ਚੂੰ ਕਾਰ ਅਜ਼ ਹਮਾ ਹੀਲਤੇ ਦਰ ਗੁਜਸ਼ਤ
ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ।
-----
ਜਦੋਂ ਸਾਰੇ ਵਸੀਲੇ ਖ਼ਤਮ ਹੋ ਜਾਣ, ਉਦੋਂ ਤਲਵਾਰ ਚੁੱਕਣੀ ਜਾਇਜ਼ ਹੈ।

ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

ਤੁੰਦੀਏ-ਬਾਦੇ-ਮੁਖ਼ਾਲਿਫ਼ ਸੇ ਨਾ ਘਬਰਾਅ ਐ ਉਕਾਬ!
ਯੇ ਤੋ ਚਲਤੀ ਹੈ ਤੁਝੇ ਊਂਚਾ ਉਠਾਨੇ ਕੇ ਲੀਏ।

ਡਾ: ਮੁਹੰਮਦ ਇਕਬਾਲ
ਹਰ ਵੇਲ਼ੇ ਹੀ ਰਹਿੰਦੇ ਨੇ ਉਹ, ਹਵਾ ਬਣਾਉਂਦੇ ਮੇਰੀ,
ਅਕਸ ਵਿਗਾੜਨ ਦੇ ਲਈ ਕੀਤੇ, ਬਣਦੇ ਯਤਨ ਤਰੀਫ਼ਾਂ।
-----
ਅੱਥਰੀ ਨ੍ਹੇਰੀ, ਪੰਛੀ ਦੇ ਤਾਈਂ, ਅੰਬਰ ਦੇ ਵਿਚ ਲੈਗੀ,
ਮੌਸਮ ਨੇ ਸੀ ਬੜੀ ਵਗਾਈ, ਦੇਣ ਲਈ ਤਕਲੀਫ਼ਾਂ।

ਗੁਰਦਰਸ਼ਨ ਬਾਦਲ
Showing posts with label ਪ੍ਰਤੀਕਰਮ. Show all posts
Showing posts with label ਪ੍ਰਤੀਕਰਮ. Show all posts

Monday, December 14, 2009

ਸੰਤੋਖ ਧਾਲੀਵਾਲ - ਖ਼ਬਰਾਂ 'ਚ ਬਣੇ ਰਹਿਣ ਲਈ ਬਖ਼ਸ਼ਿੰਦਰ ਨੇ ਆਰਸੀ ਖ਼ਿਲਾਫ਼ ਲੇਖ ਲਿਖਿਆ ਹੈ - ਤਾਜ਼ਾ ਪ੍ਰਤੀਕਰਮ

ਬੇਟੇ ਤਮੰਨਾ
ਅਜੀਤ ‘ਚ ਛਪਿਆ ਕਿਸੇ ਪੱਤਰਕਾਰ ਦਾ ਆਰਸੀ ਨੂੰ ਭੰਡਣ ਲਈ ਲਿਖਿਆ ਲੇਖ ਪੜ੍ਹਿਆ। ਮੇਰਾ ਕੰਪੀਊਟਰ ਕੁਝ ਅੜੀ ਜਿਹੀ ਕਰ ਰਿਹਾ ਸੀ ਕਿੰਨੇ ਹੀ ਚਿਰਾਂ ਤੋਂ ਨਹੀਂ ਤਾਂ ਮੈਂ ਇਹ ਪਹਿਲਾਂ ਹੀ ਲਿਖ ਦੇਣਾ ਸੀ। ਮੈਂ ਇੱਕ ਗੱਲ ਦਾ ਧਾਰਨੀ ਹਾਂ ਕਿ ਸਾਡੀ ਪੰਜਾਬੀ ਸੋਚਣੀ ‘ਚ ਇਹ ਗੱਲ ਬੜੀ ਕੁੱਟ ਕੁੱਟ ਕੇ ਭਰੀ ਹੋਈ ਹੈ ਕਿ ਤੁਹਾਥੋਂ ਜਿਹੜਾ ਮੋਹਰਲੀ ਕਤਾਰ ‘ਚ ਹੈ, ਆਪ ਕੋਈ ਉਸਤੋਂ ਵਾਧੂ ਕੰਮ ਕਰਕੇ ਉਸਤੋਂ ਮੋਹਰੇ ਹੋਣ ਦੀ ਬਜਾਏ ਉਸਦੀਆਂ ਲੱਤਾਂ ਖਿੱਚ ਕੇ ਉਸਨੂੰ ਕਿਸੇ ਵੀ ਤਰੀਕੇ ਨਾਲ ਭੰਡ ਕੇ, ਕਿਸੇ ਨਾ ਕਿਸੇ ਤਰ੍ਹਾਂ ਨੀਵਾਂ ਵਿਖਾ ਕੇ ਆਪਣੇ ਤੋਂ ਪਿੱਛੇ ਕਰ ਲਵੋ, ਇਸ ‘ਚ ਹੀ ਤੁਹਾਡੀ ਜਿੱਤ ਹੈ। ਇਹ ਬਖ਼ਸ਼ਿੰਦਰ ਮਹਾਰਾਜ ਕੀ ਸ਼ੈਅ ਹੈ, ਕੌਣ ਹੈ ਇਹ ਜਿਸਨੇ ਆਰਸੀ ਬਲੌਗ ਅਤੇ ਤੇਰੇ 'ਤੇ ਉਂਗਲੀ ਉਠਾਈ ਹੈ? ਮੈਨੂੰ ਲਗਦੈ ਇਸਨੂੰ ਤੇਰੀ ਪ੍ਰਤਿਭਾ ਤੇ ਪੰਜਾਬੀ ਲਈ ਸਿਰ ਤੋੜ ਮਿਹਨਤ ਕਰਕੇ ਇੱਕ ਮਿਆਰੀ ਬਲੌਗ ਬਣਾਉਣ ਤੇ ਈਰਖਾ ਹੋ ਰਹੀ ਹੈ। ਹੋਰ ਵੀ ਇਵੇਂ ਬਹੁਤ ਸੜਨਗੇ ਤੇ ਆਪਣੀ ਅਕਲ ਦਾ ਇਜ਼ਹਾਰ ਕਰਨਗੇ। ਇਨ੍ਹਾਂ ਤੋਂ ਘਬਰਾਉਣ ਦੀ ਲੋੜ ਨਹੀਂ ਹੈ।
-----
ਜੇ ਇਹ ਕਿਸੇ ਅਖ਼ਬਾਰ ਦਾ ਰਿਪੋਰਟਰ ਹੈ ਤਾਂ ਉਸ ਅਖ਼ਬਾਰ ਦੇ ਮੋਹਰਾਲੀਆਂ ਨੂੰ ਇਸਨੂੰ ਲਗਾਮਾਂ ਪਾਉਣੀਆਂ ਚਾਹੀਦੀਆਂ ਹਨ, ਪਰ ਸ਼ਾਇਦ ਤੈਨੂੰ ਇਹ ਨਹੀਂ ਪਤਾ ਹੋਣਾ ਕਿ ਇਹ ਸਾਰਿਆਂ ਦੀ ਰਲ਼ੀ ਮਿਲ਼ੀ ਭੁਗਤ ਹੀ ਹੁੰਦੀ ਹੈ। ਖ਼ਬਰਾਂ ‘ਚ ਰਹਿਣ ਲਈ ਤਾਂ ਲੋਕ ਆਪਣੀਆਂ ਬਹੁਤ ਸਾਰੀਆਂ ਇੱਜ਼ਤਾਂ ਵੀ ਦਾਅ ਤੇ ਲਾ ਦਿੰਦੇ ਹਨ। ਇਸ ਭੜੂਏ ਨੇ ਇਹ ਲੇਖ ਲਿਖ ਕੇ ਖ਼ਬਰਾਂ ‘ਚ ਰਹਿਣ ਵਾਲਾ ਕੰਮ ਹੀ ਕੀਤਾ ਹੈ। ਇਹ ਪੰਜਾਬੀ ਜ਼ਬਾਨ ਦਾ ਹਤੈਸ਼ੀ ਨਹੀਂ ਹੋ ਸਕਦਾ।
-----
ਪੰਜਾਬੀ ਦਾ ਹੀ ਇੱਕ ਬਹੁਤ ਵਧੀਆ ਆਖਾਣ ਹੈ ਜਿਹੜਾ ਇਹੋ ਜਿਹੇ ਲੋਕਾਂ ਨੂੰ ਚੰਗੀ ਤਰ੍ਹਾਂ ਬਿਆਨਦਾ ਹੈ।
“ਕੁੱਤੇ ਭੌਂਕਦੇ ਹੀ ਹੁੰਦੇ ਹਨ ਹਾਥੀਆਂ ਦੀਆਂ ਤੋਰਾਂ 'ਤੇ।”
.......
“ਹਾਥੀ ਤੁਰਦੇ ਰਹਿੰਦੇ ਹਨ ਤੇ ਕੁੱਤੇ ਭੌਂਕਦੇ ਹੀ ਰਹਿੰਦੇ ਹਨ।

