ਚੂੰ ਕਾਰ ਅਜ਼ ਹਮਾ ਹੀਲਤੇ ਦਰ ਗੁਜਸ਼ਤ
ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ।
-----
ਜਦੋਂ ਸਾਰੇ ਵਸੀਲੇ ਖ਼ਤਮ ਹੋ ਜਾਣ, ਉਦੋਂ ਤਲਵਾਰ ਚੁੱਕਣੀ ਜਾਇਜ਼ ਹੈ।

ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

ਤੁੰਦੀਏ-ਬਾਦੇ-ਮੁਖ਼ਾਲਿਫ਼ ਸੇ ਨਾ ਘਬਰਾਅ ਐ ਉਕਾਬ!
ਯੇ ਤੋ ਚਲਤੀ ਹੈ ਤੁਝੇ ਊਂਚਾ ਉਠਾਨੇ ਕੇ ਲੀਏ।

ਡਾ: ਮੁਹੰਮਦ ਇਕਬਾਲ
ਹਰ ਵੇਲ਼ੇ ਹੀ ਰਹਿੰਦੇ ਨੇ ਉਹ, ਹਵਾ ਬਣਾਉਂਦੇ ਮੇਰੀ,
ਅਕਸ ਵਿਗਾੜਨ ਦੇ ਲਈ ਕੀਤੇ, ਬਣਦੇ ਯਤਨ ਤਰੀਫ਼ਾਂ।
-----
ਅੱਥਰੀ ਨ੍ਹੇਰੀ, ਪੰਛੀ ਦੇ ਤਾਈਂ, ਅੰਬਰ ਦੇ ਵਿਚ ਲੈਗੀ,
ਮੌਸਮ ਨੇ ਸੀ ਬੜੀ ਵਗਾਈ, ਦੇਣ ਲਈ ਤਕਲੀਫ਼ਾਂ।

ਗੁਰਦਰਸ਼ਨ ਬਾਦਲ

Thursday, December 31, 2009

ਨਿਰਮਲ ਸਿੰਘ ਕੰਧਾਲਵੀ - ਈਰਖਾਲੂ ਲੋਕਾਂ ਦੀਆਂ ਫੂਕਾਂ ਆਰਸੀ ਦੇ ਦੀਵੇ ਦਾ ਕੁਝ ਨਹੀਂ ਵਿਗਾੜ ਸਕਦੀਆਂ - ਤਾਜ਼ਾ ਪ੍ਰਤੀਕਰਮ

ਬੇਟਾ ਤਨਦੀਪ,
ਸਾਹਿਤਕ ਆਦਾਬ,
ਇਕ ਵਾਰੀ ਪ੍ਰਸਿੱਧ ਨਾਵਲਕਾਰ ਗੁਰਦਿਆਲ ਸਿੰਘ ਨੇ ਪ੍ਰੋ. ਪ੍ਰੀਤਮ ਸਿੰਘ ਪਾਸ ਜ਼ਿਕਰ ਕੀਤਾ ਕਿ ਕੁਝ ਸਾਹਿਤਕਾਰ/ ਆਲੋਚਕ ਉਸ ਨਾਲ ਬੇਲੋੜੀ ਹੀ ਈਰਖਾ ਕਰੀ ਜਾਂਦੇ ਹਨ ਤਾਂ ਪ੍ਰੋ. ਸਾਹਿਬ ਕਹਿਣ ਲੱਗੇ, “ਗੁਰਦਿਆਲ ਸਿਆਂ, ਕਦੀ ਬੁਝੇ ਹੋਏ ਦੀਵੇ ਨੂੰ ਵੀ ਬੁਝਾਉਂਦਿਆਂ ਦੇਖਿਐ ਤੈਂ ਕੋਈ? ਸਭ ਜਗਦੇ ਦੀਵੇ ਨੂੰ ਹੀ ਬੁਝਾਉਣਾ ਚਾਹੁੰਦੇ ਐ। ਦੀਵੇ ਵਿਚ ਜਿੰਨਾ ਚਿਰ ਚੰਗਾ ਚੋਖਾ ਤੇਲ ਅਤੇ ਨਰੋਈ ਬੱਤੀ ਐ, ਇਨ੍ਹਾਂ ਦੀਆਂ ਫੂਕਾਂ ਤੇਰੇ ਦੀਵੇ ਦਾ ਕੁਝ ਨਹੀਂ ਵਿਗਾੜ ਸਕਣਗੀਆਂ”
-----
‘ਆਰਸੀ’ ਦਾ ਦੀਵਾ ਲਟ ਲਟ ਬਲਦੈ। ਤੈਨੂੰ ਚਿੰਤਾ ਕਰਨ ਦੀ ਲੋੜ ਨਹੀਂ। ਮਸਤ ਚਾਲੇ ਤੁਰੀ ਚੱਲ।

ਨਿਰਮਲ ਸਿੰਘ ਕੰਧਾਲਵੀ
ਯੂ.ਕੇ.

