ਚੂੰ ਕਾਰ ਅਜ਼ ਹਮਾ ਹੀਲਤੇ ਦਰ ਗੁਜਸ਼ਤ
ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ।
-----
ਜਦੋਂ ਸਾਰੇ ਵਸੀਲੇ ਖ਼ਤਮ ਹੋ ਜਾਣ, ਉਦੋਂ ਤਲਵਾਰ ਚੁੱਕਣੀ ਜਾਇਜ਼ ਹੈ।

ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

ਤੁੰਦੀਏ-ਬਾਦੇ-ਮੁਖ਼ਾਲਿਫ਼ ਸੇ ਨਾ ਘਬਰਾਅ ਐ ਉਕਾਬ!
ਯੇ ਤੋ ਚਲਤੀ ਹੈ ਤੁਝੇ ਊਂਚਾ ਉਠਾਨੇ ਕੇ ਲੀਏ।

ਡਾ: ਮੁਹੰਮਦ ਇਕਬਾਲ
ਹਰ ਵੇਲ਼ੇ ਹੀ ਰਹਿੰਦੇ ਨੇ ਉਹ, ਹਵਾ ਬਣਾਉਂਦੇ ਮੇਰੀ,
ਅਕਸ ਵਿਗਾੜਨ ਦੇ ਲਈ ਕੀਤੇ, ਬਣਦੇ ਯਤਨ ਤਰੀਫ਼ਾਂ।
-----
ਅੱਥਰੀ ਨ੍ਹੇਰੀ, ਪੰਛੀ ਦੇ ਤਾਈਂ, ਅੰਬਰ ਦੇ ਵਿਚ ਲੈਗੀ,
ਮੌਸਮ ਨੇ ਸੀ ਬੜੀ ਵਗਾਈ, ਦੇਣ ਲਈ ਤਕਲੀਫ਼ਾਂ।

ਗੁਰਦਰਸ਼ਨ ਬਾਦਲ

Saturday, November 28, 2009

ਪੱਤਰਕਾਰ ਬਖ਼ਸ਼ਿੰਦਰ ਦਾ ਆਰਸੀ ਬਲੌਗ ਦੇ ਖ਼ਿਲਾਫ਼ ਲਿਖਿਆ ਲੇਖ

(ਟਰਾਂਟੋ ਕੈਨੇਡਾ ਤੋਂ ਛਪਦੇ ਅਜੀਤ ਵੀਕਲੀ ਦੇ ਨਵੰਬਰ 19- 25, 2009 ਦੇ ਅੰਕ ਚ ਪ੍ਰਕਾਸ਼ਿਤ ਹੋਇਆ)