‘ਆਰਸੀ’ ਭਾਪਾ ਪ੍ਰੀਤਮ ਸਿੰਘ ਦੀ ਜਾਇਦਾਦ ਨਹੀਂ ਸੀ। ਇਹ ਸਾਡੇ ਪੰਜਾਬੀ ਵਿਰਸੇ ਦੀ ਨਿੱਘੀ ਰੁੱਤ ਦਾ ਚਿੰਨ੍ਹ ਹੈ। ਹਾਸਿਆਂ ਦੀ ਵੇਦਨਾ ਹੈ। ਜੇ ਤੂੰ ਆਪਣੇ ਬਲੌਗ ਨੂੰ ਆਰਸੀ ਕਹਿ ਲਿਆ ਫੇਰ ਕੀ ਮਾੜੀ ਗੱਲ ਹੋਈ?? ਭਾਪਾ ਪ੍ਰੀਤਮ ਸਿੰਘ ਰੱਬ ਨੂੰ ਪਿਆਰਾ ਹੋ ਗਿਆ। ਆਰਸੀ ਪਰਚਾ ਉਸਦੇ ਜੀਂਦੇ ਜੀਅ ਹੀ ਬੰਦ ਹੋ ਗਿਆ ਸੀ। ਕੀ ਹੁਣ ਅਸੀਂ ਪੰਜਾਬੀ ‘ਚ 'ਆਰਸੀ' ਸ਼ਬਦ ਵਰਤਣਾ ਹੀ ਬੰਦ ਕਰ ਦੇਈਏ?? ਨਾਗਮਣੀ ਅੰਮ੍ਰਿਤਾ ਦਾ ਪਰਚਾ ਸੀ। ਉਸ ਤੋਂ ਬਿਨਾ ਉਸ ‘ਚ ਕਿਸੇ ਦੀ ਦਖਲ ਅੰਦਾਜ਼ੀ ਉਸਨੂੰ ਮਨਜ਼ੂਰ ਨਹੀਂ ਸੀ, ਇੱਥੋਂ ਤੱਕ ਕਿ ਉਸਦੀ ਮੁਹੱਬਤ, ਇਮਰੋਜ਼ ਵੀ ਸਕੈਚ ਬਣਾਉਣ ਤੱਕ ਹੀ ਮਹਿਦੂਦ ਸੀ। ਇਨ੍ਹਾਂ ਲੋਕਾਂ ਦਾ ਬਹੁਤਾ ਫ਼ਿਕਰ ਨਹੀਂ ਕਰਨਾ ਚਾਹੀਦਾ।
----
ਮੈਂ ਬਦੇਸ਼ਾ ਜੀ ਦਾ ਲੇਖ ਵੀ ਅੱਜ ਪੜ੍ਹਿਆ ਹੈ।ਉਨ੍ਹਾਂ ਦੀ ਸ਼ਬਦਾਵਲੀ ਤੇ ਵੀ ਮੈਨੂੰ ਅਫ਼ਸੋਸ ਹੈ। ਇਹੋ ਤਾਂ ਬਖ਼ਸ਼ਿੰਦਰ ਵਰਗੇ ਲੋਕ ਚਾਹੁੰਦੇ ਹੁੰਦੇ ਹਨ। ਚਿੱਕੜ ਉਛਾਲ਼ਣ ਵਾਲਿਆਂ ਨੂੰ ਉਨ੍ਹਾਂ ਵਰਗੇ ਚਿਕੜ ‘ਚ ਜਵਾਬ ਦੇਣਾ ਬਹੁਤਾ ਚੰਗਾ ਨਹੀਂ ਹੁੰਦਾ।ਇਸ ਨਾਲ਼ ਤੁਸੀਂ ਆਪ ਵੀ ਲਿਬੜਦੇ ਹੋ। ਇਨ੍ਹਾਂ ਨੂੰ ਨਜ਼ਰ-ਅੰਦਾਜ਼ ਕਰਨ ‘ਚ ਹੀ ਬਿਹਤਰੀ ਹੈ। ਪੰਜਾਬੀ ‘ਚ ਲਿਖਣ ਵਾਲੇ ਬਹੁਤ ਸਾਰੇ ਲੇਖਕ ਤੇਰੇ ਇਸ ਉੱਦਮ ਦੀ ਸ਼ਲਾਘਾ ‘ਚ ਆਪਣੀਆਂ ਹਾਜ਼ਰੀਆਂ ਲੁਆ ਚੁੱਕੇ ਹਨ। ਲੇਖਕ ਛੋਟਾ ਜਾਂ ਵੱਡਾ ਨਹੀਂ ਹੁੰਦਾ, ਪਰ ਹਾਂ!! ਹਰ ਇੱਕ ਦੀ ਆਪੋ ਆਪਣੀ ਸੀਮਾ ਜ਼ਰੂਰ ਹੁੰਦੀ ਹੈ।ਤੈਨੂੰ ਹੋਰ ਬਹੁਤੀਆਂ ਦਲੀਲਾਂ ਦੀ ਲੋੜ ਨਹੀਂ ਹੈ।ਤੇਰਾ ਪੰਜਾਬੀ ਨਾਲ ਮੋਹ ਹੀ ਤੇਰੇ ਲਈ ਸਾਰੀਆਂ ਦਲੀਲਾਂ ਹਨ।
----
ਦਿਲ ਛੋਟਾ ਕਰਨ ਦੀ ਲੋੜ ਨਹੀਂ। ਸਗੋਂ ਇਹੋ ਜਿਹੀਆਂ ਕਮਲਿਆਂ ਦੀਆਂ ਕਰਤੂਤਾਂ ਤੈਨੂੰ ਹੋਰ ਤਕੜੇ ਹੋ ਕੇ ਆਪਣੇ ਪੰਜਾਬੀ ਲਈ ਮੋਹ ਤੇ ਫ਼ਰਜ਼ ਨੂੰ ਪੂਰਿਆਂ ਕਰਨ ਲਈ ਇੱਕ ਚਣੌਤੀ ਬਣਨਗੇ।

ਹੋਰ ਤਕੜੇ ਹੋ ਕੇ ਆਪਣੇ ਇਸ ਕੰਮ ‘ਚ ਜੁਟੀ ਰਹਿ।ਤੇਰੀ ਚੰਗੀ ਸਿਹਤ ਲਈ ਸਾਡੀਆਂ ਦੁਆਵਾਂ ਤੇ ਸਾਹਿੱਤਕ ਸਹਿਯੋਗ ਜਿੰਨੇ ਕੁ ਜੋਗਰੇ ਅਸੀਂ ਹਾਂ ਹਮੇਸ਼ਾ ਤੇਰੇ ਨਾਲ਼ ਹੈ।

ਸੰਤੋਖ ਧਾਲੀਵਾਲ
ਯੂ.ਕੇ.

Wednesday, December 9, 2009

ਦਰਵੇਸ਼ - ਅਖ਼ਬਾਰ ਵਿੱਚ ਇਸ਼ਤਿਹਾਰ ਦੀ ਥਾਂ ਕਿੱਥੇ ਹੁੰਦੀ ਹੈ ? – ਤਾਜ਼ਾ ਪ੍ਰਤੀਕਰਮ

ਬਹੁਤ ਸਾਲ ਪਹਿਲਾਂ ਮੈਂ ਕਿਧਰੇ ਪੜ੍ਹਿਆ ਸੀ ਕਿ ਜਦੋਂ ਬੰਦਾ ਸਠਿਆ ਜਾਂਦਾ ਹੈ ਤਾਂ ਉਹ ਕੁਝ ਵੀ ਬੋਲਦਾ ਰਹਿੰਦਾ ਹੈ ਅਤੇ ਉਸ ਸਠਿਆਏ ਦਾ ਬਹੁਤਾ ਬੁਰਾ ਨਹੀਂ ਮਨਾਉਣਾ ਚਾਹੀਦਾਪਹਿਲੀ ਗੱਲ ਤਾਂ ਇਹ ਕਿ ਇੱਕ ਪੜ੍ਹੇ-ਲਿਖੇ ਸਠਿਆਏ ਦਾ ਪਤਾ ਉਦੋਂ ਲੱਗਦਾ ਹੈ ਜਦੋਂ ਉਹ ਨੌਕਰੀ ਜਾਂ ਆਪਣੇਂ ਹੋਰ ਕਾਰਜ ਖੇਤਰ ਦੇ ਕੰਮਾਂ ਤੋਂ ਰਿਟਾਇਡ ਹੋ ਜਾਏ ਜਿਸ ਤਰ੍ਹਾਂ ਬਖ਼ਸ਼ਿੰਦਰ ਭਾਈ ਸਾਹਿਬ ਹੋਏ ਨੇਦੂਜੀ ਗੱਲ ਇਹ ਕਿ ਜੇਕਰ ਸਠਿਆਇਆ ਬੰਦਾ ਸੋਚ ਸਮਝ ਕੇ ਬੋਲਦਾ ਹੋਵੇ ਤਾਂ ਉਸਨੂੰ 'ਹੋਊ ਪਰੇ' ਕਹਿਕੇ ਅਣਗੌਲ਼ਿਆ ਨਹੀਂ ਕੀਤਾ ਜਾ ਸਕਦਾ ਜਿਵੇਂ ਬਖ਼ਸ਼ਿੰਦਰ ਭਾਈ ਸਾਹਿਬ ਬੋਲੇ ਨੇ

-----

ਮੈਂ ਅਤੇ ਮੇਰੇ ਹੋਰ ਵੀ ਬਹੁਤ ਸਾਰੇ ਹਮਖ਼ਿਆਲ ਇਹ ਗੱਲ ਸੋਚਣ ਉੱਪਰ ਮਜਬੂਰ ਹੋ ਗਏ ਨੇ ਕਿ ਜੇਕਰ ਝੂਠੀਆਂ ਤਾਰੀਫ਼ਾਂ ਦੇ ਬਾਂਡ ਭਰਕੇ ਭੇਜਣ ਨਾਲ ਰਚਨਾਵਾਂ ਛਪਵਾਈਆਂ ਜਾ ਸਕਦੀਆਂ ਨੇ ਫਿਰ ਤਾਂ ਸਾਨੂੰ ਸਾਰਿਆਂ ਨੂੰ ਰਲ਼ ਕੇ ਕਾਮਰੇਡਾਂ ਵਾਂਗ ਇੱਕ ਮੰਚ ਉੱਪਰ ਇਕੱਠੇ ਹੋਕੇ ਬਖ਼ਸ਼ਿੰਦਰ ਭਾਈ ਸਾਹਿਬ ਦੀਆਂ ਸਾਰੀਆਂ ਬਲਾਗਿੰਗ 'ਬਖ਼ਸ਼ਿੰਦਰੀਆਂ' ਨੂੰ ਕਾਮਯਾਬ ਕਰਨਾ ਚਾਹੀਦਾ ਹੈ ਇਸ ਤਰ੍ਹਾਂ ਨਾਲ਼ ਚਮਚਾਗਿਰੀ ਦੇ ਸਾਹਿਤ ਨੂੰ ਤਾਂ ਬੜ੍ਹਾਵਾ ਮਿਲੇਗਾ ਹੀ ਸਾਹਿਤ ਦੀ ਇੱਕ ਨਵੀਂ ਸਿਨਫ਼ ਵੀ ਈਜਾਦ ਹੋ ਜਾਵੇਗੀ

-----

ਹੁਣ ਮੈਨੂੰ ਅਤੇ ਮੇਰੇ ਹਮਖ਼ਿਆਲਾਂ ਨੂੰ ਇਹ ਗੱਲ ਸਮਝ ਵਿੱਚ ਨਹੀਂ ਆਉਂਦੀ ਕਿ ਜੇਕਰ ਵਿਸ਼ਵ ਪੰਜਾਬੀ ਕਾਨਫਰੰਸ ਦੇ ਪ੍ਰਬੰਧਕਾਂ ਵੱਲੋਂ ਭੇਜੇ ਵੀਜ਼ੇ ਅਤੇ ਟਿਕਟ ਨਾਲ਼ ਲੱਗੀ ਯਾਰੀ ਦਾ ਕਰਜ਼ਾ ਹੀ ਮੋੜਨਾ ਸੀ ਤਾਂ ਗੱਲ ਦੋ-ਚਾਰ ਸਤਰਾਂ ਵਿੱਚ ਵੀ ਕੀਤੀ ਜਾ ਸਕਦੀ ਸੀ, ਉਸ ਤੋਂ ਉਪਰ ਵਾਲਾ ਸਾਰਾ ਕੱਚਾ ਚਿੱਠਾ ਬਿਆਨਣ ਦੀ ਕੀ ਜ਼ਰੂਰਤ ਸੀ, ਆਪੇ ਤਾਂ ਵੱਡੇ ਬਖ਼ਸ਼ਿੰਦਰ ਭਾਈ ਸਾਹਿਬ ਆਖਦੇ ਸਨ ਕਿ ਘੱਟ ਸ਼ਬਦਾਂ ਵਿੱਚ ਵੱਡੀ ਗੱਲ ਕਹਿਣੀ ਚਾਹੀਦੀ ਹੈ ਤਾਂ ਫੇਰ ਏਨਾ ਸਿੜੀ ਸਿਆਪਾ ਕਿਉਂ ?

-----

ਉਂਝ ਤਾਂ ਕਿਸੇ ਨੂੰ ਪਤਾ ਹੋਵੇ ਜਾਂ ਨਾ ਹੋਵੇ ਪਰ ਭਾਈ ਸਾਹਿਬ ਨੂੰ ਇਸ ਬਹਾਨੇ ਇਹ ਦੱਸਣ ਦਾ ਮੌਕਾ ਜ਼ਰੂਰ ਮਿਲ ਗਿਆ ਕਿ ਹਾਂ! ਹਾਂ!! ਮੈਨੂੰ ਟਿਕਟ ਅਤੇ ਰਾਹਦਾਰੀ ਕਾਨਫਰੰਸ ਵਾਲ਼ਿਆਂ ਨੇ ਦਿੱਤੀ ਹੈ ਕਰ ਲਓ ਜੀਹਨੇ.....

----

ਬੀਬੀ ਤਨਦੀਪ ਤਾਂ ਜੋ ਕਰਦੀ ਹੈ ਸੋ ਕਰਦੀ ਹੈ ਜੱਗ ਜ਼ਾਹਿਰ ਹੈ ਪਰ ਤੁਸੀਂ ਇਹ ਕੀ ਕਰਨ ਲੱਗੇ ਹੋ?? ਕੀ ਇਸ ਬਹਾਨੇ ਕੋਈ ਅਗਲੀ ਕਾਨਫਰੰਸ ਪੱਕੀ ਕਰਨ ਲੱਗੇ ਹੋਂ ਜਾਂ ਆਪਣੇ ਪੱਤਰਕਾਰੀ ਦੇ ਸੌ ਗੁਣ ਸਿਖਾਉਣ ਵਾਲੇ ਕਾਲਜ ਬਾਰੇ ਸ਼ੋਰ ਮਚਾਉਣ ਲੱਗੇ ਹੋਂ??? ਭਾਈ ਸਾਹਿਬ ਮੈਂ ਤਾਂ ਬੱਸ ਏਨੀ ਗੱਲ ਕਹਿਕੇ ਹੀ ਵਿਦਾ ਲੈਣੀ ਚਾਹਾਂਗਾ ਕਿ ਤੁਸੀਂ ਬਹੁਤ ਚੰਗੀ ਤਰਾਂ ਜਾਣਦੇ ਹੋ ਕਿ ਅਖ਼ਬਾਰ ਵਿੱਚ ਇਸ਼ਤਿਹਾਰ ਦੀ ਥਾਂ ਕਿੱਥੇ ਹੁੰਦੀ ਹੈ!

Thursday, December 3, 2009

ਹਰਪਾਲ ਸਿੰਘ ਭਿੰਡਰ - ਆਰਸੀ ਦੀ ਕਾਮਯਾਬੀ 'ਚ ਇੱਕ ਨੰਬਰ ਹੋਰ ਜੋੜ ਲਵੋ - ਤਾਜ਼ਾ ਪ੍ਰਤੀਕਰਮ

ਮਾਣਯੋਗ ਤਮੰਨਾ ਜੀ,
ਸਤਿ ਸ੍ਰੀ ਅਕਾਲ,

ਤੁਹਾਡੇ ਵਲੋਂ ਬਖਸ਼ਿੰਦਰ ਦੀ ਭੇਜੀ ਪੀਲੀਪੱਤਰਕਾਰੀ ਪੜ੍ਹਨ ਨੂੰ ਮਿਲੀ, ਜਿਸ ਤੋਂ ਆਪਣੇ ਅਖੌਤੀ ਪੱਤਰਕਾਰਾਂ ਦੇ ਮਿਆਰ ਦਾ ਪਤਾ ਲੱਗਦਾ ਹੈਇਸ ਨਾਲ ਉਸਨੇ ਆਪਣਾ ਆਪ ਨੰਗਾ ਹੀ ਕੀਤਾ ਹੈਸਕੂਲੀ ਬੱਚਿਆਂ ਵਾਂਗ ਗੂਗਲ ਸਰਚ ਇੰਜਨ ਤੋਂ ਬਲੌਗ ਤੇ ਪੱਤਰਕਾਰੀ ਬਾਰੇ ਜਾਣਕਾਰੀ ਇਕੱਠੀ ਕਰਕੇ ਮਸਾਂ ਲੇਖ ਪੂਰਾ ਕਰਨ ਜੋਗਾ ਹੋਇਆ ਇਹ ਸ਼ਖ਼ਸ, ਇਸ ਤੋਂ ਵੱਧ ਲਿਖ ਵੀ ਕੀ ਸਕਦਾ ਸੀ? ਬਿਨਾਂ ਸਿਰ ਪੈਰ ਤੋਂ ਇਸ ਤਰ੍ਹਾਂ ਦੇ ਦੂਸ਼ਣ ਤਾਂ ਕੋਈ ਵੀ ਕਿਸੇ ਤੇ ਲਾ ਸਕਦਾ ਹੈਨਾ ਕਿਸੇ ਦਾ ਮੂੰਹ ਫੜਿਆ ਜਾ ਸਕਦਾ ਹੈ ਨਾ ਕਲਮਨਾਲੇ ਹੱਕ ਸੱਚ ਦੀ ਗੱਲ ਕਰਨ ਲਈ ਏਨੀ ਕੁ ਕੁਰਬਾਨੀ ਤਾਂ ਦੇਣੀ ਹੀ ਪੈਂਦੀ ਹੈ, ਸਗੋਂ ਇਸ ਤੋਂ ਵੀ ਜ਼ਿਆਦਾਹੁਣੇ ਜਿਹੇ ਹੋਏ ਸੂਰਜਵੰਸ਼ੀ ਦਵਾਖਾਨੇ ਵਾਲੇ ਸਕੈਂਡਲ ਵੇਲ਼ੇ ਪੱਤਰਕਾਰੀ ਦਾ ਢੰਡੋਰਾ ਪਿੱਟਣ ਵਾਲਾ ਇਹ ਸ਼ਖ਼ਸ ਭਲਾ ਕਿਉਂ ਨਹੀਂ ਬੋਲਿਆ?? ਸਾਉਣ ਦੇ ਅੰਨ੍ਹੇ ਨੂੰ ਹਰਾ ਹਰਾ ਹੀ ਦਿਸਦਾ ਹੁੰਦਾ ਹੈ

-----

ਪੰਜਾਬੀ ਦੀ ਇਕ ਕਹਾਵਤ ਹੈ-ਹਾਥੀ ਤੁਰਦੇ ਰਹਿੰਦੇ ਹਨ ਕੁੱਤੇ ਭੌਂਕਦੇ ਰਹਿੰਦੇ ਹਨਤੁਹਾਨੂੰ ਇਹੋ ਜਿਹੇ ਹੌਲੇ ਲੋਕਾਂ ਦੀ ਪਰਵਾਹ ਨਹੀਂ ਕਰਨੀ ਚਾਹੀਦੀਕਾਮਯਾਬ ਵਿਅਕਤੀਆਂ ਦੇ ਦੁਸ਼ਮਣ ਤੇ ਈਰਖਾਲੂਆਂ ਦੀ ਗਿਣਤੀ ਵਧੇਰੇ ਹੁੰਦੀ ਹੈਸੋ ਆਪਣੀ ਕਾਮਯਾਬੀ ਵਿਚ ਇਕ ਨੰਬਰ ਹੋਰ ਜੋੜ ਲਵੋਨਾਲੇ ਹੁਣ ਤੁਸੀਂ ਆਮ ਨਹੀਂ ਰਹੇ ਖ਼ਾਸਹੋ ਗਏ ਹੋਜਿਸ ਲਈ ਲੋਕਾਂ ਨੂੰ ਆਰਟੀਕਲ ਲਿਖਣੇ ਪੈਂਦੇ ਹਨਏਸੇ ਸ਼ਖਸ ਦੇ ਸਬਦਾਂ ਵਿਚ, “ਸਮਝੇ ਵੀ ਕਿਉਂ ਨਾ, ਲੋਕ ਉਸ ਦੇ ਬਲੌਗ ਉੱਤੇ ਆਪਣੀ ਰਚਨਾ ਛਪਣ ਦੀ ਉਡੀਕ ਇੱਕ ਲੱਤ ਭਾਰ ਹੋ ਕੇ ਕਰਦੇ ਹਨਭਲਾ ਕਿਉਂ ਤੇ ਕੌਣ ਕਰਦੇ ਹਨ ਇਹ ਸਾਰੀ ਉਡੀਕ ?