Monday, December 14, 2009

ਸੰਤੋਖ ਧਾਲੀਵਾਲ - ਖ਼ਬਰਾਂ 'ਚ ਬਣੇ ਰਹਿਣ ਲਈ ਬਖ਼ਸ਼ਿੰਦਰ ਨੇ ਆਰਸੀ ਖ਼ਿਲਾਫ਼ ਲੇਖ ਲਿਖਿਆ ਹੈ - ਤਾਜ਼ਾ ਪ੍ਰਤੀਕਰਮ

ਬੇਟੇ ਤਮੰਨਾ
ਅਜੀਤ ‘ਚ ਛਪਿਆ ਕਿਸੇ ਪੱਤਰਕਾਰ ਦਾ ਆਰਸੀ ਨੂੰ ਭੰਡਣ ਲਈ ਲਿਖਿਆ ਲੇਖ ਪੜ੍ਹਿਆ। ਮੇਰਾ ਕੰਪੀਊਟਰ ਕੁਝ ਅੜੀ ਜਿਹੀ ਕਰ ਰਿਹਾ ਸੀ ਕਿੰਨੇ ਹੀ ਚਿਰਾਂ ਤੋਂ ਨਹੀਂ ਤਾਂ ਮੈਂ ਇਹ ਪਹਿਲਾਂ ਹੀ ਲਿਖ ਦੇਣਾ ਸੀ। ਮੈਂ ਇੱਕ ਗੱਲ ਦਾ ਧਾਰਨੀ ਹਾਂ ਕਿ ਸਾਡੀ ਪੰਜਾਬੀ ਸੋਚਣੀ ‘ਚ ਇਹ ਗੱਲ ਬੜੀ ਕੁੱਟ ਕੁੱਟ ਕੇ ਭਰੀ ਹੋਈ ਹੈ ਕਿ ਤੁਹਾਥੋਂ ਜਿਹੜਾ ਮੋਹਰਲੀ ਕਤਾਰ ‘ਚ ਹੈ, ਆਪ ਕੋਈ ਉਸਤੋਂ ਵਾਧੂ ਕੰਮ ਕਰਕੇ ਉਸਤੋਂ ਮੋਹਰੇ ਹੋਣ ਦੀ ਬਜਾਏ ਉਸਦੀਆਂ ਲੱਤਾਂ ਖਿੱਚ ਕੇ ਉਸਨੂੰ ਕਿਸੇ ਵੀ ਤਰੀਕੇ ਨਾਲ ਭੰਡ ਕੇ, ਕਿਸੇ ਨਾ ਕਿਸੇ ਤਰ੍ਹਾਂ ਨੀਵਾਂ ਵਿਖਾ ਕੇ ਆਪਣੇ ਤੋਂ ਪਿੱਛੇ ਕਰ ਲਵੋ, ਇਸ ‘ਚ ਹੀ ਤੁਹਾਡੀ ਜਿੱਤ ਹੈ। ਇਹ ਬਖ਼ਸ਼ਿੰਦਰ ਮਹਾਰਾਜ ਕੀ ਸ਼ੈਅ ਹੈ, ਕੌਣ ਹੈ ਇਹ ਜਿਸਨੇ ਆਰਸੀ ਬਲੌਗ ਅਤੇ ਤੇਰੇ 'ਤੇ ਉਂਗਲੀ ਉਠਾਈ ਹੈ? ਮੈਨੂੰ ਲਗਦੈ ਇਸਨੂੰ ਤੇਰੀ ਪ੍ਰਤਿਭਾ ਤੇ ਪੰਜਾਬੀ ਲਈ ਸਿਰ ਤੋੜ ਮਿਹਨਤ ਕਰਕੇ ਇੱਕ ਮਿਆਰੀ ਬਲੌਗ ਬਣਾਉਣ ਤੇ ਈਰਖਾ ਹੋ ਰਹੀ ਹੈ। ਹੋਰ ਵੀ ਇਵੇਂ ਬਹੁਤ ਸੜਨਗੇ ਤੇ ਆਪਣੀ ਅਕਲ ਦਾ ਇਜ਼ਹਾਰ ਕਰਨਗੇ। ਇਨ੍ਹਾਂ ਤੋਂ ਘਬਰਾਉਣ ਦੀ ਲੋੜ ਨਹੀਂ ਹੈ।
-----
ਜੇ ਇਹ ਕਿਸੇ ਅਖ਼ਬਾਰ ਦਾ ਰਿਪੋਰਟਰ ਹੈ ਤਾਂ ਉਸ ਅਖ਼ਬਾਰ ਦੇ ਮੋਹਰਾਲੀਆਂ ਨੂੰ ਇਸਨੂੰ ਲਗਾਮਾਂ ਪਾਉਣੀਆਂ ਚਾਹੀਦੀਆਂ ਹਨ, ਪਰ ਸ਼ਾਇਦ ਤੈਨੂੰ ਇਹ ਨਹੀਂ ਪਤਾ ਹੋਣਾ ਕਿ ਇਹ ਸਾਰਿਆਂ ਦੀ ਰਲ਼ੀ ਮਿਲ਼ੀ ਭੁਗਤ ਹੀ ਹੁੰਦੀ ਹੈ। ਖ਼ਬਰਾਂ ‘ਚ ਰਹਿਣ ਲਈ ਤਾਂ ਲੋਕ ਆਪਣੀਆਂ ਬਹੁਤ ਸਾਰੀਆਂ ਇੱਜ਼ਤਾਂ ਵੀ ਦਾਅ ਤੇ ਲਾ ਦਿੰਦੇ ਹਨ। ਇਸ ਭੜੂਏ ਨੇ ਇਹ ਲੇਖ ਲਿਖ ਕੇ ਖ਼ਬਰਾਂ ‘ਚ ਰਹਿਣ ਵਾਲਾ ਕੰਮ ਹੀ ਕੀਤਾ ਹੈ। ਇਹ ਪੰਜਾਬੀ ਜ਼ਬਾਨ ਦਾ ਹਤੈਸ਼ੀ ਨਹੀਂ ਹੋ ਸਕਦਾ।
-----
ਪੰਜਾਬੀ ਦਾ ਹੀ ਇੱਕ ਬਹੁਤ ਵਧੀਆ ਆਖਾਣ ਹੈ ਜਿਹੜਾ ਇਹੋ ਜਿਹੇ ਲੋਕਾਂ ਨੂੰ ਚੰਗੀ ਤਰ੍ਹਾਂ ਬਿਆਨਦਾ ਹੈ।
“ਕੁੱਤੇ ਭੌਂਕਦੇ ਹੀ ਹੁੰਦੇ ਹਨ ਹਾਥੀਆਂ ਦੀਆਂ ਤੋਰਾਂ 'ਤੇ।”
.......
“ਹਾਥੀ ਤੁਰਦੇ ਰਹਿੰਦੇ ਹਨ ਤੇ ਕੁੱਤੇ ਭੌਂਕਦੇ ਹੀ ਰਹਿੰਦੇ ਹਨ।