ਪੱਤਰਕਾਰੀ ਨਾਲ ਠਰਕ ਭੋਰਨ ਦੇ ਯਤਨ

ਲੇਖ

ਪੱਤਰਕਾਰ: - ਬਖ਼ਸ਼ਿੰਦਰ

ਪੱਤਰਕਾਰੀ ਸਿਖਾਉਣ ਲਈ ਪੜ੍ਹਾਈਆਂ ਜਾਂਦੀਆਂ ਕਈ ਕਿਤਾਬਾਂ ਦਾ ਆਰੰਭ 'ਸੋ ਯੂ ਵਾਂਟ ਟੂ ਬੀ ਅ ਜਰਨਲਿਸਟ' (ਤਾਂ ਤੂੰ ਪੱਤਰਕਾਰ ਬਣਨਾ ਚਾਹੁੰਦੈਂ) ਵਰਗੇ ਜੁਮਲੇ ਨਾਲ ਹੁੰਦਾ ਹੈ, ਪਰ ਪੱਤਰਕਾਰੀ ਦੀ ਕਿਸੇ ਵੀ ਕਿਤਾਬ ਵਿਚ ਉਸ ਦੇ ਪਾਠਕ ਨੂੰ 'ਸੋ ਯੂ ਵਾਂਟ ਟੂ ਬੀ ਐਨ ਐਡੀਟਰ' (ਤਾਂ ਤੂੰ ਸੰਪਾਦਕ ਬਣਨਾ ਚਾਹੁੰਦੈਂ) ਨਹੀਂ ਕਿਹਾ ਗਿਆਪਹਿਲੀ ਨਜ਼ਰੇ ਇਨ੍ਹਾਂ ਦੋਹਾਂ ਜੁਮਲਿਆਂ ਵਿਚ ਬਹੁਤਾ ਫ਼ਰਕ ਨਹੀਂ ਦਿਸਦਾ, ਪਰ ਹਕੀਕਤ ਵਿਚ ਇਨ੍ਹਾਂ ਦੋਹਾਂ ਫ਼ਿਕਰਿਆਂ ਵਿਚ ਉਨਾ ਫ਼ਰਕ ਜ਼ਰੂਰ ਹੈ, ਜਿੰਨਾ ਕਿਸੇ ਪੱਤਰਕਾਰ ਤੇ ਸੰਪਾਦਕ ਵਿਚਾਲੇ ਹੁੰਦਾ ਹੈਪੰਜਾਬੀ ਪੱਤਰਕਾਰੀ ਵਿਚ ਤਾਂ ਇਹ ਫ਼ਰਕ ਬਹੁਤ ਜ਼ਿਆਦਾ ਹੈ ਕਿਉਂਕਿ ਇੱਕ-ਅੱਧੇ ਪੰਜਾਬੀ ਅਖ਼ਬਾਰ ਨੂੰ ਛੱਡ ਕੇ ਬਾਕੀ ਸਾਰੇ ਅਖ਼ਬਾਰਾਂ ਦੇ ਸੰਪਾਦਕ ਯਾਨੀ ਐਡੀਟਰ ਉਨ੍ਹਾਂ ਦੇ ਮਾਲਕ ਹੀ ਹਨਯਾਨੀ ਬਹੁਤੇ ਪੰਜਾਬੀ ਅਖ਼ਬਾਰਾਂ ਦੇ ਮਾਲਕ ਹੀ ਉਨ੍ਹਾਂ ਦੇ ਐਡੀਟਰ ਹਨਭਾਵੇਂ ਕੰਮ ਦੇ ਹਿਸਾਬ ਨਾਲ ਕਿਸੇ ਸੰਪਾਦਕ ਜਾਂ ਕਿਸੇ ਪੱਤਰਕਾਰ ਦੇ ਕੰਮ ਵਿਚ ਬਹੁਤਾ ਫ਼ਰਕ ਨਹੀਂ ਹੁੰਦਾ, ਪਰ ਸੰਪਾਦਕ ਦੇ ਮਾਲਕ ਹੋਣ ਕਾਰਨ ਇਨ੍ਹਾਂ ਦੋਹਾਂ ਦਾ ਕੰਮ ਤੇ ਰੁਤਬਾ ਬਹੁਤ ਜ਼ਿਆਦਾ ਵੱਖਰੇ-ਵੱਖਰੇ ਹੁੰਦੇ ਹਨ

------

ਅਸਲ ਵਿਚ ਕਈ ਮਾਲਕਾਂ/ਸੰਪਾਦਕਾਂ ਦੀ ਯੋਗਤਾ, ਪੱਤਰਕਾਰੀ ਦੇ ਹੁਨਰ ਦੇ ਆਧਾਰ 'ਤੇ ਨਹੀਂ, ਸਗੋਂ ਉਨ੍ਹਾਂ ਦੇ ਗੱਲੇ ਦੇ ਆਕਾਰ ਦੇ ਆਧਾਰ 'ਤੇ ਮੰਨੀ-ਮਿੱਥੀ ਜਾਂਦੀ ਹੈਇਨ੍ਹਾਂ ਸੰਪਾਦਕਾਂ ਵੱਲੋਂ 'ਲਿਖੇ ਹੋਏ' ਸੰਪਾਦਕੀ ਲੇਖਾਂ ਬਾਰੇ ਚਰਚੇ ਹੁੰਦੇ ਹਨ ਜਦੋਂ ਕਿ ਅਸਲ ਵਿਚ ਇਹ ਲੇਖ ਲਿਖਣ ਵਾਲੇ ਹਮਾਤੜ ਹੋਰ ਹੁੰਦੇ ਹਨ, ਸ਼ਰਾਬ ਦੇ ਕਿਸੇ ਸਸਤੇ 'ਹਾਤੇ ਵਿਚ ਬੈਠ ਕੇ ਆਪਣੇ ਮੁਕੱਦਰ ਨੂੰ ਕੋਸਦੇ ਰਹਿ ਜਾਂਦੇ ਹਨਜੇ ਇਹ ਕਿਹਾ ਜਾਵੇ ਕਿ ਪੰਜਾਬੀ ਪੱਤਰਕਾਰਾਂ ਤੇ ਪੰਜਾਬੀ ਅਖ਼ਬਾਰਾਂ ਦੇ ਸੰਪਾਦਕਾਂ ਵਿਚਾਲੇ ਜ਼ਮੀਨ-ਆਸਮਾਨ ਜਿੰਨਾ ਫ਼ਰਕ ਹੁੰਦਾ ਹੈ ਤਾਂ ਇਹ ਕੋਈ ਓਪਰੀ ਜਾਂ ਵਧਾਈ-ਚੜ੍ਹਾਈ ਗੱਲ ਨਹੀਂ ਹੋਵੇਗੀ