------

ਇਹ ਕਦੇ ਵੀ ਉਚਿਤ ਨਹੀਂ ਹੋਵੇਗਾ ਕਿ ਸਾਰਾ ਕੂੜ-ਕਬਾੜ ਜੋ ਆਰਸੀ ਲਈ ਪਹੁੰਚਦਾ ਹੈ, ਉਸਨੂੰ ਪੋਸਟ ਕਰ ਦਿੱਤਾ ਜਾਵੇ। (ਜਿਵੇਂ ਇਸ ਭੱਦਰਪੁਰਸ਼ ਦੀ ਮੰਗ ਹੈ)ਅਸੀਂ ਪਾਠਕ ਹੋਣ ਦੇ ਨਾਤੇ ਤੁਹਾਨੂੰ ਇਹ ਬੇਨਤੀ ਕਰਨੀ ਚਾਹਾਂਗੇ ਕਿ ਛਾਣਨੀ ਹੋਰ ਬਰੀਕ ਕਰ ਦਿੱਤੀ ਜਾਵੇਇਸ ਨਾਲ ਕੀਮਤੀ ਸਮੇਂ ਦੀ ਬੱਚਤ ਤਾਂ ਹੋਵੇਗੀ ਹੀ,ਸਗੋੰ ਕੇਵਲ ਮਿਆਰੀ ਸਾਹਿਤ ਹੀ ਪਾਠਕਾਂ ਤੱਕ ਪਹੁੰਚੇਗਾਮੈਂ ਬਹੁਤ ਘੱਟ ਲਿਖਦਾ ਹਾਂਪਰ ਜੇ ਕਦੇ ਲਿਖ ਕੇ ਆਰਸੀ ਨੂੰ ਭੇਜਾਂ ਤਾਂ ਜੇ ਉਹ ਆਰਸੀ ਦੇ ਸਟੈਂਡਰਡ ਦਾ ਨਾ ਹੋਵੇ ਤਾਂ ਬਿਲਕੁਲ ਨਾ ਛਾਪਣਾਮੈਨੂੰ ਛਪਣ ਨਾਲੋਂ ਨਾ ਛਪਣ ਦੀ ਵਧੇਰੇ ਖ਼ੁਸ਼ੀ ਹੋਵੇਗੀ

-----

ਅਸੀਂ ਸੱਜਣ-ਮਿੱਤਰ ਤੁਹਾਡੇ ਕੰਮ ਦੀ ਸ਼ਲਾਘਾ ਕਰਦੇ ਰਹਿੰਦੇ ਹਾਂ ਅਤੇ ਤੁਹਾਡੀ ਹਿੰਮਤ ਅਤੇ ਮਿਹਨਤ ਦੀ ਦਾਦ ਦਿੰਦੇ ਹਾਂ, ਜਿਨ੍ਹਾਂ ਨੇ ਥੋੜ੍ਹੇ ਜਿਹੇ ਸਮੇਂ ਵਿਚ ਹੀ ਆਰਸੀ ਨੂੰ ਇਸ ਮੁਕਾਮ ਤੇ ਪਹੁੰਚਾਇਆ ਹੈ। ਇਸ ਲਈ ਤੁਸੀਂ ਵਧਾਈ ਦੇ ਪਾਤਰ ਹੋਅਸੀਂ ਰੋਜ਼ਾਨਾ ਨੇਮ ਨਾਲ਼ ਆਰਸੀ ਤੇ ਫੇਰੀ ਪਾਉਂਦੇ ਹਾਂਇਕ ਤਰ੍ਹਾਂ ਨਾਲ਼ ਸਾਨੂੰ ਆਰਸੀ ਅਡਿਕਸ਼ਨਹੋ ਗਈ ਹੈਸ਼ਾਲਾ! ਆਰਸੀ ਹੋਰ ਨਵੇਂ ਦਿਸਹੱਦੇ ਤੈਅ ਕਰੇ ਤੇ ਇਹ ਅਡਿਕਸ਼ਨ ਹੋਰ ਵਧਦੀ ਜਾਵੇ

----

ਉਮੀਦ ਹੈ ਤੁਸੀਂ ਜਲਦੀ ਠੀਕ ਹੋ ਕੇ ਆਪਣੇ ਕੰਮ ਵਿਚ ਅੱਗੇ ਨਾਲੋਂ ਵੱਧ ਜ਼ੋਰ ਅਤੇ ਉਤਸ਼ਾਹ ਨਾਲ ਜੁਟ ਜਾਵੋਗੇਸਾਡੇ ਗੁਰੂਆਂ ਨੇ ਵੀ ਸਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰਹਿਣ ਦੀ ਸਿੱਖਿਆ ਦਿੱਤੀ ਹੈਭੁੱਲ ਚੁੱਕ ਮਾਫ਼

ਸਤਿਕਾਰ ਸਹਿਤ

ਹਰਪਾਲ ਸਿੰਘ ਭਿੰਡਰ

ਕੈਲੇਫੋਰਨੀਆ, ਯੂ.ਐੱਸ.ਏ.

Saturday, November 28, 2009

ਗੁਰਮੇਲ ਬਦੇਸ਼ਾ - ਇੱਕ ਖ਼ਤ ਪੱਤਰਕਾਰੀ ਨਾਲ਼ ਵੇਸਵਾਗਮਨੀ ਕਰਨ ਵਾਲ਼ੇ ਪੱਤਰਕਾਰਾਂ ਦੇ ਨਾਂ ਅਰਜ਼ ਕੀਤੈ

ਇੱਕ ਖ਼ਤ ਪੱਤਰਕਾਰੀ ਨਾਲ਼ ਵੇਸਵਾਗਮਨੀ ਕਰਨ ਵਾਲ਼ੇ ਪੱਤਰਕਾਰਾਂ ਦੇ ਨਾਂ ਅਰਜ਼ ਕੀਤੈ!!

ਲੇਖ

ਆਪ ਜੀ ਨੂੰ ਤਲਵਾਰ ਨਾਲੋਂ ਤਿੱਖੀ ਕਲਮ ਦੇ ਸੱਚੇ-ਸੁੱਚੇ ਸ਼ਬਦਾਂ ਵਰਗਾ ਪ੍ਰਣਾਮ!

ਅਜ਼ੀਜ਼ ਪਾਠਕੋ!

ਮੈਂ ਪੱਤਰਕਾਰੀ ਚ ਕੋਈ ਡਿਗਰੀ ਤਾਂ ਪ੍ਰਾਪਤ ਨਹੀਂ ਕੀਤੀ, ਪ੍ਰੰਤੂ ਪੱਤਰਕਾਰਾਂ ਦੀ ਸੰਗਤ ਚ ਵਿਚਰਦਿਆਂ, ਪੱਤਰਕਾਰੀ ਦੇ ਰੁਤਬੇ ਨੂੰ ਹਮੇਸ਼ਾ ਸਲਾਮ ਕਰਦਾ ਹਾਂ ਤੇ ਪੱਤਰਕਾਰਾਂ ਦੀ ਘਾਲਣਾ ਨੂੰ ਨਤਮਸਤਕ ਹੁੰਦਾ ਹਾਂਸਮਾਜਿਕ ਕਦਰਾਂ-ਕੀਮਤਾਂ ਨੂੰ ਬਰਕਰਾਰ ਰੱਖਦਿਆਂ, ਇੱਕ ਪੱਤਰਕਾਰ ਦਾ ਫ਼ਰਜ਼ ਹੈ ਕਿ ਉਹ ਸਮਾਜ ਅੱਗੇ ਹਰ ਘਟਨਾ ਦੀ ਸੱਚੀ ਅਤੇ ਸਹੀ ਤਸਵੀਰ ਦਿਖਾ ਕੇ ਚੇਤੰਨ ਕਰੇ

-----

ਪੱਤਰਕਾਰੀ ਦੇ ਮੁੱਢਲੇ ਅਸੂਲਾਂ ਨੂੰ ਮੱਦੇ-ਨਜ਼ਰ ਰੱਖਣਾ ਪੱਤਰਕਾਰ ਦਾ ਕੇਵਲ ਫ਼ਰਜ਼ ਹੀ ਨਹੀਂ , ਬਲਕਿ ਉਸਦਾ ਧਰਮ ਵੀ ਹੁੰਦਾ ਹੈਨਿਰਾ-ਪੁਰਾ ਪੱਤਰਕਾਰੀ ਦਾ ਲਿਬਾਸ ਪਹਿਨ ਕੇ ਧਰਮੀ ਨਹੀਂ ਬਣਿਆ ਜਾ ਸਕਦਾ, ਸਿਰਫ਼ ਕਲਮ ਘਸਾਉਂਣ ਨਾਲ ਜਾਂ ਜ਼ੁਬਾਨ ਚਲਾਉਣ ਨਾਲ਼ ਹਰ ਕੋਈ ਪੱਤਰਕਾਰ ਨਹੀਂ ਬਣ ਸਕਦਾਪੱਤਰਕਾਰੀ ਦਾ ਕਿੱਤਾ ਕੋਈ ਫੁੱਲਾਂ ਦੀ ਸੇਜ ਨਹੀਂ, ਸਗੋਂ ਸੂਲ਼ਾਂ ਅਤੇ ਖੰਜਰਾਂ ਤੇ ਤੁਰ ਕੇ ਆਪਣੀ ਮੰਜ਼ਿਲ ਵੱਲ ਵਧਣ ਦਾ ਨਾਮ ਪੱਤਰਕਾਰੀ ਹੈ

-----

ਤੁਸੀਂ ਦੇਖਿਆ ਹੋਵੇਗਾ ਕਿ ਜੰਗ ਦੇ ਮੈਦਾਨ ਚ ਇੱਕ ਪਾਸੇ ਬੰਬ ਫਟਦੇ ਹੁੰਦੇ ਨੇ, ਖ਼ੂਨ ਦੀਆਂ ਨਦੀਆਂ ਵਹਿ ਰਹੀਆਂ ਹੁੰਦੀਆਂ ਨੇ ਤੇ ਦੂਜੇ ਪਾਸੇ ਇੱਕ ਪੱਤਰਕਾਰ/ਰਿਪੋਰਟਰ ਕਿਸੇ ਨੁੱਕਰ ਚ ਲੁਕ ਕੇ ਰਿਪੋਰਟ ਪੇਸ਼ ਕਰ ਰਿਹਾ ਹੁੰਦਾ ਹੈਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਵੀ ਪੱਤਰਕਾਰੀ ਕਰਨਾ ਕੋਈ ਖ਼ਾਲਾ ਜੀ ਦਾ ਵਾੜਾ ਨਹੀਂ ਹੈਕਈ ਪੱਤਰਕਾਰਾਂ ਨੇ ਆਪਣੀਆਂ ਜਾਨਾਂ ਗੁਆ ਲਈਆਂ, ਧੜਾਂ ਨਾਲ਼ੋਂ ਧੌਣਾਂ ਵੀ ਵੱਖ ਕਰਵਾ ਲਈਆਂ, ਪਰ ਆਪਣੇ ਫ਼ਰਜ਼ਾਂ ਤੋਂ ਕੋਤਾਹੀ ਨਹੀਂ ਕੀਤੀ ਮੇਰਾ ਸਲਾਮ ਹੈ ਉੱਚੇ-ਸੁੱਚੇ ਮੰਤਵ ਖ਼ਾਤਿਰ ਸ਼ਹੀਦ ਹੋਏ ਪੱਤਰਕਾਰਾਂ ਤੇ ਹੋਰ ਮੀਡੀਆ ਰਿਪੋਰਟਰਾਂ ਨੂੰ