‘ਆਰਸੀ’ ਭਾਪਾ ਪ੍ਰੀਤਮ ਸਿੰਘ ਦੀ ਜਾਇਦਾਦ ਨਹੀਂ ਸੀ। ਇਹ ਸਾਡੇ ਪੰਜਾਬੀ ਵਿਰਸੇ ਦੀ ਨਿੱਘੀ ਰੁੱਤ ਦਾ ਚਿੰਨ੍ਹ ਹੈ। ਹਾਸਿਆਂ ਦੀ ਵੇਦਨਾ ਹੈ। ਜੇ ਤੂੰ ਆਪਣੇ ਬਲੌਗ ਨੂੰ ਆਰਸੀ ਕਹਿ ਲਿਆ ਫੇਰ ਕੀ ਮਾੜੀ ਗੱਲ ਹੋਈ?? ਭਾਪਾ ਪ੍ਰੀਤਮ ਸਿੰਘ ਰੱਬ ਨੂੰ ਪਿਆਰਾ ਹੋ ਗਿਆ। ਆਰਸੀ ਪਰਚਾ ਉਸਦੇ ਜੀਂਦੇ ਜੀਅ ਹੀ ਬੰਦ ਹੋ ਗਿਆ ਸੀ। ਕੀ ਹੁਣ ਅਸੀਂ ਪੰਜਾਬੀ ‘ਚ 'ਆਰਸੀ' ਸ਼ਬਦ ਵਰਤਣਾ ਹੀ ਬੰਦ ਕਰ ਦੇਈਏ?? ਨਾਗਮਣੀ ਅੰਮ੍ਰਿਤਾ ਦਾ ਪਰਚਾ ਸੀ। ਉਸ ਤੋਂ ਬਿਨਾ ਉਸ ‘ਚ ਕਿਸੇ ਦੀ ਦਖਲ ਅੰਦਾਜ਼ੀ ਉਸਨੂੰ ਮਨਜ਼ੂਰ ਨਹੀਂ ਸੀ, ਇੱਥੋਂ ਤੱਕ ਕਿ ਉਸਦੀ ਮੁਹੱਬਤ, ਇਮਰੋਜ਼ ਵੀ ਸਕੈਚ ਬਣਾਉਣ ਤੱਕ ਹੀ ਮਹਿਦੂਦ ਸੀ। ਇਨ੍ਹਾਂ ਲੋਕਾਂ ਦਾ ਬਹੁਤਾ ਫ਼ਿਕਰ ਨਹੀਂ ਕਰਨਾ ਚਾਹੀਦਾ।
----
ਮੈਂ ਬਦੇਸ਼ਾ ਜੀ ਦਾ ਲੇਖ ਵੀ ਅੱਜ ਪੜ੍ਹਿਆ ਹੈ।ਉਨ੍ਹਾਂ ਦੀ ਸ਼ਬਦਾਵਲੀ ਤੇ ਵੀ ਮੈਨੂੰ ਅਫ਼ਸੋਸ ਹੈ। ਇਹੋ ਤਾਂ ਬਖ਼ਸ਼ਿੰਦਰ ਵਰਗੇ ਲੋਕ ਚਾਹੁੰਦੇ ਹੁੰਦੇ ਹਨ। ਚਿੱਕੜ ਉਛਾਲ਼ਣ ਵਾਲਿਆਂ ਨੂੰ ਉਨ੍ਹਾਂ ਵਰਗੇ ਚਿਕੜ ‘ਚ ਜਵਾਬ ਦੇਣਾ ਬਹੁਤਾ ਚੰਗਾ ਨਹੀਂ ਹੁੰਦਾ।ਇਸ ਨਾਲ਼ ਤੁਸੀਂ ਆਪ ਵੀ ਲਿਬੜਦੇ ਹੋ। ਇਨ੍ਹਾਂ ਨੂੰ ਨਜ਼ਰ-ਅੰਦਾਜ਼ ਕਰਨ ‘ਚ ਹੀ ਬਿਹਤਰੀ ਹੈ। ਪੰਜਾਬੀ ‘ਚ ਲਿਖਣ ਵਾਲੇ ਬਹੁਤ ਸਾਰੇ ਲੇਖਕ ਤੇਰੇ ਇਸ ਉੱਦਮ ਦੀ ਸ਼ਲਾਘਾ ‘ਚ ਆਪਣੀਆਂ ਹਾਜ਼ਰੀਆਂ ਲੁਆ ਚੁੱਕੇ ਹਨ। ਲੇਖਕ ਛੋਟਾ ਜਾਂ ਵੱਡਾ ਨਹੀਂ ਹੁੰਦਾ, ਪਰ ਹਾਂ!! ਹਰ ਇੱਕ ਦੀ ਆਪੋ ਆਪਣੀ ਸੀਮਾ ਜ਼ਰੂਰ ਹੁੰਦੀ ਹੈ।ਤੈਨੂੰ ਹੋਰ ਬਹੁਤੀਆਂ ਦਲੀਲਾਂ ਦੀ ਲੋੜ ਨਹੀਂ ਹੈ।ਤੇਰਾ ਪੰਜਾਬੀ ਨਾਲ ਮੋਹ ਹੀ ਤੇਰੇ ਲਈ ਸਾਰੀਆਂ ਦਲੀਲਾਂ ਹਨ।
----
ਦਿਲ ਛੋਟਾ ਕਰਨ ਦੀ ਲੋੜ ਨਹੀਂ। ਸਗੋਂ ਇਹੋ ਜਿਹੀਆਂ ਕਮਲਿਆਂ ਦੀਆਂ ਕਰਤੂਤਾਂ ਤੈਨੂੰ ਹੋਰ ਤਕੜੇ ਹੋ ਕੇ ਆਪਣੇ ਪੰਜਾਬੀ ਲਈ ਮੋਹ ਤੇ ਫ਼ਰਜ਼ ਨੂੰ ਪੂਰਿਆਂ ਕਰਨ ਲਈ ਇੱਕ ਚਣੌਤੀ ਬਣਨਗੇ।

