ਸਾਹਿਤਕ ਆਦਾਬ,
ਇਕ ਵਾਰੀ ਪ੍ਰਸਿੱਧ ਨਾਵਲਕਾਰ ਗੁਰਦਿਆਲ ਸਿੰਘ ਨੇ ਪ੍ਰੋ. ਪ੍ਰੀਤਮ ਸਿੰਘ ਪਾਸ ਜ਼ਿਕਰ ਕੀਤਾ ਕਿ ਕੁਝ ਸਾਹਿਤਕਾਰ/ ਆਲੋਚਕ ਉਸ ਨਾਲ ਬੇਲੋੜੀ ਹੀ ਈਰਖਾ ਕਰੀ ਜਾਂਦੇ ਹਨ ਤਾਂ ਪ੍ਰੋ. ਸਾਹਿਬ ਕਹਿਣ ਲੱਗੇ, “ਗੁਰਦਿਆਲ ਸਿਆਂ, ਕਦੀ ਬੁਝੇ ਹੋਏ ਦੀਵੇ ਨੂੰ ਵੀ ਬੁਝਾਉਂਦਿਆਂ ਦੇਖਿਐ ਤੈਂ ਕੋਈ? ਸਭ ਜਗਦੇ ਦੀਵੇ ਨੂੰ ਹੀ ਬੁਝਾਉਣਾ ਚਾਹੁੰਦੇ ਐ। ਦੀਵੇ ਵਿਚ ਜਿੰਨਾ ਚਿਰ ਚੰਗਾ ਚੋਖਾ ਤੇਲ ਅਤੇ ਨਰੋਈ ਬੱਤੀ ਐ, ਇਨ੍ਹਾਂ ਦੀਆਂ ਫੂਕਾਂ ਤੇਰੇ ਦੀਵੇ ਦਾ ਕੁਝ ਨਹੀਂ ਵਿਗਾੜ ਸਕਣਗੀਆਂ”।
-----
‘ਆਰਸੀ’ ਦਾ ਦੀਵਾ ਲਟ ਲਟ ਬਲਦੈ। ਤੈਨੂੰ ਚਿੰਤਾ ਕਰਨ ਦੀ ਲੋੜ ਨਹੀਂ। ਮਸਤ ਚਾਲੇ ਤੁਰੀ ਚੱਲ।
ਨਿਰਮਲ ਸਿੰਘ ਕੰਧਾਲਵੀ
ਯੂ.ਕੇ.
No comments:
Post a Comment