-----

ਪਰ ਜੇ ਦੂਜੇ ਪਾਸੇ ਨਿਗ੍ਹਾ ਮਾਰੀਏ ਤਾਂ ਪੀਲ਼ੀ ਪੱਤਰਕਾਰੀ ਕਰਨ ਵਾਲ਼ੇ ਆਪਣੇ ਸਿਧਾਤਾਂ ਨੂੰ ਤਿਲਾਂਜਲੀ ਦੇ ਕੇ ਅੱਜ ਕੌਡੀਆਂ ਦੇ ਭਾਅ ਆਪਣਾ ਈਮਾਨ ਵੇਚ ਰਹੇ ਹਨਮੇਰੀ ਦੁਰਕਾਰ ਹੈ…! ਫ਼ਿਟਕਾਰ ਹੈ ਅਜਿਹੇ ਵਿਕੇ ਹੋਏ ਤੇ ਇਖ਼ਲਾਕ ਤੋਂ ਡਿੱਗੇ ਹੋਏ ਪੱਤਰਕਾਰਾਂ ਨੂੰ

-----

ਹੁਣ ਉਹ ਜ਼ਮਾਨੇ ਤਾਂ ਗਏ, ਜਦੋਂ ਲੋਕ ਆਪਣੇ ਸੰਦੇਸ਼ ਕਬੂਤਰਾਂ ਜਾਂ ਡਾਕੀਆਂ ਰਾਹੀਂ ਭੇਜਦੇ ਸਨਅੱਜ ਇੰਟਰਨੈੱਟ ਦਾ ਯੁੱਗ ਹੈਪੂਰੀ ਦੁਨੀਆਂ ਇੱਕ ਪਿੰਡ ਵਾਂਗ ਹੀ ਹੈਤੁਹਾਡੇ ਵੱਲੋਂ ਭੇਜੀ ਖ਼ਬਰ, ਇੱਕ ਅੱਖ ਦੇ ਝਮੱਕੇ ਨਾਲ਼ ਦੂਜੇ ਦੇ ਕੰਨਾਂ ਤੱਕ ਪਹੁੰਚ ਜਾਂਦੀ ਹੈ ਤੇ ਅੱਖ ਤੋਂ ਅੱਖ ਦੇ ਫੋਰ ਨਾਲ਼ ਦਿਲ ਤੱਕ ਵੀ ਪਹੁੰਚ ਸਕਦੀ ਹੈਈਜਾਦ ਹੋਣ ਤੋਂ ਆਜ਼ਾਦ ਹੋਣ ਤੱਕ ਆਧੁਨਿਕ ਮੀਡੀਆ ਵੀ ਕਿਸੇ ਨਾ ਕਿਸੇ ਸਿਧਾਂਤ ਤੇ ਟਿਕਿਆ ਹੋਇਆ ਹੈ

-----

ਤੁਹਾਡੇ ਵੱਲੋਂ ਕੀਤੀ ਰਿਪੋਰਟ ਤੁਹਾਡੀ ਸੋਚ ਤੇ ਨਿਰਭਰ ਕਰਦੀ ਹੈ ਕਿ ਕੀ ਉਹ ਸਿਧਾਂਤਾਂ ਤੇ ਖ਼ਰੀ ਉੱਤਰਦੀ ਹੈ - ਇਹ ਨਿਰਣਾ ਜੇ ਤੁਸੀਂ ਖ਼ੁਦ ਨਹੀਂ ਕਰ ਸਕਦੇ ਤਾਂ ਸੁਹਿਰਦ ਪਾਠਕ ਝੱਟ ਹੀ ਕਰ ਲੈਂਦੇ ਹਨਕਿਸੇ ਮੈਗਜ਼ੀਨ, ਅਖ਼ਬਾਰ, ਰੇਡਿਓ, ਟੈਲੀਵਿਯਨ, ਵੈੱਬ-ਸਾਈਟ ਜਾਂ ਬਲੌਗ ਦੇ ਆਪਣੇ ਵੀ ਕੁਝ ਅਸੂਲ ਹੁੰਦੇ ਹਨਜੇਕਰ ਤੁਹਾਡੀ ਰਚਨਾ ਜਾਂ ਖ਼ਬਰ, ਕਿਸੇ ਵੱਲੋਂ ਪਾਠਕਾਂ, ਦਰਸ਼ਕਾਂ ਨਾਲ਼ ਸਾਂਝੀ ਕਰਨ ਤੋਂ ਮਨਾਹੀ ਕਰ ਦਿੱਤੀ ਜਾਵੇ ਤਾਂ ਤੁਹਾਨੂੰ ਆਪਣੇ-ਆਪ ਅੰਦਰ ਝਾਤੀ ਮਾਰਨੀ ਚਾਹੀਦੀ ਹੈਆਪਣੀ ਮਾਨਸਿਕਤਾ ਦਾ ਖ਼ੁਦ ਵੀ ਨਿਰੀਖਣ ਕਰਨਾ ਚਾਹੀਦਾ ਹੈਪਰ ਦੁੱਖ ਦੀ ਗੱਲ ਹੈ ਕਿ ਕੁਝ ਝੋਲ਼ੀ-ਚੁੱਕ ਪੱਤਰਕਾਰ, ਟਕੇ-ਟਕੇ ਤੇ ਜ਼ਮੀਰ ਵੇਚਣ ਵਾਲ਼ੇ ਉਸੇ ਹੀ ਮਾਧਿਅਮ ਨੂੰ ਦੁਸ਼ਮਣ ਸਮਝਣ ਲੱਗ ਪੈਂਦੇ ਨੇ, ਜਿਸਨੇ ਕਦੇ ਉਹਨਾਂ ਦੀ ਗੁੱਡੀ ਅੰਬਰੀਂ ਚਾੜ੍ਹੀ ਹੁੰਦੀ ਹੈ

-----

ਅੱਜ-ਕੱਲ੍ਹ ਪੜ੍ਹਦਿਆਂ-ਸੁਣਦਿਆਂ ਜਾਂ ਨਿੱਜੀ ਅਨੁਭਵ ਤੋਂ ਮਹਿਸੂਸ ਹੁੰਦਾ ਹੈ ਕਿ ਕੁਝ ਕੁ ਅਖੌਤੀ ਅੰਤਰ-ਰਾਸ਼ਟਰੀਪੱਤਰਕਾਰ ਕਿਸ ਕਦਰ ਵਿਕ ਤੇ ਡਿੱਗ ਚੁੱਕੇ ਹਨਕਈ ਤਾਂ ਪਿਛਲੀ ਉਮਰੇ ਆ ਕੇ ਸੱਤਰੇ-ਬਹੱਤਰੇ ਵੀ ਗਏ ਨੇਲੰਬਾ ਸਮਾਂ ਜਿਹਨਾਂ ਨੇ ਪੰਜਾਬ ਦੇ ਸਿਰਕੱਢ ਅਖ਼ਬਾਰਾਂ, ਜਿਵੇਂ ਅਜੀਤ, ਜੱਗਬਾਣੀ, ਪੰਜਾਬੀ ਟ੍ਰਿਬਿਊਨ, ਦੇਸ਼-ਸੇਵਕ ਆਦਿ ਦੇ ਦਫ਼ਤਰਾਂ ਮੂਹਰੇ ਖੁਰੀਆਂ ਲਾਉਣ ਵਾਲ਼ਿਆਂ ਵਾਂਗੂੰ ਪੱਤਰਕਾਰੀ ਦਾ ਬਕਸਾ ਚੁੱਕ ਕੇ ਲੇਲ੍ਹੜੀਆਂ ਕੱਢੀਆਂ ਸਨ, ਅੱਜ ਪੁੱਠੀਆਂ ਟੋਪੀਆਂ ਲੈ ਕੇ, ਵੱਖਰਾ ਜਿਹਾ ਭੇਸ ਬਣਾ ਕੇ, ਬੜੇ ਮਹਾਨ ਪੱਤਰਕਾਰ ਦਾ ਆਈ.ਡੀ.ਕਾਰਡ ਤੇ ਵੱਡਾ ਸਾਰਾ ਬਿੱਲਾ ਲਾ ਕੇ ਮਹਾਨ ਪੱਤਰਕਾਰ ਹੋਣ ਦਾ ਭਰਮ ਪਾਲ਼ੀ ਬੈਠੇ ਹਨ

-----

ਇਸ ਵਾਰੀ ਹੋਰਨਾਂ ਪੱਤਰਕਾਰਾਂ ਨੂੰ ਛੱਡ ਕੇ ਹਲਕੇ-ਫੁਲਕੇ ਅੰਦਾਜ਼ ਵਿੱਚ ਇੱਕ ਅਖੌਤੀ ਪੱਤਰਕਾਰ ਨੂੰ ਕੇਂਦਰਿਤ ਹੋ ਕੇ ਗੱਲ ਕਰਨੀ ਚਾਹੁੰਦਾ ਹਾਂ ਕਿ ਪੰਜਾਬੀ ਕਾਨਫਰੰਸਾਂ ਦੇ ਕਰਤਾ-ਧਰਤਾ ਹੋਣ ਦਾ ਭਰਮ ਪਾਲ਼ੀ ਬੈਠਾ, ਇਹ ਝੋਲ਼ੀ ਚੁੱਕ ਲੇਖਕ/ਪੱਤਰਕਾਰ ਚਾਰ ਕੁ ਦਿਨ ਕੈਨੇਡਾ ਆ ਕੇ ਲਗਜ਼ਰੀ ਕਾਰਾਂ ਤੇ ਹਵਾਈ ਜਹਾਜ਼ਾਂ ਚ ਝੂਟੇ ਲੈ ਕੇ, ਫਾਈਵ ਸਟਾਰ ਹੋਟਲਾਂ ਦਾ ਆਨੰਦ ਮਾਣਕੇ ਆਪਣੇ ਆਪ ਨੂੰ ਪੱਤਰਕਾਰੀ ਦਾ ਭੀਸ਼ਮ ਪਿਤਾਮਾ ਸਮਝਣ ਲੱਗ ਪਿਆ ਹੈ

----

ਇੱਕ ਪਾਸੇ ਤਾਂ ਇਹ ਪੰਜਾਬੀ ਦੇ ਬਲੌਗਾਂ ਦੇ ਸੰਚਾਲਕਾਂ ਅਤੇ ਲੇਖਕਾਂ ਨੂੰ ਪ੍ਰਿੰਟ ਮੀਡੀਆ ਵੱਲੋਂ ਫਿਟਕਾਰੇ ਹੋਏ ਵਰਜਿਤ ਵਿਅਕਤੀ ਆਖ ਕੇ ਅਪਮਾਨ ਕਰ ਰਿਹਾ ਹੈ ਤੇ ਦੂਸਰੇ ਪਾਸੇ ਖ਼ੁਦ ਆਪਣਾ ਬਲੌਗ ਬਣਾ ਕੇ ਹੋਰਨਾਂ ਬਲੌਗਾਂ ਨਾਲ਼ ਗਾਂਢੇ-ਸਾਂਢੇ ਕਰਨ ਚ ਕੋਈ ਕਸਰ ਬਾਕੀ ਨਹੀਂ ਛੱਡ ਰਿਹਾ