ਹੋਰ ਤਕੜੇ ਹੋ ਕੇ ਆਪਣੇ ਇਸ ਕੰਮ ‘ਚ ਜੁਟੀ ਰਹਿ।ਤੇਰੀ ਚੰਗੀ ਸਿਹਤ ਲਈ ਸਾਡੀਆਂ ਦੁਆਵਾਂ ਤੇ ਸਾਹਿੱਤਕ ਸਹਿਯੋਗ ਜਿੰਨੇ ਕੁ ਜੋਗਰੇ ਅਸੀਂ ਹਾਂ ਹਮੇਸ਼ਾ ਤੇਰੇ ਨਾਲ਼ ਹੈ।

ਸੰਤੋਖ ਧਾਲੀਵਾਲ
ਯੂ.ਕੇ.

Wednesday, December 9, 2009

ਦਰਵੇਸ਼ - ਅਖ਼ਬਾਰ ਵਿੱਚ ਇਸ਼ਤਿਹਾਰ ਦੀ ਥਾਂ ਕਿੱਥੇ ਹੁੰਦੀ ਹੈ ? – ਤਾਜ਼ਾ ਪ੍ਰਤੀਕਰਮ

ਬਹੁਤ ਸਾਲ ਪਹਿਲਾਂ ਮੈਂ ਕਿਧਰੇ ਪੜ੍ਹਿਆ ਸੀ ਕਿ ਜਦੋਂ ਬੰਦਾ ਸਠਿਆ ਜਾਂਦਾ ਹੈ ਤਾਂ ਉਹ ਕੁਝ ਵੀ ਬੋਲਦਾ ਰਹਿੰਦਾ ਹੈ ਅਤੇ ਉਸ ਸਠਿਆਏ ਦਾ ਬਹੁਤਾ ਬੁਰਾ ਨਹੀਂ ਮਨਾਉਣਾ ਚਾਹੀਦਾਪਹਿਲੀ ਗੱਲ ਤਾਂ ਇਹ ਕਿ ਇੱਕ ਪੜ੍ਹੇ-ਲਿਖੇ ਸਠਿਆਏ ਦਾ ਪਤਾ ਉਦੋਂ ਲੱਗਦਾ ਹੈ ਜਦੋਂ ਉਹ ਨੌਕਰੀ ਜਾਂ ਆਪਣੇਂ ਹੋਰ ਕਾਰਜ ਖੇਤਰ ਦੇ ਕੰਮਾਂ ਤੋਂ ਰਿਟਾਇਡ ਹੋ ਜਾਏ ਜਿਸ ਤਰ੍ਹਾਂ ਬਖ਼ਸ਼ਿੰਦਰ ਭਾਈ ਸਾਹਿਬ ਹੋਏ ਨੇਦੂਜੀ ਗੱਲ ਇਹ ਕਿ ਜੇਕਰ ਸਠਿਆਇਆ ਬੰਦਾ ਸੋਚ ਸਮਝ ਕੇ ਬੋਲਦਾ ਹੋਵੇ ਤਾਂ ਉਸਨੂੰ 'ਹੋਊ ਪਰੇ' ਕਹਿਕੇ ਅਣਗੌਲ਼ਿਆ ਨਹੀਂ ਕੀਤਾ ਜਾ ਸਕਦਾ ਜਿਵੇਂ ਬਖ਼ਸ਼ਿੰਦਰ ਭਾਈ ਸਾਹਿਬ ਬੋਲੇ ਨੇ

-----

ਮੈਂ ਅਤੇ ਮੇਰੇ ਹੋਰ ਵੀ ਬਹੁਤ ਸਾਰੇ ਹਮਖ਼ਿਆਲ ਇਹ ਗੱਲ ਸੋਚਣ ਉੱਪਰ ਮਜਬੂਰ ਹੋ ਗਏ ਨੇ ਕਿ ਜੇਕਰ ਝੂਠੀਆਂ ਤਾਰੀਫ਼ਾਂ ਦੇ ਬਾਂਡ ਭਰਕੇ ਭੇਜਣ ਨਾਲ ਰਚਨਾਵਾਂ ਛਪਵਾਈਆਂ ਜਾ ਸਕਦੀਆਂ ਨੇ ਫਿਰ ਤਾਂ ਸਾਨੂੰ ਸਾਰਿਆਂ ਨੂੰ ਰਲ਼ ਕੇ ਕਾਮਰੇਡਾਂ ਵਾਂਗ ਇੱਕ ਮੰਚ ਉੱਪਰ ਇਕੱਠੇ ਹੋਕੇ ਬਖ਼ਸ਼ਿੰਦਰ ਭਾਈ ਸਾਹਿਬ ਦੀਆਂ ਸਾਰੀਆਂ ਬਲਾਗਿੰਗ 'ਬਖ਼ਸ਼ਿੰਦਰੀਆਂ' ਨੂੰ ਕਾਮਯਾਬ ਕਰਨਾ ਚਾਹੀਦਾ ਹੈ ਇਸ ਤਰ੍ਹਾਂ ਨਾਲ਼ ਚਮਚਾਗਿਰੀ ਦੇ ਸਾਹਿਤ ਨੂੰ ਤਾਂ ਬੜ੍ਹਾਵਾ ਮਿਲੇਗਾ ਹੀ ਸਾਹਿਤ ਦੀ ਇੱਕ ਨਵੀਂ ਸਿਨਫ਼ ਵੀ ਈਜਾਦ ਹੋ ਜਾਵੇਗੀ