-----

ਪੱਤਰਕਾਰਾਂ ਨੂੰ ਆਮ ਆਦਮੀਆਂ ਨਾਲੋਂ ਰਤਾ ਕੁ ਉੱਪਰਲੇ ਮੰਨਿਆ ਜਾਂਦਾ ਹੋਣ ਕਾਰਨ ਤਕਰੀਬਨ ਹਰ ਆਦਮੀ ਦੇ ਮਨ ਵਿਚ ਇਹ ਗੱਲ ਕਿਸੇ ਹੱਦ ਤੱਕ ਘਰ ਜਿਹਾ ਕਰ ਗਈ ਹੈ ਕਿ ਜੇ ਕਿਸੇ ਤਰ੍ਹਾਂ, ਕਿਸੇ ਅਖ਼ਬਾਰ ਦੀ ਪੱਤਰਕਾਰੀ ਦਾ ਕਾਰਡ ਹਾਸਲ ਕਰ ਲਿਆ ਜਾਵੇ ਤਾਂ ਸਰਕਾਰੇ-ਦਰਬਾਰੇ ਪੌਂ ਬਾਰਾਂ ਹੋਣ ਵਿਚ ਦੇਰ ਨਹੀਂ ਲੱਗੇਗੀਜੇ ਪੌਂ ਦੋ-ਚਾਰ ਘੱਟ ਰਹਿ ਗਏ ਤਾਂ ਵੀ ਕੋਈ ਗੱਲ ਨਹੀਂ, ਪੱਤਰਕਾਰੀ ਦੇ ਕਾਰਡ ਦੇ ਸਿਰ 'ਤੇ ਸਕੂਟਰ ਜਾਂ ਕਾਰ ਉੱਤੇ 'ਪ੍ਰੈੱਸ' ਲਿਖਾ ਕੇ ਗੱਡੀ ਹਰ ਨਾਕਾ ਛੂੰ ਕਰ ਕੇ ਪਾਰ ਕਰੂ

----

ਚਾਰੇ ਸਿਰੇ ਪੱਤਰਕਾਰੀ ਨੂੰ ਹੱਥ ਨਾ ਪੈਣ 'ਤੇ ਇਹੋ ਜਿਹੇ ਲੋਕਾਂ ਨੇ ਇਸ ਨਾਲ ਠਰਕ ਭੋਰਨ ਦਾ ਇੱਕ ਨਵਾਂ ਢੰਗ ਈਜਾਦਿਆ ਹੈਕੰਪਿਊਟਰ ਤੇ ਇਟਰਨੈੱਟ ਨਾਲ ਵਰਤੇ ਜਾਂਦੇ ਇਸ ਢੰਗ ਨੂੰ 'ਬਲੌਗ' ਜਾਂ 'ਬਲਾਗ' ਕਿਹਾ ਜਾਂਦਾ ਹੈਇਹ 'ਬੇਲਾਗ' ਵੀ ਹੈ ਜਾਂ ਨਹੀਂ, ਇਹ ਜਾਨਣ ਤੋਂ ਪਹਿਲਾਂ ਇਹ ਜਾਨਣਾ ਬਣਦਾ ਹੈ ਕਿ ਇਹ ਸ਼ੈਅ ਕੀ ਹੈਓਦਾਂ ਇਸ ਤੋਂ ਵੀ ਪਹਿਲਾਂ ਇਹ ਦੱਸਣਾ ਵੀ ਬਣਦਾ ਹੈ ਕਿ ਇਸ ਵੇਲ਼ੇ ਭਾਰਤ ਵਿਚ ਦਸ ਲੱਖ ਤੋਂ ਵੱਧ ਲੋਕ 'ਬਲੌਗਾਂ ਵਾਲੇ' ਹਨਬਾਕੀ ਮੁਲਕਾਂ ਵਿਚ ਵੀ 'ਬਲ਼ੌਗਬਾਨਾਂ' ਦਾ ਕੋਈ ਘਾਟਾ ਨਹੀਂ ਹੈਇਸ ਲਈ, ਜਿਸ ਚੀਜ਼ ਨਾਲ ਲੱਖਾਂ ਲੋਕਾਂ ਦਾ ਵਾਹ ਹੋਵੇ ਤੇ ਜਿਸ ਬਾਰੇ ਅਜੇ ਲੱਖਾਂ ਲੋਕਾਂ ਨੂੰ ਇਲਮ ਹੀ ਨਾ ਹੋਵੇ, ਉਸ ਬਾਰੇ ਤਾਂ ਲਿਖਣਾ-ਲਿਖਾਉਣਾ ਚਾਹੀਦਾ ਹੀ ਹੈ'ਐੱਮ ਐੱਸ ਐੱਨ ਪੋਰਟਲ ਤੇ ਵਿੰਡੋਜ਼ ਲਾਈਵ' ਵੱਲੋਂ ਭਾਰਤ ਵਿਚ 'ਬਲੌਗਬਾਨਾਂ' ਬਾਰੇ ਇੱਕ ਸਰਵੇਖਣ ਕਰਾਉਣ ਤੋਂ ਪਤਾ ਲੱਗਿਆ ਹੈ ਕਿ ਭਾਰਤ ਵਿਚ 'ਬਲੌਗਿੰਗ' ਕਰਨ ਵਾਲੇ ਬਹੁਤੇ ਮਰਦ ਹੀ ਹਨ