-----

ਪੰਜਾਬੀ ਆਰਸੀਬਲੌਗ ਉਤਨਾ ਚਿਰ ਇਸ ਭਲੇ ਪੁਰਸ਼ ਦੀਆਂ ਨਜ਼ਰਾਂ ਵਿਚ ਸਾਹਿਤਕ ਮਿਆਰ ਦੇ ਸਿਖ਼ਰ ਤੇ ਸੀ, ਜਿੰਨਾਂ ਚਿਰ ਤੱਕ ਇਸਦੇ ਬਲੌਗ ਦਾ ਲਿੰਕ ਆਰਸੀ ਨਾਲ਼ ਜੋੜੀ ਰੱਖਿਆਪਰ ਜਦੋਂ ਇਸਦੀਆਂ ਆਪ-ਹੁਦਰੀਆਂ ਨੂੰ ਮੱਦੇ-ਨਜ਼ਰ ਰੱਖਦਿਆਂ, ਇਸਦਾ 'ਸੋ ਕਾਲਡ' ਸਾਹਿਤਕ ਲਿੰਕ ਆਰਸੀਚੋਂ ਡਿਲੀਟ ਕਰ ਦਿੱਤਾ ਗਿਆ ( ਜਿਵੇਂ ਮੱਖਣੀ ਚੋਂ ਵਾਲ਼ ਬਾਹਰ ਕੱਢ ਕੇ ਮਾਰੀਦਾ ਹੈ ਜਾਂ ਚਾਹ ਚੋਂ ਮੱਖੀ) ਤਾਂ ਉਦੋਂ ਦੀ ਇਸ ਰੰਗੜਾਊ ਨੂੰ ਧਰਤੀ ਵਿਹਲ ਨਹੀਂ ਦੇ ਰਹੀਤੇ ਜਨਾਬ ਹੁਣ ਨੀਵੇਂ ਪੱਧਰ ਦੀ ਪੱਤਰਕਾਰੀ ਨਾਲ਼ ਆਰਸੀਤੇ ਨਜ਼ਲਾ ਝਾੜ ਰਿਹੈ ਟਿੱਡੀਆਂ ਨੂੰ ਕਿਤੇ ਜ਼ੁਕਾਮ ਤਾਂ ਨ੍ਹੀਂ ਹੋ ਗਿਆ ??

-----

ਆਪਣੇ ਲੇਖ ਵਿੱਚ ਇਹ ਸਾਹਿਬ ਲਿਖ ਰਿਹਾ ਹੈ ਕਿ ਆਰਸੀ 'ਤੇ ਲੇਖਕਾਂ ਨੂੰ ਹਾਜ਼ਰੀ ਲਵਾਉਣ ਲਈ ਇੱਕ ਲੱਤ ਤੇ ਖੜ੍ਹੇ ਹੋ ਕੇ ਤਾਰੀਫ਼ ਕਰਦਿਆਂ ਬਾਂਡ ਭਰਕੇ ਭੇਜਣਾ ਪੈਂਦਾ ਹੈ ਜ਼ਰਾ ਟੋਪੀ ਝਾੜ ਕੇ ਸੋਚੇ ਕਿ ਵੱਡੇ ਤੇ ਸਥਾਪਿਤ ਲੇਖਕਾਂ ਨੂੰ ਕੀ ਜ਼ਰੂਰਤ ਪਈ ਹੈ….ਆਰਸੀ ਲਈ ਰਚਨਾਵਾਂ ਭੇਜਣ ਖਾਤਿਰ ਬਾਂਡ ਭੇਜਣ ਦੀ ?...ਕੀ ਉਹਨਾਂ ਦੀਆਂ ਰਚਨਾਵਾਂ ਕਿਤੇ ਹੋਰ ਨਹੀਂ ਛਪਦੀਆਂ ..?

ਅੱਗੇ ਲਿਖ ਰਿਹੈ ਕਿ ਆਰਸੀ ਦਾ ਮੰਤਵ ਪੰਜਾਬੀ ਕਾਨਫਰੰਸ ਨੂੰ ਨੇਸਤੋ-ਨਾਬੂਦ ਕਰਨਾ ਸੀ ਪਰ ਇਸ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਉਹ ਤਾਂ ਪਹਿਲਾਂ ਹੀ ਹੋ ਚੁੱਕੀ ਸੀਨਾਲੇ ਕਾਨਫਰੰਸ ਦਾ ਤੂੰ 'ਮਾਮਾ' ਲੱਗਦਾ ਸੀ ? ਜਿਸ ਕਾਰਣ ਤੈਨੂੰ ਐਨਾ ਦੁੱਖ ਲੱਗਾ ਏਹਦੇ ਵਰਗਾ ਪਿੰਡਾਂ 'ਚ ਵਿਆਹ ਵਾਲੇ ਘਰੇ ਧੱਕੇ ਨਾਲ ਹੀ ਹਲਵਾਈਆਂ ਦੇ ਵੱਡੇ-ਵੱਡੇ ਪਤੀਲਿਆਂ 'ਚ ਸਿਰ ਫਸਾ ਕੇ ਕੂਚਾ ਮਾਰਨ ਡਿਹਾ ਹੁੰਦੈ।

-----

ਅੱਗੇ ਆਪਣੇ ਆਰਟੀਕਲ ਵਿੱਚ ਪਾਠਕਾਂ ਤੋਂ ਮੁਹਾਵਰੇ ਯਾਦ ਕਰਵਾਉਣ ਬਾਰੇ ਕਹਿ ਰਿਹੈਕੁਝ ਉਪਰਲੀ ਉਦਾਹਰਣ ਨਾਲ ਮਿਲਦੇ ਜੁਲਦੇ ਮੈਂ ਯਾਦ ਕਰਵਾ ਦਿੰਦਾ ਹਾਂ ਕਿ 'ਕੁੱਤਾ ਰਾਜ ਬਹਾਲੀਏ ..ਫਿਰ ਚੱਕੀ ਚੱਟੇ !'...'ਧੋਬੀ ਦਾ ਕੁੱਤਾ ਘਰ ਦਾ ਨਾ ਘਾਟ ਦਾ !'..... ਕੁੱਤੇ ਦੀ ਪੂਛ ਕਦੇ ਸਿੱਧੀ ਨਹੀਂ ਹੁੰਦੀ... ਹੱਥ ਨਾ ਉੱਪੜੇ ਥੂਹ ਕੌੜੀ..... ਖਸਿਆਨੀ ਬਿੱਲੀ ਖੰਭਾ ਨੋਚੇ...! ਅਗਲਾ ਮੁਹਾਵਰਾ ਮਾੜੀ ਔਲਾਦ ਲਈ ਹੈ ਕਿ...

" ਯਾਰ ਪਤੰਦਰ , ਮਾਹੀ ਲੰਡਰ, ਬਾਪੂ ਕੰਜਰ ! 'ਮੁੰਡਾ ਅੰਦਰ, ਪਿਓ ਟਰਾਂਟੋ, ਮਾਂ ਜਲੰਧਰ..!!" ਜਿੱਥੇ ਜਨਾਬ ਨੇ ਆਪਣੀ ਅਕਲ ਦਾ ਜਨਾਜ਼ਾ ਕੱਢਿਆ ਹੈ, ਉੱਥੇ ਆਪਣੀ ਸ਼ਕਲ ਦਾ ਵੀ ਅਸਲੀ ਰੂਪ ਦਿਖਾ ਦਿੱਤਾ ਹੈ

------

ਇੱਕ ਵਾਰੀ ਸਾਡੇ ਪਿੰਡ ਦੇ ਇਕ ਬੰਦੇ ਨੂੰ ਪੱਤਰਕਾਰ ਬਣਨ ਦਾ ਭੂਤ ਸਵਾਰ ਹੋ ਗਿਆ, ਸ਼ਕਲੋਂ ਤਾਂ ਉਹ ਬੂਟਾ ਮੰਡੀ ਦੇ ਮੋਚੀਆਂ ਦਾ ਸਰਦਾਰ ਲੱਗਦਾ ਹੁੰਦਾ ਸੀਕਿਸਮਤ ਦਾ ਖੇਲ, ਪੱਤਰਕਾਰ ਨਾ ਬਣ ਸਕਿਆ ਤਾਂ ਕਿਤੇ ਖੋਖਾ ਰੱਖ ਕੇ ਜੁੱਤੀਆਂ ਗੰਢਣ ਲੱਗ ਪਿਆਐਵੇਂ ਹੀ ਰਾਹ ਜਾਂਦੀ ਜਨਾਨੀ ਨੂੰ ਪਿੱਛੋਂ ਆਵਾਜ਼ ਮਾਰ ਕੇ ਤਰਲੇ ਜਿਹੇ ਪਾਈ ਜਾਇਆ ਕਰੇ .. ਭੈਣ ਜੀ ! ਸਵੇਰ ਦਾ ਕੋਈ ਗਾਹਕ ਨਹੀਂ ਆਇਆ…. ਰੱਬ ਦਾ ਵਾਸਤਾ! ਜੁੱਤੀ ਨੂੰ ਇੱਕ ਖੁਰੀ ਲਵਾ ਕੇ ਗ਼ਰੀਬ ਨੂੰ ਮਾਣ ਈ ਬਖ਼ਸ਼ ਦੇ..

........

ਤੇ ਇੱਕ ਦਿਨ ਕਿਸੇ ਮਾਡਰਨ ਜਿਹੀ ਕੁੜੀ ਨੇ ਜੁੱਤੀ ਲਾਹ ਕੇ ਦਿਖਾਉਂਦਿਆਂ ਉਸਨੂੰ ਤਾੜਿਆ.. .. ਟੁੱਟ ਪੈਣਿਆ! ਬਾਜ਼ ਆ ਜਾਹ! ਤੈਨੂੰ ਦੀਂਹਦਾ ਨਈਂ ਕਿ ਹਾਈ ਹੀਲ ਵਾਲ਼ੀ ਪਰਾਡਾ ( Prada ) ਦੀ ਜੁੱਤੀ ਨੂੰ ਖੁਰੀਆਂ ਨਹੀਂ ਲੱਗਦੀਆਂ ਹੁੰਦੀਆਂ...ਤੇ ਲੇਲੜੀਆਂ ਜਿਹੀਆਂ ਕੱਢਦਾ ਫੇਰ ਆਖੀ ਜਾਵੇ... ਲਓ! ਤੁਸੀਂ ਤੇ ਗੁੱਸਾ ਕਰ 'ਗੇ, ਮੈਂ ਤਾਂ ਅਰਜ਼ ਹੀ ਕੀਤਾ ਸੀ ਚੱਲ ਜਾਂਦੀ-ਜਾਂਦੀ ਹੁਣ ਇੱਕ ਮੇਖ ਤਾਂ ਲਵਾ ਲੈ....ਗ਼ਰੀਬ ਦੀ ਬੋਹਣੀ ਦਾ ਟੈਮ ਆ...