-----

ਹੁਣ ਮੈਨੂੰ ਅਤੇ ਮੇਰੇ ਹਮਖ਼ਿਆਲਾਂ ਨੂੰ ਇਹ ਗੱਲ ਸਮਝ ਵਿੱਚ ਨਹੀਂ ਆਉਂਦੀ ਕਿ ਜੇਕਰ ਵਿਸ਼ਵ ਪੰਜਾਬੀ ਕਾਨਫਰੰਸ ਦੇ ਪ੍ਰਬੰਧਕਾਂ ਵੱਲੋਂ ਭੇਜੇ ਵੀਜ਼ੇ ਅਤੇ ਟਿਕਟ ਨਾਲ਼ ਲੱਗੀ ਯਾਰੀ ਦਾ ਕਰਜ਼ਾ ਹੀ ਮੋੜਨਾ ਸੀ ਤਾਂ ਗੱਲ ਦੋ-ਚਾਰ ਸਤਰਾਂ ਵਿੱਚ ਵੀ ਕੀਤੀ ਜਾ ਸਕਦੀ ਸੀ, ਉਸ ਤੋਂ ਉਪਰ ਵਾਲਾ ਸਾਰਾ ਕੱਚਾ ਚਿੱਠਾ ਬਿਆਨਣ ਦੀ ਕੀ ਜ਼ਰੂਰਤ ਸੀ, ਆਪੇ ਤਾਂ ਵੱਡੇ ਬਖ਼ਸ਼ਿੰਦਰ ਭਾਈ ਸਾਹਿਬ ਆਖਦੇ ਸਨ ਕਿ ਘੱਟ ਸ਼ਬਦਾਂ ਵਿੱਚ ਵੱਡੀ ਗੱਲ ਕਹਿਣੀ ਚਾਹੀਦੀ ਹੈ ਤਾਂ ਫੇਰ ਏਨਾ ਸਿੜੀ ਸਿਆਪਾ ਕਿਉਂ ?

-----

ਉਂਝ ਤਾਂ ਕਿਸੇ ਨੂੰ ਪਤਾ ਹੋਵੇ ਜਾਂ ਨਾ ਹੋਵੇ ਪਰ ਭਾਈ ਸਾਹਿਬ ਨੂੰ ਇਸ ਬਹਾਨੇ ਇਹ ਦੱਸਣ ਦਾ ਮੌਕਾ ਜ਼ਰੂਰ ਮਿਲ ਗਿਆ ਕਿ ਹਾਂ! ਹਾਂ!! ਮੈਨੂੰ ਟਿਕਟ ਅਤੇ ਰਾਹਦਾਰੀ ਕਾਨਫਰੰਸ ਵਾਲ਼ਿਆਂ ਨੇ ਦਿੱਤੀ ਹੈ ਕਰ ਲਓ ਜੀਹਨੇ.....

----

ਬੀਬੀ ਤਨਦੀਪ ਤਾਂ ਜੋ ਕਰਦੀ ਹੈ ਸੋ ਕਰਦੀ ਹੈ ਜੱਗ ਜ਼ਾਹਿਰ ਹੈ ਪਰ ਤੁਸੀਂ ਇਹ ਕੀ ਕਰਨ ਲੱਗੇ ਹੋ?? ਕੀ ਇਸ ਬਹਾਨੇ ਕੋਈ ਅਗਲੀ ਕਾਨਫਰੰਸ ਪੱਕੀ ਕਰਨ ਲੱਗੇ ਹੋਂ ਜਾਂ ਆਪਣੇ ਪੱਤਰਕਾਰੀ ਦੇ ਸੌ ਗੁਣ ਸਿਖਾਉਣ ਵਾਲੇ ਕਾਲਜ ਬਾਰੇ ਸ਼ੋਰ ਮਚਾਉਣ ਲੱਗੇ ਹੋਂ??? ਭਾਈ ਸਾਹਿਬ ਮੈਂ ਤਾਂ ਬੱਸ ਏਨੀ ਗੱਲ ਕਹਿਕੇ ਹੀ ਵਿਦਾ ਲੈਣੀ ਚਾਹਾਂਗਾ ਕਿ ਤੁਸੀਂ ਬਹੁਤ ਚੰਗੀ ਤਰਾਂ ਜਾਣਦੇ ਹੋ ਕਿ ਅਖ਼ਬਾਰ ਵਿੱਚ ਇਸ਼ਤਿਹਾਰ ਦੀ ਥਾਂ ਕਿੱਥੇ ਹੁੰਦੀ ਹੈ!