-----

'ਬਲੌਗ' ਕੀ ਬਲਾ ਹੈ? 'ਬਲੌਗ' ਅਸਲ ਵਿਚ 'ਵੈੱਬਲੌਗ' ਦਾ ਛੋਟਾ ਜਾਂ ਸੰਖੇਪ ਰੂਪ ਹੀ ਹੈਇਸ ਵਿਚ ਸ਼ਬਦ, ਅਕਸ (ਤਸਵੀਰਾਂ), ਮੀਡੀਆ ਆਬਜੈਕਟਸ ਅਤੇ ਡੈਟਾ ਹੋ ਸਕਦੇ ਹਨਇਹ ਸਭ ਕੁੱਝ ਇੱਕ ਖ਼ਾਸ ਤਰਤੀਬ ਵਿਚ ਟਿਕਾਇਆ ਜਾਂਦਾ ਹੈ, ਜਿਸ ਵਿਚ ਪਹਿਲਾਂ ਪੇਸ਼ ਕੀਤੀ ਹੋਈ ਲਿਖਤ ਜਾਂ ਪੇਸ਼ਕਾਰੀ ਪੁਰਾਣੀ ਹੋ ਜਾਂਦੀ ਹੈ ਤੇ ਉਸ ਦੀ ਥਾਂ ਨਵੀਂ ਲਿਖਤ ਵੱਲੋਂ ਲੈ ਲਈ ਜਾਣ 'ਤੇ ਵੀ ਪਹਿਲੀ ਲਿਖਤ ਤੇ ਪੇਸ਼ਕਾਰੀ ਬਰਕਰਾਰ ਰਹਿੰਦੀ ਹੈ, ਪਰ ਉਸ ਦਾ ਸਥਾਨ ਹੇਠਾਂ ਹੋ ਜਾਂਦਾ ਹੈਹਰ ਪੇਸ਼ਕਾਰੀ ਨਾਲ ਆਪਣੇ-ਆਪ ਹੀ, ਪੇਸ਼ਕਾਰੀ ਦੀ ਤਾਰੀਖ਼ ਤੇ ਸਮਾਂ ਦਰਜ ਹੋ ਜਾਂਦਾ ਹੈਇਹ ਪੇਸ਼ਕਾਰੀ, ਇੰਟਰਨੈੱਟ 'ਤੇ ਇੱਕ ਖ਼ਾਸ ਸਿਰਨਾਵੇਂ ਨਾਲ ਖੋਲ੍ਹੇ ਜਾਣ ਵਾਲੇ 'ਪੰਨੇ' ਉੱਤੇ 'ਛਪ' ਜਾਂਦੀ ਹੈਇਹ ਪੰਨਾ ਇਸ ਦਾ ਸਿਰਨਾਵਾਂ ਜਾਨਣ ਵਾਲਾ ਵਿਅਕਤੀ ਹੀ ਖੋਲ੍ਹ ਸਕਦਾ ਹੈ

------

ਦੂਜੇ ਸ਼ਬਦਾਂ ਵਿਚ 'ਬਲੌਗ' ਤੁਹਾਡੀ ਉਹ ਡਾਇਰੀ ਹੁੰਦਾ ਹੈ, ਜੋ ਤੁਹਾਡੀ ਇਜਾਜ਼ਤ ਨਾਲ ਸਾਰਾ ਜਹਾਨ ਪੜ੍ਹ ਸਕਦਾ ਹੈਬਲੌਗ ਤੁਹਾਨੂੰ ਪੱਤਰਕਾਰੀ ਦੇ ਉਸ ਪੁਰਾਤਨ ਦੌਰ ਦਾ ਚੇਤਾ ਕਰਾਉਂਦਾ ਹੈ, ਜਦੋਂ ਕੋਈ ਗੱਲ ਨਸ਼ਰ ਕਰਨ ਲਈ ਕਿਸੇ ਕੰਧ ਉੱਤੇ ਲਿਖ ਦਿੱਤੀ ਜਾਂਦੀ ਸੀਇਹੋ ਹੀ 'ਕੰਧ ਪੱਤ੍ਰਿਕਾ' ਦਾ ਮੁਢਲਾ ਰੂਪ ਸੀਕੰਧ ਉੱਤੇ ਲਿਖੀ ਹੋਈ ਉਹ ਇਬਾਰਤ ਕੋਈ ਪੜ੍ਹਦਾ/ਦੇਖਦਾ ਵੀ ਹੈ ਜਾਂ ਨਹੀਂ, ਇਹ ਇੱਕ ਵੱਖਰੀ ਗੱਲ ਹੈਬਲੌਗ ਕੰਧ ਉੱਤੇ ਨਹੀਂ ਇੰਟਰਨੈੱਟ ਉੱਤੇ ਦਰਜ ਕੀਤੇ ਜਾਂਦੇ ਹਨ ਤੇ 'ਨੈੱਟ' ਉੱਤੇ ਬਲੌਗ ਬਣਾਉਣ ਲਈ ਕੋਈ ਫ਼ੀਸ ਜਾਂ ਚੰਦਾ ਨਹੀਂ ਦੇਣਾ ਪੈਂਦਾ