-----

ਇਹਦੇ ਵਰਗੇ ਗੂੜ੍ਹੇ ਸਿਆਲ਼ ਚ ਨਿੱਘੀ-ਨਿੱਘੀ ਧੁੱਪੇ ਚੌਂਕ ਚ ਬੈਠੇ ਨਾਲ਼ੇ ਬੀੜੀ ਪੀ ਰਹੇ ਹੁੰਦੇ ਨੇ, ਨਾਲ਼ੇ ਕਿਸੇ ਸੱਜਰ ਸੂਈ ਪਹਿਲਣ ਝੋਟੀ ਤੇ ਕਸਾਈਆਂ ਵਾਲ਼ੀ ਨਜ਼ਰ ਮਾਰ ਕੇ, ਕਿਆਫ਼ੇ ਲਾਈ ਜਾਂਦੇ ਹੁੰਦੇ ਨੇ…. “ ਪਤਲੇ ਪਿੰਡੇ ਦੀ ਆਧਰਮ ਨਾਲ਼ ਇਹਦੇ ਚੰਮ ਦੀ ਕਾਲ਼ੀ ਜੈਕਟ ਬਣਾ ਕੇ ਜੀਅ ਕਰਦੈ ਕਿ ਕਿਤੇ ਅਰੂਸਾ ਆਲਮ ਨੂੰ ਹੀ ਭੇਂਟ ਕਰ ਦੇਵਾਂ….ਭਲਾ ਇਹਨੂੰ ਕੋਈ ਪੁੱਛਣ ਵਾਲ਼ਾ ਹੋਵੇ ਬਈ ਭਲਿਆ ਮਾਣਸਾ! ਅਰੂਸਾ ਨੇ ਮੱਝ ਦੇ ਚਮੜੇ ਦੀਆਂ ਹੀ ਜੈਕਟਾਂ ਪਾਉਣੀਆਂ ਨੇ ?? ਕੈਪਟਨ ਹੋਣੀ ਤਾਂ ਉਹਦੀ ਖ਼ਾਤਿਰ ਆਵਦੀ ਖੱਲ ਲੁਹਾਉਣ ਨੂੰ ਤਿਆਰ ਹੋਏ ਬੈਠੇ ਨੇ ਤੇਰੇ ਵਾਂਗੂੰ ਆਪਣੀ ਖੱਲ ਨਹੀਂ ਬਚਾਉਂਦੇ ਫਿਰਦੇਇਹ ਤਾਂ ਸਬਜ਼ਬਾਗ਼ ਦੇਖਦਾ, ਦਿਲ ਚ ਹੀ ਲੱਡੂ ਭੋਰਦਾ ਰਹਿੰਦੈ ਕਿ ਕਿਸ ਕੋ ਕਿਸ ਕਰੂੰਕਿਸ ਕਿਸ ਕੋ ਮਿਸ ਕਰੂੰ ??'

-----

ਲੈ ਕਰ ਲਓ ਗੱਲ ! ਠਰਕੀ ਪੱਤਰਕਾਰਾਂ ਦਾ ਮੈਨੇਜਰ... ਕੈਨੇਡਾ ਆ ਕੇ ਇਹ ਪੱਤਰਕਾਰ ਇੱਕ ਕਾਨਫਰੰਸ ਦੀ ਸੰਚਾਲਕਾ ਤੇ ਹੀ ਲੋਟੂ ਗਿਆ ਸੀਉਸ ਪ੍ਰਤੀ ਦਿਲ ਦੀਆਂ ਗਹਿਰਾਈਆਂ ਚੋਂ ਇੱਕ ਲੇਖ ਵੀ ਲਿਖ ਧਰ ਮਾਰਿਆਯਾਰੋ! ਕਮਲਿਓ! ਇਸ਼ਕ ਕਿਤੇ ਹਾਣ-ਪ੍ਰਵਾਣ ਦੇਖਦੈ ??

------

ਉਂਝ ਹਰ ਕਿੱਤੇ ਚ ਹੀ ਠਰਕੀ ਲੋਕ ਬੈਠੇ ਨੇ, ਦੁਪਹਿਰੇ ਰੇਡੀਓ ਲਗਾ ਲਓ, ਰੇਡੀਓ ਹੋਸਟ ਭਾਜੀਆਂ ਤਰਕਾਰੀਆਂ, ਕਰਾਰੀਆਂ, ਖੱਟੀਆਂ-ਮਿੱਠੀਆਂ ਚਟਨੀਆਂ ਬਣਾ ਕੇ ਹੀ ਠਰਕ ਭੋਰੀ ਜਾਂਦੀ ਹੁੰਦੀ ਹੈਤੇ ਅਗਲੇ ਦਿਨ ਪ੍ਰੋਗਰਾਮ ਚ ਸਰੋਤੇ ਆ ਕੇ ਏਅਰ ਤੇ ਆਖਦੇ ਹੁੰਦੇ ਆ ਕਿ ਕਮਾਲ ਦੀ ਰੈਸਪੀ ਦਿੱਤੀ ਸੀ ਜੀ ਤੁਸਾਂਚਟਨੀ ਬੜੀ ਕਰਾਰੀ ਬਣੀਮੂੰਹੋਂ ਨਹੀਂ ਸੀ ਲਹਿੰਦੀ ਅਸੀਂ ਤਾਂ ਕੂੰਡੀ-ਘੋਟਣਾ ਵੀ ਜੀਭ ਨਾਲ਼ ਚੱਟ ਕੇ ਸਾਫ਼ ਕਰ ਤਾ ਅੱਗੋਂ ਹੋਸਟ ਦੰਦ ਕੱਢਦੀ ਆਖੇਗੀ.. ਸ਼ੁਕਰੀਆ ਜੀ! ਤੁਹਾਡਾ , ਸਾਡੀ ਰੈਸਪੀ ਪਸੰਦ ਕਰਨ ਲਈ ਜਿਹੜੇ ਮਿਸਟਰ ਨੇ ਚਟਨੀ ਦੀ ਰੈਸਪੀ ਦਿੱਤੀ ਸੀ ਉਹਨਾਂ ਨੂੰ ਅਰਜ਼ ਕਰਦੀ ਹਾਂ ਕਿ ਅੱਜ ਵੀ ਕਾਲ ਕਰਨ ਤੇ ਕਿਸੇ ਨਵੀਂ ਚਟਨੀ ਦੀ ਰੈਸਪੀ ਸਾਂਝੀ ਕਰਨ।

ਵੰਨ-ਸੁਵੰਨੀਆਂ ਚਟਣੀਆਂ ਚੱਖਣਾ ਵੀ ਇਕ ਠਰਕ ਭੋਰਨਾ ਹੀ ਹੈ ਜਾਂ ਕੁਝ ਹੋਰ ??? ਭਾਂਤ-ਭਾਂਤ ਦੀਆਂ ਕਾਲਾਂ ਕਰਨ ਵਾਲ਼ੇ 'ਤੇ ਸਰੋਤੇ ਵੀ ਲਾਲ਼੍ਹਾਂ ਸੁੱਟ ਕੇ ਠਰਕ ਹੀ ਭੋਰਦੇ ਹੋਣਗੇ..., ਚਾਹੇ ਹੋਸਟ ਕੁੜੀ ਪੱਚੀਆਂ ਵਰ੍ਹਿਆਂ ਦੀ ਹੋਵੇ ਤੇ ਸਰੋਤੇ ਸੱਤਰ ਸਾਲਾਂ ਦੇ ਠਰਕ ਤਾਂ ਉਹ ਵੀ ਭੋਰਦੇ ਹੁੰਦੇ ਆ।

-----

ਜ਼ਾਤ ਦੀ ਕੋਹੜ ਕਿਰਲੀ ਸ਼ਤੀਰਾਂ ਨੂੰ ਜੱਫ਼ੇ ਪਾਉਂਦੀ ਹਰ ਥਾਂ ਟੰਗ ਅੜਾਉਂਦੀ ਫਿਰਦੀ ਹੈਇਹ ਠਰਕੀ ਪੱਤਰਕਾਰ ਪੰਜਾਬੀ ਆਰਸੀ ਬਲੌਗ ਨੂੰ ਭਾਪਾ ਪ੍ਰੀਤਮ ਸਿੰਘ ਜੀ ਦੇ ਰਸਾਲੇ ਦੀ ਨਕਲ ਤੇ ਰੱਖਿਆਂ ਨਾਂ ਦੱਸ ਰਿਹੈ, ਇਸ ਨੂੰ ਕੋਈ ਪੁੱਛੇ ਕਿ ਜਿਸ ਅਖ਼ਬਾਰ ਚ ਇਹ ਜ਼ਮੀਰ ਵੇਚ ਕੇ ਲਿਖਦੈ ਕੀ ੳਸ ਅਖ਼ਬਾਰ ਦਾ ਨਾਮ ਵੀ ਪੰਜਾਬ ਦੇ ਸਿਰਕੱਢ ਅਖ਼ਬਾਰ ਦੀ ਤਰਜ਼ ਤੇ ਨਹੀਂ ਰੱਖਿਆ ਹੋਇਆ ???

ਇਹ ਗੱਲ ਤਾਂ ਇਹਨੂੰ ਸ਼ਾਇਦ ਨਾ ਸੁੱਝੀ ਹੋਵੇਸੁੱਝੀ ਵੀ ਹੋਵੇ ਤਾਂ, ਅਸੀਂ ਕਿਹੜਾ ਮੰਨਣ ਵਾਲ਼ਿਆਂ ਚੋਂ ਹਾਂਅਸੀਂ ਤਾ ਬੱਸ ਜਿੱਥੇ ਅੜ ਸਕੇ, ਖਾਹਮਖਾਹ ਟੰਗ ਅੜਾਉਣੀ ਹੀ ਹੁੰਦੀ ਹੈ

-----

ਇੱਕ ਹੋਰ ਗੱਲ ਕਿ ਜਿਹੜੀ ਸਾਈਟ ਤੇ ਇਹਦੀ ਰਚਨਾ ਹੈ ਜਾਂ ਇੰਟਰਵਿਊ ਹੈ….ਉਹ ਦੇਖਣ ਦੀ ਸਲਾਹ ਦੇ ਰਿਹਾ ਹੈ ! ਤੁਸੀਂ ਆਪ ਨਿਰਣਾ ਕਰੋ ਕਿ ਇਹ ਬਲੌਗਾਂ ਅੰਦਰ ਫੁੱਟ ਪਾਉਣਾ ਨ੍ਹੀਂ ਤਾਂ ਹੋਰ ਕੀ ਹੈ ? ਇਹ ਜਿਹੜੀ ਸਿਆਸਤ ਅਖ਼ਬਾਰਾਂ ਚ ਚਲਾਉਂਦਾ ਰਿਹੈ, ਓਹੀ ਘਟੀਆ ਕੰਮ ਬਲੌਗਾਂ ਤੇ ਵੀ ਕਰਨਾ ਚਾਹੁੰਦੈ???