Thursday, December 3, 2009

ਹਰਪਾਲ ਸਿੰਘ ਭਿੰਡਰ - ਆਰਸੀ ਦੀ ਕਾਮਯਾਬੀ 'ਚ ਇੱਕ ਨੰਬਰ ਹੋਰ ਜੋੜ ਲਵੋ - ਤਾਜ਼ਾ ਪ੍ਰਤੀਕਰਮ

ਮਾਣਯੋਗ ਤਮੰਨਾ ਜੀ,
ਸਤਿ ਸ੍ਰੀ ਅਕਾਲ,

ਤੁਹਾਡੇ ਵਲੋਂ ਬਖਸ਼ਿੰਦਰ ਦੀ ਭੇਜੀ ਪੀਲੀਪੱਤਰਕਾਰੀ ਪੜ੍ਹਨ ਨੂੰ ਮਿਲੀ, ਜਿਸ ਤੋਂ ਆਪਣੇ ਅਖੌਤੀ ਪੱਤਰਕਾਰਾਂ ਦੇ ਮਿਆਰ ਦਾ ਪਤਾ ਲੱਗਦਾ ਹੈਇਸ ਨਾਲ ਉਸਨੇ ਆਪਣਾ ਆਪ ਨੰਗਾ ਹੀ ਕੀਤਾ ਹੈਸਕੂਲੀ ਬੱਚਿਆਂ ਵਾਂਗ ਗੂਗਲ ਸਰਚ ਇੰਜਨ ਤੋਂ ਬਲੌਗ ਤੇ ਪੱਤਰਕਾਰੀ ਬਾਰੇ ਜਾਣਕਾਰੀ ਇਕੱਠੀ ਕਰਕੇ ਮਸਾਂ ਲੇਖ ਪੂਰਾ ਕਰਨ ਜੋਗਾ ਹੋਇਆ ਇਹ ਸ਼ਖ਼ਸ, ਇਸ ਤੋਂ ਵੱਧ ਲਿਖ ਵੀ ਕੀ ਸਕਦਾ ਸੀ? ਬਿਨਾਂ ਸਿਰ ਪੈਰ ਤੋਂ ਇਸ ਤਰ੍ਹਾਂ ਦੇ ਦੂਸ਼ਣ ਤਾਂ ਕੋਈ ਵੀ ਕਿਸੇ ਤੇ ਲਾ ਸਕਦਾ ਹੈਨਾ ਕਿਸੇ ਦਾ ਮੂੰਹ ਫੜਿਆ ਜਾ ਸਕਦਾ ਹੈ ਨਾ ਕਲਮਨਾਲੇ ਹੱਕ ਸੱਚ ਦੀ ਗੱਲ ਕਰਨ ਲਈ ਏਨੀ ਕੁ ਕੁਰਬਾਨੀ ਤਾਂ ਦੇਣੀ ਹੀ ਪੈਂਦੀ ਹੈ, ਸਗੋਂ ਇਸ ਤੋਂ ਵੀ ਜ਼ਿਆਦਾਹੁਣੇ ਜਿਹੇ ਹੋਏ ਸੂਰਜਵੰਸ਼ੀ ਦਵਾਖਾਨੇ ਵਾਲੇ ਸਕੈਂਡਲ ਵੇਲ਼ੇ ਪੱਤਰਕਾਰੀ ਦਾ ਢੰਡੋਰਾ ਪਿੱਟਣ ਵਾਲਾ ਇਹ ਸ਼ਖ਼ਸ ਭਲਾ ਕਿਉਂ ਨਹੀਂ ਬੋਲਿਆ?? ਸਾਉਣ ਦੇ ਅੰਨ੍ਹੇ ਨੂੰ ਹਰਾ ਹਰਾ ਹੀ ਦਿਸਦਾ ਹੁੰਦਾ ਹੈ

-----

ਪੰਜਾਬੀ ਦੀ ਇਕ ਕਹਾਵਤ ਹੈ-ਹਾਥੀ ਤੁਰਦੇ ਰਹਿੰਦੇ ਹਨ ਕੁੱਤੇ ਭੌਂਕਦੇ ਰਹਿੰਦੇ ਹਨਤੁਹਾਨੂੰ ਇਹੋ ਜਿਹੇ ਹੌਲੇ ਲੋਕਾਂ ਦੀ ਪਰਵਾਹ ਨਹੀਂ ਕਰਨੀ ਚਾਹੀਦੀਕਾਮਯਾਬ ਵਿਅਕਤੀਆਂ ਦੇ ਦੁਸ਼ਮਣ ਤੇ ਈਰਖਾਲੂਆਂ ਦੀ ਗਿਣਤੀ ਵਧੇਰੇ ਹੁੰਦੀ ਹੈਸੋ ਆਪਣੀ ਕਾਮਯਾਬੀ ਵਿਚ ਇਕ ਨੰਬਰ ਹੋਰ ਜੋੜ ਲਵੋਨਾਲੇ ਹੁਣ ਤੁਸੀਂ ਆਮ ਨਹੀਂ ਰਹੇ ਖ਼ਾਸਹੋ ਗਏ ਹੋਜਿਸ ਲਈ ਲੋਕਾਂ ਨੂੰ ਆਰਟੀਕਲ ਲਿਖਣੇ ਪੈਂਦੇ ਹਨਏਸੇ ਸ਼ਖਸ ਦੇ ਸਬਦਾਂ ਵਿਚ, “ਸਮਝੇ ਵੀ ਕਿਉਂ ਨਾ, ਲੋਕ ਉਸ ਦੇ ਬਲੌਗ ਉੱਤੇ ਆਪਣੀ ਰਚਨਾ ਛਪਣ ਦੀ ਉਡੀਕ ਇੱਕ ਲੱਤ ਭਾਰ ਹੋ ਕੇ ਕਰਦੇ ਹਨਭਲਾ ਕਿਉਂ ਤੇ ਕੌਣ ਕਰਦੇ ਹਨ ਇਹ ਸਾਰੀ ਉਡੀਕ ?