-----

ਅਸੀਂ ਇਹ ਤਾਂ ਨਹੀਂ ਕਹਿੰਦੇ ਕਿ ਬਲੌਗ ਦੀ ਕਾਢ, ਅਖ਼ਬਾਰਾਂ ਜਾਂ ਉਨ੍ਹਾਂ ਦੇ ਸੰਪਾਦਕਾਂ ਤੋਂ ਨਰਾਜ਼ ਹੋਏ ਲੇਖਕਾਂ ਜਾਂ ਪੱਤਰਕਾਰਾਂ ਵਲੋਂ ਕੱਢੀ ਗਈ ਹੈ, ਪਰ ਇਹ ਗੱਲ ਸੱਚੀ ਹੈ ਕਿ ਇਸ ਦੀ ਕਾਢ ਪਿੱਛੇ ਅਖ਼ਬਾਰਾਂ ਤੇ ਉਨ੍ਹਾਂ ਦੇ ਸੰਪਾਦਕਾਂ ਵੱਲੋਂ ਠੁਕਰਾਏ ਹੋਏ ਲੋਕਾਂ ਦੀ, ਠੁਕਰਾਏ ਜਾਣ ਦੀ ਭਾਵਨਾ ਦੀ ਭੂਮਿਕਾ ਕਾਫੀ ਅਹਿਮ ਹੈਜਿੱਦਾਂ ਕਿਸੇ ਸ਼ਾਇਰ ਨੇ ਕਿਹਾ ਹੋਇਆ ਹੈ:

ਦੈਰੋ-ਕਾਬਾ ਸੇ ਨਿਕਲ ਕਰ

ਗ਼ਰ ਮਿਲਤਾ ਨਾ ਮਯਖ਼ਾਨਾ,

ਖ਼ੁਦਾ ਜਾਨੇ ਠੁਕਰਾਏ ਹੂਏ

ਇਨਸਾਂ ਕਹਾਂ ਜਾਤੇ

ਕੁਝ ਇਹੋ ਜਿਹੀ ਵਜ੍ਹਾ ਹੋਵੇਗੀ ਬਲੌਗ ਦੀ ਕਾਢ ਕੱਢਣ ਪਿੱਛੇ ਵੀਜਿਹੜੇ ਲੋਕਾਂ ਦੇ ਵਿਚਾਰ ਅਖ਼ਬਾਰਾਂ-ਪਰਚਿਆਂ ਵਿਚ ਨਹੀਂ ਛਾਪੇ ਗਏ ਹੋਣਗੇ, ਉਨ੍ਹਾਂ ਨੇ ਹੀ ਬਲੌਗ ਵਿਧੀ ਈਜਾਦਣ ਲਈ ਹੰਭਲੇ ਮਾਰੇ ਹੋਣਗੇ ਬਲੌਗ ਦੀ ਪ੍ਰੀਭਾਸ਼ਾ ਦਾ ਕੰਮ ਨਿਬੇੜਦਿਆਂ ਇਹੋ ਕਿਹਾ ਜਾ ਸਕਦਾ ਹੈ ਕਿ ਇਹ ਇੱਕ ਚਿੱਠਾ ਜਿਹਾ ਹੀ ਹੈ, ਜੋ 'ਵੈੱਬ' ਰਾਹੀਂ ਪੜ੍ਹਿਆ ਜਾ ਸਕਦਾ ਹੈਇਸ ਚਿੱਠੇ ਨੂੰ ਨਵਿਆਉਣ ਦੇ ਕੰਮ ਨੂੰ 'ਬਲੌਗਿੰਗ' ਕਿਹਾ ਜਾਂਦਾ ਹੈ ਤੇ ਇਹ ਕੰਮ ਕਰਨ ਵਾਲੇ ਨੂੰ 'ਬਲੌਗਰ' ਕਿਹਾ ਜਾ ਸਕਦਾ ਹੈਕਿਸੇ ਬਲੌਗ ਉੱਤੇ ਦਰਜ ਕੀਤੀ ਜਾਣ ਵਾਲੀ ਕਿਸੇ 'ਰਚਨਾ' ਜਾਂ ਜਾਣਕਾਰੀ ਦਾ ਕੋਈ ਖ਼ਾਸ ਰੂਪ ਨਹੀਂ ਹੁੰਦਾਕਿਸੇ ਬਲੌਗ ਦਾ ਵਿਸ਼ਾ ਕੁੱਝ ਵੀ ਹੋ ਸਕਦਾ ਹੈਇਸ ਲਈ ਦੁਨੀਆ 'ਤੇ ਸ਼ਾਇਦ ਹੀ ਕੋਈ ਵਿਸ਼ਾ ਹੋਵੇ, ਜਿਸ ਬਾਰੇ ਕੋਈ ਬਲੌਗ ਨਾ ਹੋਵੇਬਲੌਗ ਬਣਾਉਣ ਵਿਚ ਨੈੱਟ ਉੱਤੇ 'ਥਾਂ' ਦੇਣ ਵਾਲੀ ਕੰਪਨੀ ਕਿਸੇ ਬਲੌਗਰ 'ਤੇ ਕੁੱਝ ਸ਼ਰਤਾਂ ਲਾ ਸਕਦੀ ਹੈ, ਜੋ ਬਹੁਤੀਆਂ ਸਖ਼ਤ ਨਹੀਂ ਹੁੰਦੀਆਂ