-----

ਪਤੰਦਰ ਨੇ ਆਪਣੇ ਲੇਖ ਵਿੱਚ ਜੇਕਰ ਅਖੀਰ 'ਆਰਸੀ' ਖ਼ਿਲਾਫ਼ ਜਹਿਰ ਉਗਲਣੀ ਸੀ ਤਾਂ ਐਨੀ ਵੱਡੀ ਭੂਮਿਕਾ ਬੰਨ੍ਹ ਕੇ ਕਿਉਂ ਆਪਣਾ ਅਤੇ ਪਾਠਕਾਂ ਦਾ ਸਮਾਂ ਬਰਬਾਦ ਕਰਨਾ ਸੀ ? ਇਹ ਮਰਦਾਨਗੀ ਦੇ ਲੱਛਣ ਨਹੀਂ ਲੱਗਦੇ ! ਰੱਬ ਜਾਣੇ...ਐਹੋ ਜਿਹੇ ਕਿੰਨੇ ਹੀਜੜਿਆਂ ਦੇ 'ਅੰਡਰਵੀਅਰ ਗਾਰਮੈਂਟਸ ਦੇ ਵਪਾਰੀ' ਅੱਜਕਲ ਅੰਡਰਟੇਕਰ, ਗ੍ਰੇਟ ਖਲੀ ਅਤੇ ਜੌਹਨ ਸੀਨਾ ਦੇ ਜਾਂਘੀਏ ਬਣਾਉਣ ਦਾ ਭਰਮ ਪਾਲੀ ਬੈਠੇ ਨੇ !

------

ਜੋ ਆਰਸੀ ਬਲ਼ੌਗ ਖ਼ਿਲਾਫ਼ ਊਲ-ਜਲੂਲ , ਇਸਨੇ ਉਸ ਅਖ਼ਬਾਰ ਦੇ ਕਾਲਮ ਵਿਚ ਲਿਖਿਆ ਹੈ, ਇਸਨੂੰ ਤਾਂ ਇਹ ਵੀ ਨਹੀਂ ਪਤਾ ਕਿ ਉਸੇ ਅਖ਼ਬਾਰ ਦੇ ਮਾਣਯੋਗ ਸਟਾਫ਼ ਵੱਲੋਂ ਪੰਜਾਬੀ ਆਰਸੀ ਦੀ ਸੰਚਾਲਕਾ ਨੂੰ ਕਾਨਫਰੰਸ ਵੇਲੇ ਸਹਿਯੋਗ ਦੇਣ ਲਈ ਡਾਕ ਰਾਹੀਂ ਇੱਕ ਸਰਟੀਫਿਕੇਟ ਭੇਜ ਕੇ ਮਾਣ/ਸਤਿਕਾਰ ਬਖ਼ਸ਼ਿਆ ਗਿਆ ਹੈ ਸੋ ਦਕੀਆ-ਨੂਸੀ ਪੀਲ਼ੀ ਪੱਤਰਕਾਰੀ ਦੇ ਨਾਂ ਥੱਲੇ ਠਰਕ ਭੋਰਨ ਵਾਲ਼ੇ ਸੱਜਣਾਂ ਨੂੰ ਪਹਿਲਾਂ ਆਪਣੀ ਪੀੜ੍ਹੀ ਥੱਲੇ ਸੋਟਾ ਫੇਰ ਕੇ ਦੇਖਣਾ ਚਾਹੀਦਾ ਹੈ ਨਾ ਕਿ ਮਨ ਦੀ ਭੜਾਸ ਕੱਢਣ ਲਈ ਜੋ ਦਿਲ ਵਿਚ ਆਇਆ ਲਿਖ ਕੇ ਫੋਕੀ ਸ਼ੋਹਰਤ ਖੱਟਣ ਲਈ ਦਿਲ ਲੁਭਾਉਣੇ ਪਰ ਸਮਾਜ ਨੂੰ ਅਸੇਧਤ, ਦਿਸ਼ਾਹੀਣ ਕਰਨ ਵਾਲ਼ੇ ਯੱਕੜ ਮਾਰਨੇ ਚਾਹੀਦੇ ਹਨ।

-----

ਵਿਦੇਸ਼ਾਂ ਵਿਚ ਆ ਕੇ ਚਾਰ ਕੁ ਜਾਣਿਆਂ ਨੂੰ ਨਾਲ਼ ਰਲ਼ਾ ਕੇ ਆਪਣਾ ਸਨਮਾਨ ਆਪ ਹੀ ਕਰਵਾ ਕੇ, ਫਿਰ ਆਪ ਹੀ ਉਸ ਬਾਰੇ ਲੇਖ ਲਿਖ ਕੇ ਤੁਸੀਂ ਗੁਲਜ਼ਾਰ ਸਿੰਘ ਸੰਧੂ, ਹਰਭਜਨ ਹਲਵਾਰਵੀ, ਡਾ: ਸਾਧੂ ਸਿੰਘ ਹਮਦਰਦ, ਜਤਿੰਦਰ ਪਨੂੰ, ਡਾ: ਹਰਜਿੰਦਰ ਵਾਲੀਆ, ਗੁਰਬਚਨ ਭੁੱਲਰ, ਸਿੱਧੂ ਦਮਦਮੀ, ਬਲਬੀਰ ਪਰਵਾਨਾ, ਖ਼ੁਸ਼ਵੰਤ ਸਿੰਘ, ਨਿਰੂਪਮਾ ਦੱਤ ਅਤੇ ਸ਼ਾਮ ਸਿੰਘ (ਅੰਗ-ਸੰਗ) ਵਰਗੇ ਮਾਣਯੋਗ ਲੇਖਕ/ਪੱਤਰਕਾਰਾਂ ਦਾ ਸਥਾਨ ਤਾਂ ਨਹੀਂ ਲੈ ਸਕਦੇ ???? ਜੇਕਰ ਇਹ ਇਤਨੇ ਹੀ ਸੱਚ ਦੇ ਧਾਰਨੀ ਹਨ ਤਾਂ ਚਲੰਤ ਮਾਮਲਿਆਂ ਵੇਲ਼ੇ ਵੀ ਕੁਝ ਅਰਜ਼ ਕਰਨਾ ਚਾਹੀਦਾ ਹੁੰਦਾ ਹੈ ਜਦੋਂ ਉਸ ਵੇਲ਼ੇ ਇਹਦੀ ਜ਼ਮੀਰ ਘੋੜੇ ਵੇਚ ਕੇ ਸੁੱਤੀ ਹੁੰਦੀ ਹੈ ?? ਕਾਲਮਨਵੀਸ ਦਾ ਫ਼ਰਜ਼ ਨਿਭਾਉਦਿਆਂ ਆਪਣੇ ਕਿਸੇ ਕਾਲਮ ਚ ਮਾੜਾ-ਮੋਟਾ ਅਰਜ਼ ਹੀ ਕਰ ਦੇਣਾ ਦਾਹੀਦੈਪਰ ਨਹੀਂਪਰ ਜਨਾਬ ਕਰੇ ਕਿਵੇਂ ?? ਤੋਰੀ ਫੁਲਕੇ ਅਤੇ ਵਿਦੇਸ਼ੀ ਟਰਿੱਪਾਂ ਦਾ ਵੀ ਸਵਾਲ ਹੈ !

ਹੁਣ ਪਾਠਕਾਂ ਨੂੰ ਹੀ ਆਪਣਾ ਫ਼ਰਜ਼ ਪਹਿਚਾਣ ਕੇ ਝੋਲੀ ਚੁੱਕ ਅਖੌਤੀ ਪੱਤਰਕਾਰਾਂ ਦਾ ਅਸਲੀ ਚਿਹਰਾ ਨੰਗਾ ਕਰ ਕੇ ਇਨ੍ਹਾਂ ਦੀਆਂ ਕਰਤੂਤਾਂ ਦਾ ਪਰਦਾਫਾਸ਼ ਕਰਨਾ ਚਾਹੀਦਾ ਹੈ ਤਾਂ ਕਿ ਗੁਰਬਤ ਮਾਰੀ ਪੱਤਰਕਾਰੀ ਨੂੰ ਸ਼ਾਹੀ ਘਰਾਣਿਆਂ ਦੇ ਪਿੱਠੂ ਪੱਤਰਕਾਰਾਂ ਦੇ ਪਰਛਾਵਿਆਂ ਤੋਂ ਬਚਾ ਕੇ ਅਮੀਰ ਵਿਰਸੇ ਦਾ ਹਾਣੀ ਬਣਾ ਸਕੀਏ।

ਆਮੀਨ !

ਕੰਧ 'ਤੇ ਲਿਖੇ ਸੱਚ ਵਰਗਾ,

ਆਪਦਾ;

ਗੁਰਮੇਲ ਬਦੇਸ਼ਾ !

********

ਦੋਸਤੋ! ਗੁਰਮੇਲ ਬਦੇਸ਼ਾ ਜੀ ਦਾ ਪ੍ਰਤੀਕਰਮ ਤਾਂ ਤੁਸੀਂ ਪੜ੍ਹ ਲਿਆ ਹੈ, ਹੁਣ ਜ਼ਰਾ ਉਹ ਲੇਖ ਵੀ ਜ਼ਰੂਰ ਪੜ੍ਹੋ, ਜਿਸ ਕਰਕੇ ਇਹ ਲੇਖ ਲਿਖ ਕੇ ਸਭ ਨਾਲ਼ ਸਾਂਝਾ ਕਰਨ ਲਈ ਭੇਜਿਆ ਗਿਆ। ਤੁਹਾਡੇ ਵਿਚਾਰਾਂ ਦੀ ਉਡੀਕ ਚ...

ਸਮੂਹ ਆਰਸੀ ਪਰਿਵਾਰ