------

ਇਹ ਕਦੇ ਵੀ ਉਚਿਤ ਨਹੀਂ ਹੋਵੇਗਾ ਕਿ ਸਾਰਾ ਕੂੜ-ਕਬਾੜ ਜੋ ਆਰਸੀ ਲਈ ਪਹੁੰਚਦਾ ਹੈ, ਉਸਨੂੰ ਪੋਸਟ ਕਰ ਦਿੱਤਾ ਜਾਵੇ। (ਜਿਵੇਂ ਇਸ ਭੱਦਰਪੁਰਸ਼ ਦੀ ਮੰਗ ਹੈ)ਅਸੀਂ ਪਾਠਕ ਹੋਣ ਦੇ ਨਾਤੇ ਤੁਹਾਨੂੰ ਇਹ ਬੇਨਤੀ ਕਰਨੀ ਚਾਹਾਂਗੇ ਕਿ ਛਾਣਨੀ ਹੋਰ ਬਰੀਕ ਕਰ ਦਿੱਤੀ ਜਾਵੇਇਸ ਨਾਲ ਕੀਮਤੀ ਸਮੇਂ ਦੀ ਬੱਚਤ ਤਾਂ ਹੋਵੇਗੀ ਹੀ,ਸਗੋੰ ਕੇਵਲ ਮਿਆਰੀ ਸਾਹਿਤ ਹੀ ਪਾਠਕਾਂ ਤੱਕ ਪਹੁੰਚੇਗਾਮੈਂ ਬਹੁਤ ਘੱਟ ਲਿਖਦਾ ਹਾਂਪਰ ਜੇ ਕਦੇ ਲਿਖ ਕੇ ਆਰਸੀ ਨੂੰ ਭੇਜਾਂ ਤਾਂ ਜੇ ਉਹ ਆਰਸੀ ਦੇ ਸਟੈਂਡਰਡ ਦਾ ਨਾ ਹੋਵੇ ਤਾਂ ਬਿਲਕੁਲ ਨਾ ਛਾਪਣਾਮੈਨੂੰ ਛਪਣ ਨਾਲੋਂ ਨਾ ਛਪਣ ਦੀ ਵਧੇਰੇ ਖ਼ੁਸ਼ੀ ਹੋਵੇਗੀ

-----

ਅਸੀਂ ਸੱਜਣ-ਮਿੱਤਰ ਤੁਹਾਡੇ ਕੰਮ ਦੀ ਸ਼ਲਾਘਾ ਕਰਦੇ ਰਹਿੰਦੇ ਹਾਂ ਅਤੇ ਤੁਹਾਡੀ ਹਿੰਮਤ ਅਤੇ ਮਿਹਨਤ ਦੀ ਦਾਦ ਦਿੰਦੇ ਹਾਂ, ਜਿਨ੍ਹਾਂ ਨੇ ਥੋੜ੍ਹੇ ਜਿਹੇ ਸਮੇਂ ਵਿਚ ਹੀ ਆਰਸੀ ਨੂੰ ਇਸ ਮੁਕਾਮ ਤੇ ਪਹੁੰਚਾਇਆ ਹੈ। ਇਸ ਲਈ ਤੁਸੀਂ ਵਧਾਈ ਦੇ ਪਾਤਰ ਹੋਅਸੀਂ ਰੋਜ਼ਾਨਾ ਨੇਮ ਨਾਲ਼ ਆਰਸੀ ਤੇ ਫੇਰੀ ਪਾਉਂਦੇ ਹਾਂਇਕ ਤਰ੍ਹਾਂ ਨਾਲ਼ ਸਾਨੂੰ ਆਰਸੀ ਅਡਿਕਸ਼ਨਹੋ ਗਈ ਹੈਸ਼ਾਲਾ! ਆਰਸੀ ਹੋਰ ਨਵੇਂ ਦਿਸਹੱਦੇ ਤੈਅ ਕਰੇ ਤੇ ਇਹ ਅਡਿਕਸ਼ਨ ਹੋਰ ਵਧਦੀ ਜਾਵੇ

----

ਉਮੀਦ ਹੈ ਤੁਸੀਂ ਜਲਦੀ ਠੀਕ ਹੋ ਕੇ ਆਪਣੇ ਕੰਮ ਵਿਚ ਅੱਗੇ ਨਾਲੋਂ ਵੱਧ ਜ਼ੋਰ ਅਤੇ ਉਤਸ਼ਾਹ ਨਾਲ ਜੁਟ ਜਾਵੋਗੇਸਾਡੇ ਗੁਰੂਆਂ ਨੇ ਵੀ ਸਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰਹਿਣ ਦੀ ਸਿੱਖਿਆ ਦਿੱਤੀ ਹੈਭੁੱਲ ਚੁੱਕ ਮਾਫ਼

ਸਤਿਕਾਰ ਸਹਿਤ

ਹਰਪਾਲ ਸਿੰਘ ਭਿੰਡਰ

ਕੈਲੇਫੋਰਨੀਆ, ਯੂ.ਐੱਸ.ਏ.