-----

ਅੰਗਰੇਜ਼ੀ ਵਿਚ ਬਲੌਗ ਕਦੋਂ ਦੇ ਬਣਦੇ ਹਨ, ਇਹ ਇਸ ਲੇਖ ਦਾ ਮੁੱਦਾ ਵੀ ਨਹੀਂ ਤੇ ਸਰੋਕਾਰ ਵੀ ਨਹੀਂਹਾਂ, ਪੰਜਾਬੀ ਵਿਚ ਬਲੌਗ ਬਣਾਉਣ/ਚਲਾਉਣ ਦਾ ਸਿਲਸਿਲਾ ਤਿੰਨ ਕੁ ਸਾਲਾਂ ਤੋਂ ਹੈਬਲੌਗ ਵਿਚ ਦਰਜ ਕੀਤੀ ਜਾਂਦੀ ਰਚਨਾ 'ਪੋਸਟ' ਕਹਾਉਂਦੀ ਹੈਬਲੌਗਾਂ ਵਿਚ ਇਸ਼ਤਿਹਾਰਬਾਜ਼ੀ ਵੀ ਕੀਤੀ ਜਾ ਸਕਦੀ ਹੈਇਸ ਕੰਮ ਦਾ ਸਭ ਤੋਂ ਵੱਧ ਦਿਲਚਸਪ ਪਹਿਲੂ ਹੈ ਕਿਸੇ ਬਲੌਗ ਵਿਚ ਦਰਜ ਜਾਣਕਾਰੀ ਬਾਰੇ ਪਾਠਕਾਂ ਵੱਲੋਂ ਟਿੱਪਣੀਆਂ ਕਰਨ ਦਾ ਪ੍ਰਬੰਧਪਾਠਕਾਂ ਦੀਆਂ ਟਿੱਪਣੀਆਂ ਹੋਰ ਪਾਠਕਾਂ ਨੂੰ ਪੜ੍ਹਨ ਦੇਣੀਆਂ ਹਨ ਜਾਂ ਨਹੀਂ, ਇਹ ਬਲੌਗਰ ਦੀ ਮਰਜ਼ੀ ਹੈਕਿਸੇ ਬਲੌਗ ਵਿਚ ਛਪੀ ਕਿਸੇ ਰਚਨਾ ਬਾਰੇ ਕੀਤੀਆਂ ਗਈਆਂ ਟਿੱਪਣੀਆਂ ਤੋਂ ਉਸ ਬਲੌਗ ਦੀ ਮਕਬੂਲੀਅਤ ਮਿਣੀ ਜਾ ਸਕਦੀ ਹੈ

-----

ਬਲੌਗ ਅਤੇ ਵੈੱਬਸਾਈਟ ਵਿਚਾਲੇ ਕੀ ਫ਼ਰਕ ਹੈ? ਓਦਾਂ ਤਾਂ ਬਲੌਗ ਵੀ ਇੱਕ ਤਰ੍ਹਾਂ ਨਾਲ ਵੈੱਬਸਾਈਟ ਹੀ ਹੈ, ਪਰ ਵੈੱਬਸਾਈਟ ਵਿਚ ਸਭ ਤੋਂ ਮਗਰੋਂ ਨਸ਼ਰ ਕੀਤੀ ਰਚਨਾ ਸਭ ਤੋਂ ਉੱਪਰ ਰੱਖਣ ਦੀ ਮਜਬੂਰੀ ਨਹੀਂ ਹੁੰਦੀਵੈੱਬਸਾਈਟ ਲਈ 'ਸਪੇਸ' ਦਾ ਮੁੱਲ ਤਾਰਨਾ ਪੈਂਦਾ ਹੈ ਜਦੋਂ ਕਿ ਬਲੌਗ ਲਈ 'ਸਪੇਸ' ਮੁਫ਼ਤ ਮਿਲਦੀ ਹੈ

----

ਪੰਜਾਬੀ ਬਲੌਗਿੰਗ, ਜਿਸ ਨੂੰ ਕਿਸੇ ਹੱਦ ਤੱਕ ਪੰਜਾਬੀ ਪੱਤਰਕਾਰੀ ਦੇ ਸਮਾਨੰਤਰ ਬਣਾਉਣ ਦੇ ਯਤਨ ਕੀਤੇ ਜਾ ਰਹੇ ਹਨ, ਬਾਰੇ ਵੀ ਗੱਲ ਕਰਨੀ ਬਣਦੀ ਹੈਜਿੱਦਾਂ ਆਪਣੀ ਔਲਾਦ ਦਾ ਨਾਂ ਰੱਖਣਾ ਮਾਪਿਆਂ ਦਾ ਵਿਸ਼ੇਸ਼ ਹੱਕ ਹੁੰਦਾ ਹੈ, ਕਿਸੇ ਬਲੌਗਰ ਨੂੰ ਵੀ ਆਪਣੇ ਬਲੌਗ ਦਾ ਮਨਭਾਉਂਦਾ ਨਾਂ ਰੱਖਣ ਦਾ ਹੱਕ ਹੈਕਿਸੇ ਬਲੌਗ ਦਾ ਨਾਂ, ਉਸ ਦੇ ਬਲੌਗਰ ਦੀ ਸਿਰਜਣਾਤਮਕਤਾ/ ਰਚਨਾਤਮਕਤਾ ਅਤੇ ਅਹਿਸਾਸ ਦਾ ਸ਼ੀਸ਼ਾ ਹੁੰਦਾ ਹੈਜਿਹੜਾ ਬੰਦਾ ਜਿਹੋ ਜਿਹਾ ਸੋਚਦਾ ਹੋਵੇਗਾ, ਉਹ ਉਹੋ ਜਿਹਾ ਹੀ ਆਪਣੇ ਬਲੌਗ ਦਾ ਨਾਂ ਰੱਖੇਗਾਪੰਜਾਬੀ ਵਿਚ ਬਹੁਤੇ ਬਲੌਗਾਂ ਦੇ ਨਾਂ ਛਪ ਰਹੇ ਜਾਂ ਛਪਦੇ ਰਹੇ ਅਖ਼ਬਾਰਾਂ ਜਾਂ ਪਰਚਿਆਂ ਦੇ ਨਾਵਾਂ ਦੀ ਰੀਸੇ ਰੱਖੇ ਹੋਏ ਲੱਗਦੇ ਹਨ

-----

ਦਿੱਲੀ ਦੇ ਚਾਂਦਨੀ ਚੌਕ ਇਲਾਕੇ ਵਿਚੋਂ ਭਾਪਾ ਪ੍ਰੀਤਮ ਸਿੰਘ ਦੇ ਸੰਪਾਦਨ ਅਧੀਨ ਛਪਦੇ ਰਹੇ ਮਸ਼ਹੂਰ ਪੰਜਾਬੀ ਮਾਸਕ ਪਰਚੇ 'ਆਰਸੀ' ਦੀ ਰੀਸੇ ਇੱਕ ਬਲੌਗ ਚਲਾਉਂਦੀ ਬੀਬੀ ਆਪਣੇ-ਆਪ ਨੂੰ 'ਨਾਗਮਣੀ' ਦਾ ਸੰਪਾਦਨ ਕਰਦੀ ਰਹੀ ਅੰਮ੍ਰਿਤਾ ਪ੍ਰੀਤਮ ਤੋਂ ਵੀ ਵੱਡੀ ਸੰਪਾਦਕ ਸਮਝਣ ਲੱਗ ਪਈ ਹੈਸਮਝੇ ਵੀ ਕਿਉਂ ਨਾ, ਲੋਕ ਉਸ ਦੇ ਬਲੌਗ ਉੱਤੇ ਆਪਣੀ ਰਚਨਾ ਛਪਣ ਦੀ ਉਡੀਕ ਇੱਕ ਲੱਤ ਭਾਰ ਹੋ ਕੇ ਕਰਦੇ ਹਨਸੁਣਨ ਵਿਚ ਆਇਆ ਹੈ ਕਿ ਅੱਜ ਕੱਲ੍ਹ ਉਹ ਉਸੇ ਹੀ ਲੇਖਕ ਦੀ ਰਚਨਾ ਪਹਿਲ ਦੇ ਆਧਾਰ 'ਤੇ ਛਾਪਦੀ ਹੈ, ਜਿਹੜਾ ਰਚਨਾ ਦੇ ਨਾਲ ਉਸ ਦੀਆਂ ਸਿਫ਼ਤਾਂ ਕਰਨ ਦਾ ਅਤੇ ਉਸ ਦਾ ਅੰਨ੍ਹਾ ਸ਼ਰਧਾਲੂ ਰਹਿਣ ਦਾ 'ਬਾਂਡ' ਭਰ ਕੇ ਵੀ ਭੇਜੇ

-----

ਇਸ 'ਸੰਪਾਦਕਾ' ਨੇ ਆਪਣੇ ਬਲੌਗ ਦੀ ਮਕਬੂਲੀਅਤ ਦੇ ਆਧਾਰ 'ਤੇ ਹਾਲ ਹੀ ਵਿਚ ਟੋਰਾਂਟੋ ਵਿੱਚ ਹੋਈ ਵਿਸ਼ਵ ਪੰਜਾਬੀ ਕਾਨਫ਼ਰੰਸ ਦੇ ਮੇਜ਼ਬਾਨਾਂ ਨਾਲ ਨਾਰਾਜ਼ ਹੋਣ 'ਤੇ ਆਪਣੇ ਬਲੌਗ ਰਾਹੀਂ 'ਤਹਿਸ-ਨਹਿਸ' ਤੇ 'ਨੇਸਤੋ-ਨਾਬੂਦ' ਕਰਨ ਦੇ ਹੀਲੇ ਵੀ ਕੀਤੇ ਸਨਇਨ੍ਹਾਂ ਗੱਲਾਂ ਤੋਂ ਉਸ ਮੁਹਾਵਰੇ ਦਾ ਚੇਤਾ ਆਉਂਦਾ ਹੈ, ਜਿਸ ਵਿਚ ਪਿੱਦੀ ਦੇ ਕੱਦ-ਕਾਠ ਤੇ ਉਸ ਦੀ ਤਰੀ ਦਾ ਜ਼ਿਕਰ ਹੁੰਦਾ ਹੈਪਾਠਕ ਭਰਾ ਉਸ ਮੁਹਾਵਰੇ ਦਾ ਚੇਤਾ ਕਰਾਉਣ ਤਾਂ ਉਨ੍ਹਾਂ ਦਾ ਪੇਸ਼ਗੀ ਸ਼ੁਕਰਗੁਜ਼ਾਰ ਹਾਂ

-----

ਇਹ ਲੇਖ ਲਿਖਣ ਦਾ ਉਦੇਸ਼ ਬਲੌਗ ਵਿਧੀ ਦੇ ਦਰਸ਼ਨ ਕਰਾਉਣਾ ਹੀ ਹੈਪੰਜਾਬੀ ਦੇ ਸਾਰੇ ਬਲੌਗਾਂ ਤੇ ਉਨ੍ਹਾਂ ਨੂੰ ਚਲਾਉਣ ਵਾਲਿਆਂ ਨੂੰ ਇਕੋ ਰੱਸੇ ਬੰਨ੍ਹਿਆ ਜਾਣਾ ਕਦੇ ਵੀ ਜਾਇਜ਼ ਨਹੀਂ ਹੋਵੇਗਾਇਸ ਵਾਸਤੇ ਵਧੀਆ ਢੰਗ ਨਾਲ ਚਲਾਏ ਰਹੇ ਕੁੱਝ ਪੰਜਾਬੀ ਬਲੌਗਾਂ ਦੇ ਨਾਂ, ਇੱਥੇ ਦਰਜ ਕਰਨ ਦੀ ਤਮੰਨਾ ਹੁੰਦਿਆਂ ਵੀ ਪੂਰੀ ਨਹੀਂ ਕਰ ਸਕਦਾਹਾਂ, ਬਲੌਗਿੰਗ ਰਾਹੀਂ ਪੱਤਰਕਾਰੀ ਨਾਲ ਠਰਕ ਭੋਰਨ ਵਾਲਿਆਂ ਨੂੰ ਇੱਕ ਸਲਾਹ ਹੈ ਕਿ ਉਹ 'ਲਫ਼ਜ਼ਾਂ ਦਾ ਪੁਲ' ਨਾਂ ਦਾ ਬਲੌਗ, ਜਿਸ ਦਾ ਮੇਜ਼ਬਾਨ ਦੀਪ ਜਗਦੀਪ ਪੰਜਾਬੀ ਭਾਸ਼ਾ ਨੂੰ ਇੰਟਰਨੈੱਟ 'ਤੇ ਅੰਗਰੇਜ਼ੀ ਦੇ ਬਰਾਬਰ ਖੜ੍ਹੀ ਕਰਨ ਲਈ ਦਿਨ-ਰਾਤ ਇੱਕ ਕਰੀ ਜਾ ਰਿਹਾ ਹੈ, ਹਫ਼ਤੇ ਵਿੱਚ ਇਕ ਵਾਰ ਜ਼ਰੂਰ ਦੇਖਿਆ ਕਰਨਇਹ ਸਿਫਾਰਸ਼ ਨਹੀਂ, ਮੱਤ ਹੀ ਸਮਝੀ ਜਾਵੇ ਜੀ!

No comments: