ਚੂੰ ਕਾਰ ਅਜ਼ ਹਮਾ ਹੀਲਤੇ ਦਰ ਗੁਜਸ਼ਤ
ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ।
-----
ਜਦੋਂ ਸਾਰੇ ਵਸੀਲੇ ਖ਼ਤਮ ਹੋ ਜਾਣ, ਉਦੋਂ ਤਲਵਾਰ ਚੁੱਕਣੀ ਜਾਇਜ਼ ਹੈ।

ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

ਤੁੰਦੀਏ-ਬਾਦੇ-ਮੁਖ਼ਾਲਿਫ਼ ਸੇ ਨਾ ਘਬਰਾਅ ਐ ਉਕਾਬ!
ਯੇ ਤੋ ਚਲਤੀ ਹੈ ਤੁਝੇ ਊਂਚਾ ਉਠਾਨੇ ਕੇ ਲੀਏ।

ਡਾ: ਮੁਹੰਮਦ ਇਕਬਾਲ
ਹਰ ਵੇਲ਼ੇ ਹੀ ਰਹਿੰਦੇ ਨੇ ਉਹ, ਹਵਾ ਬਣਾਉਂਦੇ ਮੇਰੀ,
ਅਕਸ ਵਿਗਾੜਨ ਦੇ ਲਈ ਕੀਤੇ, ਬਣਦੇ ਯਤਨ ਤਰੀਫ਼ਾਂ।
-----
ਅੱਥਰੀ ਨ੍ਹੇਰੀ, ਪੰਛੀ ਦੇ ਤਾਈਂ, ਅੰਬਰ ਦੇ ਵਿਚ ਲੈਗੀ,
ਮੌਸਮ ਨੇ ਸੀ ਬੜੀ ਵਗਾਈ, ਦੇਣ ਲਈ ਤਕਲੀਫ਼ਾਂ।

ਗੁਰਦਰਸ਼ਨ ਬਾਦਲ

Saturday, November 28, 2009

ਗੁਰਮੇਲ ਬਦੇਸ਼ਾ - ਇੱਕ ਖ਼ਤ ਪੱਤਰਕਾਰੀ ਨਾਲ਼ ਵੇਸਵਾਗਮਨੀ ਕਰਨ ਵਾਲ਼ੇ ਪੱਤਰਕਾਰਾਂ ਦੇ ਨਾਂ ਅਰਜ਼ ਕੀਤੈ

ਇੱਕ ਖ਼ਤ ਪੱਤਰਕਾਰੀ ਨਾਲ਼ ਵੇਸਵਾਗਮਨੀ ਕਰਨ ਵਾਲ਼ੇ ਪੱਤਰਕਾਰਾਂ ਦੇ ਨਾਂ ਅਰਜ਼ ਕੀਤੈ!!

ਲੇਖ

ਆਪ ਜੀ ਨੂੰ ਤਲਵਾਰ ਨਾਲੋਂ ਤਿੱਖੀ ਕਲਮ ਦੇ ਸੱਚੇ-ਸੁੱਚੇ ਸ਼ਬਦਾਂ ਵਰਗਾ ਪ੍ਰਣਾਮ!

ਅਜ਼ੀਜ਼ ਪਾਠਕੋ!

ਮੈਂ ਪੱਤਰਕਾਰੀ ਚ ਕੋਈ ਡਿਗਰੀ ਤਾਂ ਪ੍ਰਾਪਤ ਨਹੀਂ ਕੀਤੀ, ਪ੍ਰੰਤੂ ਪੱਤਰਕਾਰਾਂ ਦੀ ਸੰਗਤ ਚ ਵਿਚਰਦਿਆਂ, ਪੱਤਰਕਾਰੀ ਦੇ ਰੁਤਬੇ ਨੂੰ ਹਮੇਸ਼ਾ ਸਲਾਮ ਕਰਦਾ ਹਾਂ ਤੇ ਪੱਤਰਕਾਰਾਂ ਦੀ ਘਾਲਣਾ ਨੂੰ ਨਤਮਸਤਕ ਹੁੰਦਾ ਹਾਂਸਮਾਜਿਕ ਕਦਰਾਂ-ਕੀਮਤਾਂ ਨੂੰ ਬਰਕਰਾਰ ਰੱਖਦਿਆਂ, ਇੱਕ ਪੱਤਰਕਾਰ ਦਾ ਫ਼ਰਜ਼ ਹੈ ਕਿ ਉਹ ਸਮਾਜ ਅੱਗੇ ਹਰ ਘਟਨਾ ਦੀ ਸੱਚੀ ਅਤੇ ਸਹੀ ਤਸਵੀਰ ਦਿਖਾ ਕੇ ਚੇਤੰਨ ਕਰੇ

-----

ਪੱਤਰਕਾਰੀ ਦੇ ਮੁੱਢਲੇ ਅਸੂਲਾਂ ਨੂੰ ਮੱਦੇ-ਨਜ਼ਰ ਰੱਖਣਾ ਪੱਤਰਕਾਰ ਦਾ ਕੇਵਲ ਫ਼ਰਜ਼ ਹੀ ਨਹੀਂ , ਬਲਕਿ ਉਸਦਾ ਧਰਮ ਵੀ ਹੁੰਦਾ ਹੈਨਿਰਾ-ਪੁਰਾ ਪੱਤਰਕਾਰੀ ਦਾ ਲਿਬਾਸ ਪਹਿਨ ਕੇ ਧਰਮੀ ਨਹੀਂ ਬਣਿਆ ਜਾ ਸਕਦਾ, ਸਿਰਫ਼ ਕਲਮ ਘਸਾਉਂਣ ਨਾਲ ਜਾਂ ਜ਼ੁਬਾਨ ਚਲਾਉਣ ਨਾਲ਼ ਹਰ ਕੋਈ ਪੱਤਰਕਾਰ ਨਹੀਂ ਬਣ ਸਕਦਾਪੱਤਰਕਾਰੀ ਦਾ ਕਿੱਤਾ ਕੋਈ ਫੁੱਲਾਂ ਦੀ ਸੇਜ ਨਹੀਂ, ਸਗੋਂ ਸੂਲ਼ਾਂ ਅਤੇ ਖੰਜਰਾਂ ਤੇ ਤੁਰ ਕੇ ਆਪਣੀ ਮੰਜ਼ਿਲ ਵੱਲ ਵਧਣ ਦਾ ਨਾਮ ਪੱਤਰਕਾਰੀ ਹੈ

-----

ਤੁਸੀਂ ਦੇਖਿਆ ਹੋਵੇਗਾ ਕਿ ਜੰਗ ਦੇ ਮੈਦਾਨ ਚ ਇੱਕ ਪਾਸੇ ਬੰਬ ਫਟਦੇ ਹੁੰਦੇ ਨੇ, ਖ਼ੂਨ ਦੀਆਂ ਨਦੀਆਂ ਵਹਿ ਰਹੀਆਂ ਹੁੰਦੀਆਂ ਨੇ ਤੇ ਦੂਜੇ ਪਾਸੇ ਇੱਕ ਪੱਤਰਕਾਰ/ਰਿਪੋਰਟਰ ਕਿਸੇ ਨੁੱਕਰ ਚ ਲੁਕ ਕੇ ਰਿਪੋਰਟ ਪੇਸ਼ ਕਰ ਰਿਹਾ ਹੁੰਦਾ ਹੈਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਵੀ ਪੱਤਰਕਾਰੀ ਕਰਨਾ ਕੋਈ ਖ਼ਾਲਾ ਜੀ ਦਾ ਵਾੜਾ ਨਹੀਂ ਹੈਕਈ ਪੱਤਰਕਾਰਾਂ ਨੇ ਆਪਣੀਆਂ ਜਾਨਾਂ ਗੁਆ ਲਈਆਂ, ਧੜਾਂ ਨਾਲ਼ੋਂ ਧੌਣਾਂ ਵੀ ਵੱਖ ਕਰਵਾ ਲਈਆਂ, ਪਰ ਆਪਣੇ ਫ਼ਰਜ਼ਾਂ ਤੋਂ ਕੋਤਾਹੀ ਨਹੀਂ ਕੀਤੀ ਮੇਰਾ ਸਲਾਮ ਹੈ ਉੱਚੇ-ਸੁੱਚੇ ਮੰਤਵ ਖ਼ਾਤਿਰ ਸ਼ਹੀਦ ਹੋਏ ਪੱਤਰਕਾਰਾਂ ਤੇ ਹੋਰ ਮੀਡੀਆ ਰਿਪੋਰਟਰਾਂ ਨੂੰ

-----

ਪਰ ਜੇ ਦੂਜੇ ਪਾਸੇ ਨਿਗ੍ਹਾ ਮਾਰੀਏ ਤਾਂ ਪੀਲ਼ੀ ਪੱਤਰਕਾਰੀ ਕਰਨ ਵਾਲ਼ੇ ਆਪਣੇ ਸਿਧਾਤਾਂ ਨੂੰ ਤਿਲਾਂਜਲੀ ਦੇ ਕੇ ਅੱਜ ਕੌਡੀਆਂ ਦੇ ਭਾਅ ਆਪਣਾ ਈਮਾਨ ਵੇਚ ਰਹੇ ਹਨਮੇਰੀ ਦੁਰਕਾਰ ਹੈ…! ਫ਼ਿਟਕਾਰ ਹੈ ਅਜਿਹੇ ਵਿਕੇ ਹੋਏ ਤੇ ਇਖ਼ਲਾਕ ਤੋਂ ਡਿੱਗੇ ਹੋਏ ਪੱਤਰਕਾਰਾਂ ਨੂੰ

-----

ਹੁਣ ਉਹ ਜ਼ਮਾਨੇ ਤਾਂ ਗਏ, ਜਦੋਂ ਲੋਕ ਆਪਣੇ ਸੰਦੇਸ਼ ਕਬੂਤਰਾਂ ਜਾਂ ਡਾਕੀਆਂ ਰਾਹੀਂ ਭੇਜਦੇ ਸਨਅੱਜ ਇੰਟਰਨੈੱਟ ਦਾ ਯੁੱਗ ਹੈਪੂਰੀ ਦੁਨੀਆਂ ਇੱਕ ਪਿੰਡ ਵਾਂਗ ਹੀ ਹੈਤੁਹਾਡੇ ਵੱਲੋਂ ਭੇਜੀ ਖ਼ਬਰ, ਇੱਕ ਅੱਖ ਦੇ ਝਮੱਕੇ ਨਾਲ਼ ਦੂਜੇ ਦੇ ਕੰਨਾਂ ਤੱਕ ਪਹੁੰਚ ਜਾਂਦੀ ਹੈ ਤੇ ਅੱਖ ਤੋਂ ਅੱਖ ਦੇ ਫੋਰ ਨਾਲ਼ ਦਿਲ ਤੱਕ ਵੀ ਪਹੁੰਚ ਸਕਦੀ ਹੈਈਜਾਦ ਹੋਣ ਤੋਂ ਆਜ਼ਾਦ ਹੋਣ ਤੱਕ ਆਧੁਨਿਕ ਮੀਡੀਆ ਵੀ ਕਿਸੇ ਨਾ ਕਿਸੇ ਸਿਧਾਂਤ ਤੇ ਟਿਕਿਆ ਹੋਇਆ ਹੈ

-----

ਤੁਹਾਡੇ ਵੱਲੋਂ ਕੀਤੀ ਰਿਪੋਰਟ ਤੁਹਾਡੀ ਸੋਚ ਤੇ ਨਿਰਭਰ ਕਰਦੀ ਹੈ ਕਿ ਕੀ ਉਹ ਸਿਧਾਂਤਾਂ ਤੇ ਖ਼ਰੀ ਉੱਤਰਦੀ ਹੈ - ਇਹ ਨਿਰਣਾ ਜੇ ਤੁਸੀਂ ਖ਼ੁਦ ਨਹੀਂ ਕਰ ਸਕਦੇ ਤਾਂ ਸੁਹਿਰਦ ਪਾਠਕ ਝੱਟ ਹੀ ਕਰ ਲੈਂਦੇ ਹਨਕਿਸੇ ਮੈਗਜ਼ੀਨ, ਅਖ਼ਬਾਰ, ਰੇਡਿਓ, ਟੈਲੀਵਿਯਨ, ਵੈੱਬ-ਸਾਈਟ ਜਾਂ ਬਲੌਗ ਦੇ ਆਪਣੇ ਵੀ ਕੁਝ ਅਸੂਲ ਹੁੰਦੇ ਹਨਜੇਕਰ ਤੁਹਾਡੀ ਰਚਨਾ ਜਾਂ ਖ਼ਬਰ, ਕਿਸੇ ਵੱਲੋਂ ਪਾਠਕਾਂ, ਦਰਸ਼ਕਾਂ ਨਾਲ਼ ਸਾਂਝੀ ਕਰਨ ਤੋਂ ਮਨਾਹੀ ਕਰ ਦਿੱਤੀ ਜਾਵੇ ਤਾਂ ਤੁਹਾਨੂੰ ਆਪਣੇ-ਆਪ ਅੰਦਰ ਝਾਤੀ ਮਾਰਨੀ ਚਾਹੀਦੀ ਹੈਆਪਣੀ ਮਾਨਸਿਕਤਾ ਦਾ ਖ਼ੁਦ ਵੀ ਨਿਰੀਖਣ ਕਰਨਾ ਚਾਹੀਦਾ ਹੈਪਰ ਦੁੱਖ ਦੀ ਗੱਲ ਹੈ ਕਿ ਕੁਝ ਝੋਲ਼ੀ-ਚੁੱਕ ਪੱਤਰਕਾਰ, ਟਕੇ-ਟਕੇ ਤੇ ਜ਼ਮੀਰ ਵੇਚਣ ਵਾਲ਼ੇ ਉਸੇ ਹੀ ਮਾਧਿਅਮ ਨੂੰ ਦੁਸ਼ਮਣ ਸਮਝਣ ਲੱਗ ਪੈਂਦੇ ਨੇ, ਜਿਸਨੇ ਕਦੇ ਉਹਨਾਂ ਦੀ ਗੁੱਡੀ ਅੰਬਰੀਂ ਚਾੜ੍ਹੀ ਹੁੰਦੀ ਹੈ

-----

ਅੱਜ-ਕੱਲ੍ਹ ਪੜ੍ਹਦਿਆਂ-ਸੁਣਦਿਆਂ ਜਾਂ ਨਿੱਜੀ ਅਨੁਭਵ ਤੋਂ ਮਹਿਸੂਸ ਹੁੰਦਾ ਹੈ ਕਿ ਕੁਝ ਕੁ ਅਖੌਤੀ ਅੰਤਰ-ਰਾਸ਼ਟਰੀਪੱਤਰਕਾਰ ਕਿਸ ਕਦਰ ਵਿਕ ਤੇ ਡਿੱਗ ਚੁੱਕੇ ਹਨਕਈ ਤਾਂ ਪਿਛਲੀ ਉਮਰੇ ਆ ਕੇ ਸੱਤਰੇ-ਬਹੱਤਰੇ ਵੀ ਗਏ ਨੇਲੰਬਾ ਸਮਾਂ ਜਿਹਨਾਂ ਨੇ ਪੰਜਾਬ ਦੇ ਸਿਰਕੱਢ ਅਖ਼ਬਾਰਾਂ, ਜਿਵੇਂ ਅਜੀਤ, ਜੱਗਬਾਣੀ, ਪੰਜਾਬੀ ਟ੍ਰਿਬਿਊਨ, ਦੇਸ਼-ਸੇਵਕ ਆਦਿ ਦੇ ਦਫ਼ਤਰਾਂ ਮੂਹਰੇ ਖੁਰੀਆਂ ਲਾਉਣ ਵਾਲ਼ਿਆਂ ਵਾਂਗੂੰ ਪੱਤਰਕਾਰੀ ਦਾ ਬਕਸਾ ਚੁੱਕ ਕੇ ਲੇਲ੍ਹੜੀਆਂ ਕੱਢੀਆਂ ਸਨ, ਅੱਜ ਪੁੱਠੀਆਂ ਟੋਪੀਆਂ ਲੈ ਕੇ, ਵੱਖਰਾ ਜਿਹਾ ਭੇਸ ਬਣਾ ਕੇ, ਬੜੇ ਮਹਾਨ ਪੱਤਰਕਾਰ ਦਾ ਆਈ.ਡੀ.ਕਾਰਡ ਤੇ ਵੱਡਾ ਸਾਰਾ ਬਿੱਲਾ ਲਾ ਕੇ ਮਹਾਨ ਪੱਤਰਕਾਰ ਹੋਣ ਦਾ ਭਰਮ ਪਾਲ਼ੀ ਬੈਠੇ ਹਨ

-----

ਇਸ ਵਾਰੀ ਹੋਰਨਾਂ ਪੱਤਰਕਾਰਾਂ ਨੂੰ ਛੱਡ ਕੇ ਹਲਕੇ-ਫੁਲਕੇ ਅੰਦਾਜ਼ ਵਿੱਚ ਇੱਕ ਅਖੌਤੀ ਪੱਤਰਕਾਰ ਨੂੰ ਕੇਂਦਰਿਤ ਹੋ ਕੇ ਗੱਲ ਕਰਨੀ ਚਾਹੁੰਦਾ ਹਾਂ ਕਿ ਪੰਜਾਬੀ ਕਾਨਫਰੰਸਾਂ ਦੇ ਕਰਤਾ-ਧਰਤਾ ਹੋਣ ਦਾ ਭਰਮ ਪਾਲ਼ੀ ਬੈਠਾ, ਇਹ ਝੋਲ਼ੀ ਚੁੱਕ ਲੇਖਕ/ਪੱਤਰਕਾਰ ਚਾਰ ਕੁ ਦਿਨ ਕੈਨੇਡਾ ਆ ਕੇ ਲਗਜ਼ਰੀ ਕਾਰਾਂ ਤੇ ਹਵਾਈ ਜਹਾਜ਼ਾਂ ਚ ਝੂਟੇ ਲੈ ਕੇ, ਫਾਈਵ ਸਟਾਰ ਹੋਟਲਾਂ ਦਾ ਆਨੰਦ ਮਾਣਕੇ ਆਪਣੇ ਆਪ ਨੂੰ ਪੱਤਰਕਾਰੀ ਦਾ ਭੀਸ਼ਮ ਪਿਤਾਮਾ ਸਮਝਣ ਲੱਗ ਪਿਆ ਹੈ

----

ਇੱਕ ਪਾਸੇ ਤਾਂ ਇਹ ਪੰਜਾਬੀ ਦੇ ਬਲੌਗਾਂ ਦੇ ਸੰਚਾਲਕਾਂ ਅਤੇ ਲੇਖਕਾਂ ਨੂੰ ਪ੍ਰਿੰਟ ਮੀਡੀਆ ਵੱਲੋਂ ਫਿਟਕਾਰੇ ਹੋਏ ਵਰਜਿਤ ਵਿਅਕਤੀ ਆਖ ਕੇ ਅਪਮਾਨ ਕਰ ਰਿਹਾ ਹੈ ਤੇ ਦੂਸਰੇ ਪਾਸੇ ਖ਼ੁਦ ਆਪਣਾ ਬਲੌਗ ਬਣਾ ਕੇ ਹੋਰਨਾਂ ਬਲੌਗਾਂ ਨਾਲ਼ ਗਾਂਢੇ-ਸਾਂਢੇ ਕਰਨ ਚ ਕੋਈ ਕਸਰ ਬਾਕੀ ਨਹੀਂ ਛੱਡ ਰਿਹਾ

-----

ਪੰਜਾਬੀ ਆਰਸੀਬਲੌਗ ਉਤਨਾ ਚਿਰ ਇਸ ਭਲੇ ਪੁਰਸ਼ ਦੀਆਂ ਨਜ਼ਰਾਂ ਵਿਚ ਸਾਹਿਤਕ ਮਿਆਰ ਦੇ ਸਿਖ਼ਰ ਤੇ ਸੀ, ਜਿੰਨਾਂ ਚਿਰ ਤੱਕ ਇਸਦੇ ਬਲੌਗ ਦਾ ਲਿੰਕ ਆਰਸੀ ਨਾਲ਼ ਜੋੜੀ ਰੱਖਿਆਪਰ ਜਦੋਂ ਇਸਦੀਆਂ ਆਪ-ਹੁਦਰੀਆਂ ਨੂੰ ਮੱਦੇ-ਨਜ਼ਰ ਰੱਖਦਿਆਂ, ਇਸਦਾ 'ਸੋ ਕਾਲਡ' ਸਾਹਿਤਕ ਲਿੰਕ ਆਰਸੀਚੋਂ ਡਿਲੀਟ ਕਰ ਦਿੱਤਾ ਗਿਆ ( ਜਿਵੇਂ ਮੱਖਣੀ ਚੋਂ ਵਾਲ਼ ਬਾਹਰ ਕੱਢ ਕੇ ਮਾਰੀਦਾ ਹੈ ਜਾਂ ਚਾਹ ਚੋਂ ਮੱਖੀ) ਤਾਂ ਉਦੋਂ ਦੀ ਇਸ ਰੰਗੜਾਊ ਨੂੰ ਧਰਤੀ ਵਿਹਲ ਨਹੀਂ ਦੇ ਰਹੀਤੇ ਜਨਾਬ ਹੁਣ ਨੀਵੇਂ ਪੱਧਰ ਦੀ ਪੱਤਰਕਾਰੀ ਨਾਲ਼ ਆਰਸੀਤੇ ਨਜ਼ਲਾ ਝਾੜ ਰਿਹੈ ਟਿੱਡੀਆਂ ਨੂੰ ਕਿਤੇ ਜ਼ੁਕਾਮ ਤਾਂ ਨ੍ਹੀਂ ਹੋ ਗਿਆ ??

-----

ਆਪਣੇ ਲੇਖ ਵਿੱਚ ਇਹ ਸਾਹਿਬ ਲਿਖ ਰਿਹਾ ਹੈ ਕਿ ਆਰਸੀ 'ਤੇ ਲੇਖਕਾਂ ਨੂੰ ਹਾਜ਼ਰੀ ਲਵਾਉਣ ਲਈ ਇੱਕ ਲੱਤ ਤੇ ਖੜ੍ਹੇ ਹੋ ਕੇ ਤਾਰੀਫ਼ ਕਰਦਿਆਂ ਬਾਂਡ ਭਰਕੇ ਭੇਜਣਾ ਪੈਂਦਾ ਹੈ ਜ਼ਰਾ ਟੋਪੀ ਝਾੜ ਕੇ ਸੋਚੇ ਕਿ ਵੱਡੇ ਤੇ ਸਥਾਪਿਤ ਲੇਖਕਾਂ ਨੂੰ ਕੀ ਜ਼ਰੂਰਤ ਪਈ ਹੈ….ਆਰਸੀ ਲਈ ਰਚਨਾਵਾਂ ਭੇਜਣ ਖਾਤਿਰ ਬਾਂਡ ਭੇਜਣ ਦੀ ?...ਕੀ ਉਹਨਾਂ ਦੀਆਂ ਰਚਨਾਵਾਂ ਕਿਤੇ ਹੋਰ ਨਹੀਂ ਛਪਦੀਆਂ ..?

ਅੱਗੇ ਲਿਖ ਰਿਹੈ ਕਿ ਆਰਸੀ ਦਾ ਮੰਤਵ ਪੰਜਾਬੀ ਕਾਨਫਰੰਸ ਨੂੰ ਨੇਸਤੋ-ਨਾਬੂਦ ਕਰਨਾ ਸੀ ਪਰ ਇਸ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਉਹ ਤਾਂ ਪਹਿਲਾਂ ਹੀ ਹੋ ਚੁੱਕੀ ਸੀਨਾਲੇ ਕਾਨਫਰੰਸ ਦਾ ਤੂੰ 'ਮਾਮਾ' ਲੱਗਦਾ ਸੀ ? ਜਿਸ ਕਾਰਣ ਤੈਨੂੰ ਐਨਾ ਦੁੱਖ ਲੱਗਾ ਏਹਦੇ ਵਰਗਾ ਪਿੰਡਾਂ 'ਚ ਵਿਆਹ ਵਾਲੇ ਘਰੇ ਧੱਕੇ ਨਾਲ ਹੀ ਹਲਵਾਈਆਂ ਦੇ ਵੱਡੇ-ਵੱਡੇ ਪਤੀਲਿਆਂ 'ਚ ਸਿਰ ਫਸਾ ਕੇ ਕੂਚਾ ਮਾਰਨ ਡਿਹਾ ਹੁੰਦੈ।

-----

ਅੱਗੇ ਆਪਣੇ ਆਰਟੀਕਲ ਵਿੱਚ ਪਾਠਕਾਂ ਤੋਂ ਮੁਹਾਵਰੇ ਯਾਦ ਕਰਵਾਉਣ ਬਾਰੇ ਕਹਿ ਰਿਹੈਕੁਝ ਉਪਰਲੀ ਉਦਾਹਰਣ ਨਾਲ ਮਿਲਦੇ ਜੁਲਦੇ ਮੈਂ ਯਾਦ ਕਰਵਾ ਦਿੰਦਾ ਹਾਂ ਕਿ 'ਕੁੱਤਾ ਰਾਜ ਬਹਾਲੀਏ ..ਫਿਰ ਚੱਕੀ ਚੱਟੇ !'...'ਧੋਬੀ ਦਾ ਕੁੱਤਾ ਘਰ ਦਾ ਨਾ ਘਾਟ ਦਾ !'..... ਕੁੱਤੇ ਦੀ ਪੂਛ ਕਦੇ ਸਿੱਧੀ ਨਹੀਂ ਹੁੰਦੀ... ਹੱਥ ਨਾ ਉੱਪੜੇ ਥੂਹ ਕੌੜੀ..... ਖਸਿਆਨੀ ਬਿੱਲੀ ਖੰਭਾ ਨੋਚੇ...! ਅਗਲਾ ਮੁਹਾਵਰਾ ਮਾੜੀ ਔਲਾਦ ਲਈ ਹੈ ਕਿ...

" ਯਾਰ ਪਤੰਦਰ , ਮਾਹੀ ਲੰਡਰ, ਬਾਪੂ ਕੰਜਰ ! 'ਮੁੰਡਾ ਅੰਦਰ, ਪਿਓ ਟਰਾਂਟੋ, ਮਾਂ ਜਲੰਧਰ..!!" ਜਿੱਥੇ ਜਨਾਬ ਨੇ ਆਪਣੀ ਅਕਲ ਦਾ ਜਨਾਜ਼ਾ ਕੱਢਿਆ ਹੈ, ਉੱਥੇ ਆਪਣੀ ਸ਼ਕਲ ਦਾ ਵੀ ਅਸਲੀ ਰੂਪ ਦਿਖਾ ਦਿੱਤਾ ਹੈ

------

ਇੱਕ ਵਾਰੀ ਸਾਡੇ ਪਿੰਡ ਦੇ ਇਕ ਬੰਦੇ ਨੂੰ ਪੱਤਰਕਾਰ ਬਣਨ ਦਾ ਭੂਤ ਸਵਾਰ ਹੋ ਗਿਆ, ਸ਼ਕਲੋਂ ਤਾਂ ਉਹ ਬੂਟਾ ਮੰਡੀ ਦੇ ਮੋਚੀਆਂ ਦਾ ਸਰਦਾਰ ਲੱਗਦਾ ਹੁੰਦਾ ਸੀਕਿਸਮਤ ਦਾ ਖੇਲ, ਪੱਤਰਕਾਰ ਨਾ ਬਣ ਸਕਿਆ ਤਾਂ ਕਿਤੇ ਖੋਖਾ ਰੱਖ ਕੇ ਜੁੱਤੀਆਂ ਗੰਢਣ ਲੱਗ ਪਿਆਐਵੇਂ ਹੀ ਰਾਹ ਜਾਂਦੀ ਜਨਾਨੀ ਨੂੰ ਪਿੱਛੋਂ ਆਵਾਜ਼ ਮਾਰ ਕੇ ਤਰਲੇ ਜਿਹੇ ਪਾਈ ਜਾਇਆ ਕਰੇ .. ਭੈਣ ਜੀ ! ਸਵੇਰ ਦਾ ਕੋਈ ਗਾਹਕ ਨਹੀਂ ਆਇਆ…. ਰੱਬ ਦਾ ਵਾਸਤਾ! ਜੁੱਤੀ ਨੂੰ ਇੱਕ ਖੁਰੀ ਲਵਾ ਕੇ ਗ਼ਰੀਬ ਨੂੰ ਮਾਣ ਈ ਬਖ਼ਸ਼ ਦੇ..

........

ਤੇ ਇੱਕ ਦਿਨ ਕਿਸੇ ਮਾਡਰਨ ਜਿਹੀ ਕੁੜੀ ਨੇ ਜੁੱਤੀ ਲਾਹ ਕੇ ਦਿਖਾਉਂਦਿਆਂ ਉਸਨੂੰ ਤਾੜਿਆ.. .. ਟੁੱਟ ਪੈਣਿਆ! ਬਾਜ਼ ਆ ਜਾਹ! ਤੈਨੂੰ ਦੀਂਹਦਾ ਨਈਂ ਕਿ ਹਾਈ ਹੀਲ ਵਾਲ਼ੀ ਪਰਾਡਾ ( Prada ) ਦੀ ਜੁੱਤੀ ਨੂੰ ਖੁਰੀਆਂ ਨਹੀਂ ਲੱਗਦੀਆਂ ਹੁੰਦੀਆਂ...ਤੇ ਲੇਲੜੀਆਂ ਜਿਹੀਆਂ ਕੱਢਦਾ ਫੇਰ ਆਖੀ ਜਾਵੇ... ਲਓ! ਤੁਸੀਂ ਤੇ ਗੁੱਸਾ ਕਰ 'ਗੇ, ਮੈਂ ਤਾਂ ਅਰਜ਼ ਹੀ ਕੀਤਾ ਸੀ ਚੱਲ ਜਾਂਦੀ-ਜਾਂਦੀ ਹੁਣ ਇੱਕ ਮੇਖ ਤਾਂ ਲਵਾ ਲੈ....ਗ਼ਰੀਬ ਦੀ ਬੋਹਣੀ ਦਾ ਟੈਮ ਆ...

-----

ਇਹਦੇ ਵਰਗੇ ਗੂੜ੍ਹੇ ਸਿਆਲ਼ ਚ ਨਿੱਘੀ-ਨਿੱਘੀ ਧੁੱਪੇ ਚੌਂਕ ਚ ਬੈਠੇ ਨਾਲ਼ੇ ਬੀੜੀ ਪੀ ਰਹੇ ਹੁੰਦੇ ਨੇ, ਨਾਲ਼ੇ ਕਿਸੇ ਸੱਜਰ ਸੂਈ ਪਹਿਲਣ ਝੋਟੀ ਤੇ ਕਸਾਈਆਂ ਵਾਲ਼ੀ ਨਜ਼ਰ ਮਾਰ ਕੇ, ਕਿਆਫ਼ੇ ਲਾਈ ਜਾਂਦੇ ਹੁੰਦੇ ਨੇ…. “ ਪਤਲੇ ਪਿੰਡੇ ਦੀ ਆਧਰਮ ਨਾਲ਼ ਇਹਦੇ ਚੰਮ ਦੀ ਕਾਲ਼ੀ ਜੈਕਟ ਬਣਾ ਕੇ ਜੀਅ ਕਰਦੈ ਕਿ ਕਿਤੇ ਅਰੂਸਾ ਆਲਮ ਨੂੰ ਹੀ ਭੇਂਟ ਕਰ ਦੇਵਾਂ….ਭਲਾ ਇਹਨੂੰ ਕੋਈ ਪੁੱਛਣ ਵਾਲ਼ਾ ਹੋਵੇ ਬਈ ਭਲਿਆ ਮਾਣਸਾ! ਅਰੂਸਾ ਨੇ ਮੱਝ ਦੇ ਚਮੜੇ ਦੀਆਂ ਹੀ ਜੈਕਟਾਂ ਪਾਉਣੀਆਂ ਨੇ ?? ਕੈਪਟਨ ਹੋਣੀ ਤਾਂ ਉਹਦੀ ਖ਼ਾਤਿਰ ਆਵਦੀ ਖੱਲ ਲੁਹਾਉਣ ਨੂੰ ਤਿਆਰ ਹੋਏ ਬੈਠੇ ਨੇ ਤੇਰੇ ਵਾਂਗੂੰ ਆਪਣੀ ਖੱਲ ਨਹੀਂ ਬਚਾਉਂਦੇ ਫਿਰਦੇਇਹ ਤਾਂ ਸਬਜ਼ਬਾਗ਼ ਦੇਖਦਾ, ਦਿਲ ਚ ਹੀ ਲੱਡੂ ਭੋਰਦਾ ਰਹਿੰਦੈ ਕਿ ਕਿਸ ਕੋ ਕਿਸ ਕਰੂੰਕਿਸ ਕਿਸ ਕੋ ਮਿਸ ਕਰੂੰ ??'

-----

ਲੈ ਕਰ ਲਓ ਗੱਲ ! ਠਰਕੀ ਪੱਤਰਕਾਰਾਂ ਦਾ ਮੈਨੇਜਰ... ਕੈਨੇਡਾ ਆ ਕੇ ਇਹ ਪੱਤਰਕਾਰ ਇੱਕ ਕਾਨਫਰੰਸ ਦੀ ਸੰਚਾਲਕਾ ਤੇ ਹੀ ਲੋਟੂ ਗਿਆ ਸੀਉਸ ਪ੍ਰਤੀ ਦਿਲ ਦੀਆਂ ਗਹਿਰਾਈਆਂ ਚੋਂ ਇੱਕ ਲੇਖ ਵੀ ਲਿਖ ਧਰ ਮਾਰਿਆਯਾਰੋ! ਕਮਲਿਓ! ਇਸ਼ਕ ਕਿਤੇ ਹਾਣ-ਪ੍ਰਵਾਣ ਦੇਖਦੈ ??

------

ਉਂਝ ਹਰ ਕਿੱਤੇ ਚ ਹੀ ਠਰਕੀ ਲੋਕ ਬੈਠੇ ਨੇ, ਦੁਪਹਿਰੇ ਰੇਡੀਓ ਲਗਾ ਲਓ, ਰੇਡੀਓ ਹੋਸਟ ਭਾਜੀਆਂ ਤਰਕਾਰੀਆਂ, ਕਰਾਰੀਆਂ, ਖੱਟੀਆਂ-ਮਿੱਠੀਆਂ ਚਟਨੀਆਂ ਬਣਾ ਕੇ ਹੀ ਠਰਕ ਭੋਰੀ ਜਾਂਦੀ ਹੁੰਦੀ ਹੈਤੇ ਅਗਲੇ ਦਿਨ ਪ੍ਰੋਗਰਾਮ ਚ ਸਰੋਤੇ ਆ ਕੇ ਏਅਰ ਤੇ ਆਖਦੇ ਹੁੰਦੇ ਆ ਕਿ ਕਮਾਲ ਦੀ ਰੈਸਪੀ ਦਿੱਤੀ ਸੀ ਜੀ ਤੁਸਾਂਚਟਨੀ ਬੜੀ ਕਰਾਰੀ ਬਣੀਮੂੰਹੋਂ ਨਹੀਂ ਸੀ ਲਹਿੰਦੀ ਅਸੀਂ ਤਾਂ ਕੂੰਡੀ-ਘੋਟਣਾ ਵੀ ਜੀਭ ਨਾਲ਼ ਚੱਟ ਕੇ ਸਾਫ਼ ਕਰ ਤਾ ਅੱਗੋਂ ਹੋਸਟ ਦੰਦ ਕੱਢਦੀ ਆਖੇਗੀ.. ਸ਼ੁਕਰੀਆ ਜੀ! ਤੁਹਾਡਾ , ਸਾਡੀ ਰੈਸਪੀ ਪਸੰਦ ਕਰਨ ਲਈ ਜਿਹੜੇ ਮਿਸਟਰ ਨੇ ਚਟਨੀ ਦੀ ਰੈਸਪੀ ਦਿੱਤੀ ਸੀ ਉਹਨਾਂ ਨੂੰ ਅਰਜ਼ ਕਰਦੀ ਹਾਂ ਕਿ ਅੱਜ ਵੀ ਕਾਲ ਕਰਨ ਤੇ ਕਿਸੇ ਨਵੀਂ ਚਟਨੀ ਦੀ ਰੈਸਪੀ ਸਾਂਝੀ ਕਰਨ।

ਵੰਨ-ਸੁਵੰਨੀਆਂ ਚਟਣੀਆਂ ਚੱਖਣਾ ਵੀ ਇਕ ਠਰਕ ਭੋਰਨਾ ਹੀ ਹੈ ਜਾਂ ਕੁਝ ਹੋਰ ??? ਭਾਂਤ-ਭਾਂਤ ਦੀਆਂ ਕਾਲਾਂ ਕਰਨ ਵਾਲ਼ੇ 'ਤੇ ਸਰੋਤੇ ਵੀ ਲਾਲ਼੍ਹਾਂ ਸੁੱਟ ਕੇ ਠਰਕ ਹੀ ਭੋਰਦੇ ਹੋਣਗੇ..., ਚਾਹੇ ਹੋਸਟ ਕੁੜੀ ਪੱਚੀਆਂ ਵਰ੍ਹਿਆਂ ਦੀ ਹੋਵੇ ਤੇ ਸਰੋਤੇ ਸੱਤਰ ਸਾਲਾਂ ਦੇ ਠਰਕ ਤਾਂ ਉਹ ਵੀ ਭੋਰਦੇ ਹੁੰਦੇ ਆ।

-----

ਜ਼ਾਤ ਦੀ ਕੋਹੜ ਕਿਰਲੀ ਸ਼ਤੀਰਾਂ ਨੂੰ ਜੱਫ਼ੇ ਪਾਉਂਦੀ ਹਰ ਥਾਂ ਟੰਗ ਅੜਾਉਂਦੀ ਫਿਰਦੀ ਹੈਇਹ ਠਰਕੀ ਪੱਤਰਕਾਰ ਪੰਜਾਬੀ ਆਰਸੀ ਬਲੌਗ ਨੂੰ ਭਾਪਾ ਪ੍ਰੀਤਮ ਸਿੰਘ ਜੀ ਦੇ ਰਸਾਲੇ ਦੀ ਨਕਲ ਤੇ ਰੱਖਿਆਂ ਨਾਂ ਦੱਸ ਰਿਹੈ, ਇਸ ਨੂੰ ਕੋਈ ਪੁੱਛੇ ਕਿ ਜਿਸ ਅਖ਼ਬਾਰ ਚ ਇਹ ਜ਼ਮੀਰ ਵੇਚ ਕੇ ਲਿਖਦੈ ਕੀ ੳਸ ਅਖ਼ਬਾਰ ਦਾ ਨਾਮ ਵੀ ਪੰਜਾਬ ਦੇ ਸਿਰਕੱਢ ਅਖ਼ਬਾਰ ਦੀ ਤਰਜ਼ ਤੇ ਨਹੀਂ ਰੱਖਿਆ ਹੋਇਆ ???

ਇਹ ਗੱਲ ਤਾਂ ਇਹਨੂੰ ਸ਼ਾਇਦ ਨਾ ਸੁੱਝੀ ਹੋਵੇਸੁੱਝੀ ਵੀ ਹੋਵੇ ਤਾਂ, ਅਸੀਂ ਕਿਹੜਾ ਮੰਨਣ ਵਾਲ਼ਿਆਂ ਚੋਂ ਹਾਂਅਸੀਂ ਤਾ ਬੱਸ ਜਿੱਥੇ ਅੜ ਸਕੇ, ਖਾਹਮਖਾਹ ਟੰਗ ਅੜਾਉਣੀ ਹੀ ਹੁੰਦੀ ਹੈ

-----

ਇੱਕ ਹੋਰ ਗੱਲ ਕਿ ਜਿਹੜੀ ਸਾਈਟ ਤੇ ਇਹਦੀ ਰਚਨਾ ਹੈ ਜਾਂ ਇੰਟਰਵਿਊ ਹੈ….ਉਹ ਦੇਖਣ ਦੀ ਸਲਾਹ ਦੇ ਰਿਹਾ ਹੈ ! ਤੁਸੀਂ ਆਪ ਨਿਰਣਾ ਕਰੋ ਕਿ ਇਹ ਬਲੌਗਾਂ ਅੰਦਰ ਫੁੱਟ ਪਾਉਣਾ ਨ੍ਹੀਂ ਤਾਂ ਹੋਰ ਕੀ ਹੈ ? ਇਹ ਜਿਹੜੀ ਸਿਆਸਤ ਅਖ਼ਬਾਰਾਂ ਚ ਚਲਾਉਂਦਾ ਰਿਹੈ, ਓਹੀ ਘਟੀਆ ਕੰਮ ਬਲੌਗਾਂ ਤੇ ਵੀ ਕਰਨਾ ਚਾਹੁੰਦੈ???

-----

ਪਤੰਦਰ ਨੇ ਆਪਣੇ ਲੇਖ ਵਿੱਚ ਜੇਕਰ ਅਖੀਰ 'ਆਰਸੀ' ਖ਼ਿਲਾਫ਼ ਜਹਿਰ ਉਗਲਣੀ ਸੀ ਤਾਂ ਐਨੀ ਵੱਡੀ ਭੂਮਿਕਾ ਬੰਨ੍ਹ ਕੇ ਕਿਉਂ ਆਪਣਾ ਅਤੇ ਪਾਠਕਾਂ ਦਾ ਸਮਾਂ ਬਰਬਾਦ ਕਰਨਾ ਸੀ ? ਇਹ ਮਰਦਾਨਗੀ ਦੇ ਲੱਛਣ ਨਹੀਂ ਲੱਗਦੇ ! ਰੱਬ ਜਾਣੇ...ਐਹੋ ਜਿਹੇ ਕਿੰਨੇ ਹੀਜੜਿਆਂ ਦੇ 'ਅੰਡਰਵੀਅਰ ਗਾਰਮੈਂਟਸ ਦੇ ਵਪਾਰੀ' ਅੱਜਕਲ ਅੰਡਰਟੇਕਰ, ਗ੍ਰੇਟ ਖਲੀ ਅਤੇ ਜੌਹਨ ਸੀਨਾ ਦੇ ਜਾਂਘੀਏ ਬਣਾਉਣ ਦਾ ਭਰਮ ਪਾਲੀ ਬੈਠੇ ਨੇ !

------

ਜੋ ਆਰਸੀ ਬਲ਼ੌਗ ਖ਼ਿਲਾਫ਼ ਊਲ-ਜਲੂਲ , ਇਸਨੇ ਉਸ ਅਖ਼ਬਾਰ ਦੇ ਕਾਲਮ ਵਿਚ ਲਿਖਿਆ ਹੈ, ਇਸਨੂੰ ਤਾਂ ਇਹ ਵੀ ਨਹੀਂ ਪਤਾ ਕਿ ਉਸੇ ਅਖ਼ਬਾਰ ਦੇ ਮਾਣਯੋਗ ਸਟਾਫ਼ ਵੱਲੋਂ ਪੰਜਾਬੀ ਆਰਸੀ ਦੀ ਸੰਚਾਲਕਾ ਨੂੰ ਕਾਨਫਰੰਸ ਵੇਲੇ ਸਹਿਯੋਗ ਦੇਣ ਲਈ ਡਾਕ ਰਾਹੀਂ ਇੱਕ ਸਰਟੀਫਿਕੇਟ ਭੇਜ ਕੇ ਮਾਣ/ਸਤਿਕਾਰ ਬਖ਼ਸ਼ਿਆ ਗਿਆ ਹੈ ਸੋ ਦਕੀਆ-ਨੂਸੀ ਪੀਲ਼ੀ ਪੱਤਰਕਾਰੀ ਦੇ ਨਾਂ ਥੱਲੇ ਠਰਕ ਭੋਰਨ ਵਾਲ਼ੇ ਸੱਜਣਾਂ ਨੂੰ ਪਹਿਲਾਂ ਆਪਣੀ ਪੀੜ੍ਹੀ ਥੱਲੇ ਸੋਟਾ ਫੇਰ ਕੇ ਦੇਖਣਾ ਚਾਹੀਦਾ ਹੈ ਨਾ ਕਿ ਮਨ ਦੀ ਭੜਾਸ ਕੱਢਣ ਲਈ ਜੋ ਦਿਲ ਵਿਚ ਆਇਆ ਲਿਖ ਕੇ ਫੋਕੀ ਸ਼ੋਹਰਤ ਖੱਟਣ ਲਈ ਦਿਲ ਲੁਭਾਉਣੇ ਪਰ ਸਮਾਜ ਨੂੰ ਅਸੇਧਤ, ਦਿਸ਼ਾਹੀਣ ਕਰਨ ਵਾਲ਼ੇ ਯੱਕੜ ਮਾਰਨੇ ਚਾਹੀਦੇ ਹਨ।

-----

ਵਿਦੇਸ਼ਾਂ ਵਿਚ ਆ ਕੇ ਚਾਰ ਕੁ ਜਾਣਿਆਂ ਨੂੰ ਨਾਲ਼ ਰਲ਼ਾ ਕੇ ਆਪਣਾ ਸਨਮਾਨ ਆਪ ਹੀ ਕਰਵਾ ਕੇ, ਫਿਰ ਆਪ ਹੀ ਉਸ ਬਾਰੇ ਲੇਖ ਲਿਖ ਕੇ ਤੁਸੀਂ ਗੁਲਜ਼ਾਰ ਸਿੰਘ ਸੰਧੂ, ਹਰਭਜਨ ਹਲਵਾਰਵੀ, ਡਾ: ਸਾਧੂ ਸਿੰਘ ਹਮਦਰਦ, ਜਤਿੰਦਰ ਪਨੂੰ, ਡਾ: ਹਰਜਿੰਦਰ ਵਾਲੀਆ, ਗੁਰਬਚਨ ਭੁੱਲਰ, ਸਿੱਧੂ ਦਮਦਮੀ, ਬਲਬੀਰ ਪਰਵਾਨਾ, ਖ਼ੁਸ਼ਵੰਤ ਸਿੰਘ, ਨਿਰੂਪਮਾ ਦੱਤ ਅਤੇ ਸ਼ਾਮ ਸਿੰਘ (ਅੰਗ-ਸੰਗ) ਵਰਗੇ ਮਾਣਯੋਗ ਲੇਖਕ/ਪੱਤਰਕਾਰਾਂ ਦਾ ਸਥਾਨ ਤਾਂ ਨਹੀਂ ਲੈ ਸਕਦੇ ???? ਜੇਕਰ ਇਹ ਇਤਨੇ ਹੀ ਸੱਚ ਦੇ ਧਾਰਨੀ ਹਨ ਤਾਂ ਚਲੰਤ ਮਾਮਲਿਆਂ ਵੇਲ਼ੇ ਵੀ ਕੁਝ ਅਰਜ਼ ਕਰਨਾ ਚਾਹੀਦਾ ਹੁੰਦਾ ਹੈ ਜਦੋਂ ਉਸ ਵੇਲ਼ੇ ਇਹਦੀ ਜ਼ਮੀਰ ਘੋੜੇ ਵੇਚ ਕੇ ਸੁੱਤੀ ਹੁੰਦੀ ਹੈ ?? ਕਾਲਮਨਵੀਸ ਦਾ ਫ਼ਰਜ਼ ਨਿਭਾਉਦਿਆਂ ਆਪਣੇ ਕਿਸੇ ਕਾਲਮ ਚ ਮਾੜਾ-ਮੋਟਾ ਅਰਜ਼ ਹੀ ਕਰ ਦੇਣਾ ਦਾਹੀਦੈਪਰ ਨਹੀਂਪਰ ਜਨਾਬ ਕਰੇ ਕਿਵੇਂ ?? ਤੋਰੀ ਫੁਲਕੇ ਅਤੇ ਵਿਦੇਸ਼ੀ ਟਰਿੱਪਾਂ ਦਾ ਵੀ ਸਵਾਲ ਹੈ !

ਹੁਣ ਪਾਠਕਾਂ ਨੂੰ ਹੀ ਆਪਣਾ ਫ਼ਰਜ਼ ਪਹਿਚਾਣ ਕੇ ਝੋਲੀ ਚੁੱਕ ਅਖੌਤੀ ਪੱਤਰਕਾਰਾਂ ਦਾ ਅਸਲੀ ਚਿਹਰਾ ਨੰਗਾ ਕਰ ਕੇ ਇਨ੍ਹਾਂ ਦੀਆਂ ਕਰਤੂਤਾਂ ਦਾ ਪਰਦਾਫਾਸ਼ ਕਰਨਾ ਚਾਹੀਦਾ ਹੈ ਤਾਂ ਕਿ ਗੁਰਬਤ ਮਾਰੀ ਪੱਤਰਕਾਰੀ ਨੂੰ ਸ਼ਾਹੀ ਘਰਾਣਿਆਂ ਦੇ ਪਿੱਠੂ ਪੱਤਰਕਾਰਾਂ ਦੇ ਪਰਛਾਵਿਆਂ ਤੋਂ ਬਚਾ ਕੇ ਅਮੀਰ ਵਿਰਸੇ ਦਾ ਹਾਣੀ ਬਣਾ ਸਕੀਏ।

ਆਮੀਨ !

ਕੰਧ 'ਤੇ ਲਿਖੇ ਸੱਚ ਵਰਗਾ,

ਆਪਦਾ;

ਗੁਰਮੇਲ ਬਦੇਸ਼ਾ !

********

ਦੋਸਤੋ! ਗੁਰਮੇਲ ਬਦੇਸ਼ਾ ਜੀ ਦਾ ਪ੍ਰਤੀਕਰਮ ਤਾਂ ਤੁਸੀਂ ਪੜ੍ਹ ਲਿਆ ਹੈ, ਹੁਣ ਜ਼ਰਾ ਉਹ ਲੇਖ ਵੀ ਜ਼ਰੂਰ ਪੜ੍ਹੋ, ਜਿਸ ਕਰਕੇ ਇਹ ਲੇਖ ਲਿਖ ਕੇ ਸਭ ਨਾਲ਼ ਸਾਂਝਾ ਕਰਨ ਲਈ ਭੇਜਿਆ ਗਿਆ। ਤੁਹਾਡੇ ਵਿਚਾਰਾਂ ਦੀ ਉਡੀਕ ਚ...

ਸਮੂਹ ਆਰਸੀ ਪਰਿਵਾਰ

25 comments:

ਤਨਦੀਪ 'ਤਮੰਨਾ' said...

Hello Tamanna:
I have read that article already in the 'Ajit Weekly'.
You should continue to do your work on your blog editing without paying much attention towards such articles being published in the punjabi media.
This is what I do. I continue to do my own work amid all kinds of circumstances.
With best wishes,
Sukhinder
Canada
Editor: SANVAD

ਤਨਦੀਪ 'ਤਮੰਨਾ' said...

Tamanna Bete
You are doing very well, do't bother for minor things.
Uncle
Balbir Momi
Canada

ਤਨਦੀਪ 'ਤਮੰਨਾ' said...

ਤਮੰਨਾ ਜੀ! ਮੈਨੂੰ ਵੀ ਇਹ ਲੇਖ ਪੜ੍ਹ ਕੇ ਬਹੁਤ ਹੈਰਾਨੀ ਤੇ ਦੁੱਖ ਹੋਇਆ ਸੀ ਕਿ ਤੁਹਾਡੇ ਬਾਰੇ ਇਹ ਸਭ ਕੁਝ ਲਿਖਿਆ ਗਿਆ। ਪਰ, ਤੁਸੀਂ ਉਦਾਸ ਨਾ ਹੋਇਓ ਤੇ ਨਾ ਹੀ ਨਿਰਾਸ਼, ਨਿਰੰਤਰ ਚਲਦੇ ਜਾਓ! ਅਸੀਂ ਸਭ ਜਾਣਦੇ ਹਾਂ ਕਿ ਅਜੋਕੇ ਸਮੇਂ ‘ਚ ਤੁਸੀਂ ਪੰਜਾਬੀ ਸਾਹਿਤ ਦੀ ਕਿੰਨੀ ਸੇਵਾ ਕਰ ਰਹੇ ਓ।

ਧੰਨਵਾਦ ਸਹਿਤ
ਜਸਵੀਰ ਕਾਲਰਵੀ
ਕੈਨੇਡਾ

ਤਨਦੀਪ 'ਤਮੰਨਾ' said...

Respected madam

I request you to please send me the copy of the article written by Bakhshinder in nov.18-24 (ajit weekly). So that I could know that how a man can be so mean.

Regards
Shishpal Singh

ਤਨਦੀਪ 'ਤਮੰਨਾ' said...

Dear Tandeep,
Hope you are back to normal after the flue...I just read the article and could not stop thinking about this ignorant....I will just say, "there are some people on this earth who would spit on the moon..with out thinking it will fall back on their face..."

Regards,
Amrao Gill
USA

ਤਨਦੀਪ 'ਤਮੰਨਾ' said...

ਬੀਬਾ ਤਨਦੀਪ
ਬਖ਼ਸ਼ਿੰਦਰ ਦਾ ਲੇਖ ਪੜ੍ਹਕੇ ਬਹੁਤ ਦੁੱਖ ਹੋਇਆ।
ਤੁਸੀਂ ਬਹੁਤ ਹੀ ਸ਼ਲਾਘਾਯੋਗ ਕੰਮ ਕਰ ਰਹੇ ਹੋ ਇਸ ਲਈ ਤੁਹਾਨੂੰ ਕੋਈ ਚਿੰਤਾ ਨਹੀਂ ਕਰਨੀ ਚਾਹੀਦੀ। ਕਾਫਲਾ ਚੱਲਦਾ ਰਹਿਣਾ ਚਾਹੀਦਾ ਹੈ।
ਆਰਸੀ ਲਈ ਸ਼ੁੱਭ ਇਛਾਵਾਂ
ਆਦਰ ਸਹਿਤ
ਅਮਰਜੀਤ ਸਾਥੀ
ਕੈਨੇਡਾ

ਤਨਦੀਪ 'ਤਮੰਨਾ' said...

Tamanna ji
Sat sri akal ji.

vekho menu lgda hai k eho jehia galla hundia he rehndia ne.eho jehia glla to ghabrauna nahi chahida.Kyunke jehde log aap kise vjah kar k kujh karn to asmrath hunde ne o he eho jehia dakianusi glla kr k mn di bhadas kdhn da zaria bnounde ne bs.or aj kl politics dq zamana hai tusi khud changi tarah jande ho eh sirf gutbaji di vjah kar k hunda hai.eh gutbaji politics sahit vich v badi der di aa chuki hai so eda de virodh tan hunde he rehne ne so sanu tan is lai tyar he rehna chahida hai.baki kise de bhonkan nal farak nahi penda ji. Aarsi tan rachna chapvaoun lai kise v certificate di lod nahi eh aarsi nal jude hoe hazaran pathakan, lekhaka, vidhwana nu changi trah pata hain ehde lai tuhanu kise nu koi clearification den di koi lod ni..ant te eh shayar zarur kahanga........

"MUKHALFAT SE MERI TAKDEER SANWARTI HAI
DUSHMANO KA BAHUT MAIN EHATRAM KRTA HUN."

DEEP NIRMOHI
India

ਤਨਦੀਪ 'ਤਮੰਨਾ' said...

Tandeep ji, Bakhshinder da lekh main par lia hea...ih lok is ton vadh kar vi sakde han...ki ih paper net te hea..jan ihna naal kithe samparak kita ja sakda hea..tan dasna..kionke is vich kai gallan da jwaab dena zaroori hea. main kde is tran de chakkar vich nahi pia .par je na bolange tan hor kise ne kall nu kujh hor likh dena hea. aapan aapna kamm karde rehna hea..ihna naalo aapan alag han..ise lai ih lok aokhe han..chinta nahi karni. aapan hor vi sohna likhange. "sardean nu sar lainde...."apni sehat da khiaal rakhna.
Adab naal tuhada,
Azeem Shekhar
UK

ਤਨਦੀਪ 'ਤਮੰਨਾ' said...

Tamanna jio
Sat Sri Akal.
I was in Panjab untill 18th Nov. I fell ill over there. I do feel a lot better than before.
I'll try to call Bakhshinder with regard to your mail.
I always feel sad for personal and strong wording comments. Let us keep focus on the mission.
You are not here to please everybody. Take care. I'll try to call you later.
M S Sarai
UK

ਤਨਦੀਪ 'ਤਮੰਨਾ' said...

Tammana Bete
I have just read what somebody published in Ajit weekly. I think he/she had put a fingure upon Punjabiaarsi blog.Don't get disheartened, you are going to meet these people in life all the time. You keep on going and I will support you at every step. Who is this Bakhshinder?Kutte sada hi Bhoukde haN hathi apni tor jarri rakhde han. I'll write and email you something in this context soon.
na haar hausla patjhar chon langh rahe rahia
bahar karwataN laine hai chale chale ch.
nighe moh nnaal
Santokh Dhaliwal
UK

ਤਨਦੀਪ 'ਤਮੰਨਾ' said...

Hi Tamanna!

Good to know that you are back in Arsee and able to pick up the threads, where you left.

Thanks for publishing the IAPAA news.

I know Bakhshinder from the days when he was a struggling youngman in Jalandhar journalistic circles.

He seems to have lost in bias and personal vendetta.

Blogging is the medium of the present and the future.
Paper-print medium is our past.

He must understand that we cannot turn the clock backwards.

The question is of maintaining quality and diversity......doesn't matter....whether you are using blogging or regular journalistic medium.

This is a free country and freedom of expression is our constitutional right.

He needs to understand that.

How are you feeling now?

Take care and have a good day.

Ravinder Ravi
Canada

ਤਨਦੀਪ 'ਤਮੰਨਾ' said...

Tandeep, I am appalled to read this. I have contradicted him before.. will call u to discuss.

Gurinderjit
Canada

Gurmeet Brar said...

Ma'am Tamanna!
Dont bother.The comments in the article are not written against you and your blog.Rather a self inflicted grudge in itself.A journalistic hara-kiri.Fie!

ਤਨਦੀਪ 'ਤਮੰਨਾ' said...

ਪੰਜਾਬੀ ਪੱਤਰਕਾਰੀ ਦੀ ਫ਼ਸਲ ਨੂੰ ਉਜਾੜੂ 'ਕਾਵਾਂ' ਤੋ ਬਚਾਉਣ ਲਈ ਬਦੇਸ਼ਾ ਜੀ ਤੁਸੀਂ ਉਹਨਾ ਵਿਚੋਂ ਇਕ 'ਕਾਂ' ਮਾਰ ਕੇ ਖੇਤ ਦੇ ਵਿਚਕਾਰ, ਉੱਚਾ ਕਰਕੇ ਟੰਗ ਦਿੱਤਾ ਹੈ ਜਿਸਨੂੰ ਦੇਖ ਕੇ ਬਾਕੀ ' ਕਾਵਾਂ ' ਵੀ ਨੂੰ ਕੰਨ ਹੋ ਜਾਣਗੇÍ

ਮਨਮੋਹਨ ਆਲਮ ਦੇ ਇਹ ਸ਼ੇਅਰ, ਇਹੋ ਜਿਹੇ ਪਤਰਕਾਰਾਂ ਬਾਰੇ ਹੀ ਲਿਖੇ ਲਗਦੇ ਨੇ :

ਪਿਆਰ ਕੋ ਰੁਸਵਾ ਕਲਮ ਕਬੀਲਾ ਕਰ ਦੇਗਾ।
ਨਫ਼ਰਤ ਫੈਲਾਨੇ ਕਾ ਹੀਲਾ ਕਰ ਦੇਗਾ।
ਕੋਈ ਸਹਾਫ਼ੀ1 ਅਪਨੀ ਜ਼ਹਿਰ ਬਿਆਨੀ ਸੇ,
ਦਿਲ ਕਾ ਹਰ ਜਜ਼ਬਾ ਜ਼ਹਿਰੀਲਾ ਕਰ ਦੇਗਾ। ....
ਸਹਾਫ਼ੀ1 =ਪੱਤਰਕਾਰ


ਹੋਤੇ ਹੈਂ ਲੋਗ ਇਤਨਾ ਪਰੇਸ਼ਾਂ ਕਭੀ ਕਭੀ।
ਕਰਤੇ ਹੈਂ ਚਾਕ ਅਪਨਾ ਗਿਰੇਬਾਂ ਕਭੀ ਕਭੀ।


ਕਹਿਨੇ ਕੋ ਯਹਾਂ ਸਾਹਿਬੇ-ਈਮਾਨ1 ਬਹੁਤ ਹੈਂ।…..
1. ਈਮਾਨ ਵਾਲੇ
ਪਰ ਲੋਗ ਸਭੀ ਇਨ ਸੇ ਪਰੇਸ਼ਾਨ ਬਹੁਤ ਹੈਂ।


ਬਦੇਸ਼ਾ ਜੀ ਤੁਹਾਡੀ ਕਾਂ ਮਾਰਨ ਵਾਲੀ ਗੁਲੇਲ ਨੂੰ ਰੋੜੇ ਵਰਗਾ ਸਲਾਮ ......
ਹਰਪਾਲ ਸਿੰਘ ਭਿੰਡਰ
ਯੂ.ਐੱਸ.ਏ.

ਤਨਦੀਪ 'ਤਮੰਨਾ' said...

ਤਮੰਨਾ ਜੀ,

ਮੇਰੇ ਖ਼ਿਆਲ ਵਿੱਚ ਬਖ਼ਸ਼ਿੰਦਰ ਦੇ ਇਸ ਲੇਖ ਦਾ ਤੁਸੀਂ ਲੋੜੋਂ ਵਧ ਨੋਟਿਸ ਲੈ ਰਹੇ ਹੋ। ਇੰਟਰਨੈੱਟ ਦੀ ਖੁੱਲ੍ਹ ਕਾਰਨ ਲੋਕ ਬੇਰੋਕ-ਟੋਕ ਮੰਦਾ ਲਿਖਣ ਲੱਗ ਪਏ ਹਨ ਤੇ ਇਸ ਨੂੰ ਹੁਣ ਸਾਧਾਰਨ ਗੱਲ ਸਮਝਿਆ ਜਾਣ ਲੱਗ ਪਿਆ ਹੈ। ਇਸ ਜ਼ਰੀਏ ਲੋਕ ਮਨ ਦੀ ਭੜਾਸ ਕਢਦੇ ਅਵਾ ਤਵਾ ਲਿਖਣ ਲਗਦੇ ਹਨ। ਇਨ੍ਹਾਂ ਦਾ ਪ੍ਰਤਿਕ੍ਰਮ ਦੇਣਾ ਵੀ ਇਹ ਲੋਕ ਆਪਣੀ ਪ੍ਰਾਪਤੀ ਸਮਝਦੇ ਹਨ। ਆਰਸੀ ਦੇ ਸੰਜੀਦਾ ਪਾਠਕਾਂ ਤੇ ਲੇਖਕਾਂ ਤੇ ਅਜੇਹੀਆਂ ਗੱਲਾ ਦਾ ਕੋਈ ਅਸਰ ਨਹੀਂ ਹੋਣਾ ਚਾਹੀਦਾ। ਕਿਸੇ ਵੀ ਜਤਨ ਦੀ ਰਚਨਾਤਮਕ ਆਲੋਚਨਾ ਦਾ ਤਾਂ ਹਮੇਸ਼ਾ ਸਵਾਗਤ ਹੀ ਹੋਣਾ ਚਾਹੀਦਾ ਹੈ ਪਰ ਜੇ ਕੋਈ ਕਿੜਾਂ ਹੀ ਕੱਢਣ ਲੱਗ ਪਵੇ ਤਾਂ ਚੁੱਪ ਹੀ ਭਲੀ ਹੈ।
ਸਾਡੇ ਮਹਾਨ ਲੇਖਕ ਤੇ ਆਲੋਚਕ ਸੰਤ ਸਿੰਘ ਸੇਖੋਂ ਆਖਿਆ ਕਰਦੇ ਸਨ ਕਿ ਪੰਜਾਬੀ ਵਿੱਚ ਲਿਖਣਾ ਸੂਰਮਗਤੀ ਹੈ। ਤੇ ਜੇ ਕੋਈ ਲਿਖਣ, ਬਲਕਿ ਇਸ ਤੋਂ ਵੀ ਅੱਗੇ ਸੰਪਾਦਨ ਦਾ ਕਾਰਜ ਕਰਨ ਵਾਲੀ ਔਰਤ ਹੋਵੇ ਤਾਂ ਇਸ ਨੂੰ ਸੂਰਮਗਤੀ ਤੋਂ ਵੀ ਅੱਗੇ ਵਧਕੇ ਪ੍ਰਾਕਰਮ ਹੀ ਕਿਹਾ ਜਾਵੇਗਾ। ਘਟੋ ਘਟ ਮੈਂ ਅਜੇਹੀ ਸੋਚ ਵਾਲਾ ਹਾਂ। ਪੰਜਾਬੀ ਪਹਿਲਾਂ ਹੀ ਬਹੁਤ ਗੱਲਾਂ ਵਿੱਚ ਪੱਛੜੀ ਹੋਈ ਹੈ, ਇਸ ਨੂੰ ਅੱਗੇ ਵਧਾਉਣ ਵਿੱਚ ਜੋ ਲੋਕ ਲੱਗੇ ਹੋਏ ਹਨ ਉਨ੍ਹਾਂ ਦੇ ਉਦਮ ਅੱਗੇ ਸਿਰ ਝੁਕਦਾ ਹੈ। ਤੁਹਾਂਨੂੰ ਅਜੇਹੀਆਂ ਤੁਹਮਤਾਂ ਤੋਂ ਘਬਰਾਉਣਾ ਨਹੀਂ ਚਾਹੀਦਾ। ਆਰਸੀ ਹੁਣ ਸਾਰੇ ਪੰਜਾਬੀ ਸ਼ੁਭ ਚਿੰਤਕਾਂ ਦੀ ਹੈ।
ਭਾਪਾ ਪ੍ਰੀਤਮ ਸਿੰਘ ਦੀ ਆਰਸੀ ਕਦੋਂ ਦੀ ਬੰਦ ਹੋ ਚੁੱਕੀ ਹੈ, ਜੇ ਕੋਈ ਇਤਰਾਜ਼ ਉਸਦੇ ਪਰਿਵਾਰ ਵਲੋਂ ਹੋਵੇ ਤਾਂ ਗੱਲ ਸਮਝ ਪੈਂਦੀ ਹੈ ਪਰ ਕਿਸੇ ਹੋਰ ਨੇ ਇਸ ਤੋਂ ਕੀ ਲੈਣਾ ਦੇਣਾ। ਮੈਨੂੰ ਆਰਸੀ ਵਿੱਚ ਪਹਿਲੀ ਵਾਰ ਜਾਂ ਬਾਅਦ ਵਿੱਚ ਵੀ ਆਪਣੀ ਰਚਨਾ ਪ੍ਰਕਾਸ਼ਤ ਕਰਨ ਲਈ ਇਸ ਦੀ ਸੰਪਾਦਕਾ ਪ੍ਰਤਿ ਕਿਸੇ ਪਰਕਾਰ ਦੀ ਸ਼ਰਧਾ ਪ੍ਰਗਟ ਕਰਨ ਦੀ ਜ਼ਰੂਰਤ ਮਹਿਸੂਸ ਨਹੀਂ ਹੋਈ। ਹਾਂ ਹਰ ਉਤਸ਼ਾਹੀ ਲੇਖਕ ਵਾਂਗ ਆਪਣੀ ਪੋਸਟ ਹੋਈ ਹੋਈ ਲਿਖਤ ਦੇਖਣ ਦੀ ਇੰਤਜ਼ਾਰ ਜ਼ਰੂਰ ਕਰਦਾ ਹਾਂ,ਸ਼ਾਇਦ ਇਕ ਲੱਤ ਭਾਰ ਖੜ੍ਹੇ ਹੋ ਕੇ ਵੀ! ਮੈਨੂੰ ਤਾਂ ਇਸ ਗੱਲ ਦਾ ਹੁਣ ਤੱਕ ਅਫਸੋਸ ਰਿਹਾ ਹੈ ਕਿ ਮੈ ਸੰਪਾਦਿਕਾ ਦੇ ਜਤਨਾਂ ਦੀ ਯੋਗ ਸ਼ਲਾਘਾ ਨਹੀਂ ਕਰ ਸਕਿਆ।
ਬਲਜੀਤ ਬਾਸੀ
ਯੂ.ਐੱਸ.ਏ.

ਤਨਦੀਪ 'ਤਮੰਨਾ' said...

ਆਪ ਸਭ ਦਾ ਧੰਨਵਾਦ !
ਹਰਪਾਲ ਜੀ ! ਇਨ੍ਹਾਂ ਪਹਾੜੀ ਕਾਵਾਂ ਦੀ ਪੰਜਾਬ ਦੇ ਮੈਦਾਨੀ ਇਲਾਕਿਆਂ ਦੇ ਅਸਲੀ ਕਾਵਾਂ ਨੇ ਨਸਲ ਹੀ ਬਦਲ ਦਿੱਤੀ ਹੈ ! ਹੁਣ ਬੇਰੜੇ ਉਨ੍ਹਾਂ ਦੇ ਆਲਣ੍ਹਿਆਂ 'ਤੇ ਦਸਤਕ ਦੇ ਕੇ ਬੋਲੀ ਵੀ ਸਾਡੇ ਪੰਜਾਬ ਦੇ ਕਾਵਾਂ ਦੇ ਬਾਪ ਵਾਲੀ ਬੋਲਣ ਲੱਗ ਪਏ ਨੇ ! ਇਨ੍ਹਾਂ ਵਾਂਗੂੰ ਪਿਉਂਦ ਕੀਤੇ ਬੇਰੜੇ ਪੱਤਰਕਾਰ ਵੀ ਤਾਂ ਵਾਕਿਆ ਹੀ ਪੱਤਰਕਾਰੀ ਦੀਆਂ ਦੋਧਾ ਛੱਲੀਆਂ ਨੂੰ ਠੂੰਗੇ ਮਾਰ ਕੇ ਸਮਾਜਿਕ ਅਤੇ ਸਾਹਿਤਕ ਖੇਤਰ ਦੀ ਫਸਲ ਜ਼ਖ਼ਮੀ ਕਰ ਰਹੇ ਨੇ ! ਐਪਰ ਕਾਵਾਂ ਦੀ ਕਾਵਾਂਰੌਲੀ ਕੋਇਲ ਦੀਆਂ ਕੂਕਾਂ ਦੀ ਤਰਜ਼ਮਾਨੀ ਨਹੀਂ ਕਰ ਸਕਦੀ !
ਕਦੇ ਕਦੇ ਐਸੇ ਪੱਤਰਕਾਰ ! ਕੈਨੇਡਾ 'ਚ ਲਗਜ਼ਰੀ ਕਾਰਾਂ 'ਚ ਨਹੀਂ ,ਇਹ ਤਾਂ ਭੱਠੇ ਵਾਲਿਆਂ ਦੀ ਖੱਚਰ ਰੇੜੀ 'ਤੇ ਕੱਚੀਆਂ ਇੱਟਾਂ ਦਾ ਹੈਲੀ ਕੈਪਟਰ ਬਣਾ ਕੇ ਗਧੀ ਦੀ ਪੂਛ ਨੂੰ ਪੱਖੇ ਦੇ ਪਰਾਂ ਵਾਂਗੂੰ ਘੁਮਾ ਕੇ ਅੰਬਰੀ ਉੱਡਣਾ ਚਾਹੁੰਦੇ ਹੁੰਦੇ ਨੇ ,ਪਰ ਕਿਸਮਤ ਰੜ੍ਹੇ 'ਤੇ ਮੂਧੇ ਮੂੰਹ ਸੁੱਟ ਕੇ ਔਕਾਤ ਚੇਤੇ ਕਰਵਾ ਦਿੰਦੀ ਹੈ ....ਤੇ...ਜਦੋਂ ਜੀਣ ਜੋਗੀ ਲੱਤ ਵੀ ਕਸੂਤੀ ਥਾਂ 'ਤੇ ਮਾਰ ਕੇ...ਦਗੜ ਦਗੜ ..ਦਗੜ ਕਰ ਜਾਵੇ ਤਾਂ ਫਿਰ ਚਿਮਨੀ 'ਚ ਮੂੰਹ ਫਸਾ ਫਸਾ ਕੇ ਜੀਵਨ ਤੋਂ ਮੁਕਤੀ ਮੰਗ ਰਹੇ ਹੁੰਦੇ ਨੇ !!!!!!!!!!! ਰਬ ਖ਼ੈਰ ਕਰੇ !
ਆਪਦਾ
ਗੁਰਮੇਲ ਬਦੇਸ਼ਾ
ਸਰੀ, ਕੈਨੇਡਾ

Sukhdarshan Dhaliwal said...

Hi Tandeep,

...I hope you are feeling better. I have read both articles. It is sad, but you should continue to focus on your work. Don't give him the satisfaction of being bothered by his article. Take Care...Sukhdarshan

ਤਨਦੀਪ 'ਤਮੰਨਾ' said...

Bakhshinder should not have criticised Aarsi
-----
Dear Readers of Aarsi Blog,
I am wonderstruck to read wonderful articles and interesting comments by Gurmel Badesha and others about Bakhshinder's article about Aarsi blog. I have always appreciated Tamanna's endeavour to run Aarsi ever since I came to now about it from his father Dr Gurdarshan Singh Badal. By starting Aarsi she is rendering very good service to promote Punjabi and provide opportunity to several writers/poets to have their compostions published in it. There is nothing wrong in it. Nobody should feel jealous of it and criticise it. And there should be no camparison between printed Aarsi of Delhi and electronic Aarsi of Surrey. And there seems absolutely no need to mention Bhapa Pritam Singh and Amrita Pritam in this context. How Tammana, just an ordinary and unknown girl, can be capmpared to them. What Tamanna desreves is praise and Shaabaash from established writers like Bakhshinder and others and not discouragement in any form from anybody. Tamanna is not doing this for any reward or price. She has never "graced" the occasion in any meeting. She is doing a job, looking after her family and spends her spare time in running Aarsi blog. Nobody has ever seen or met her in our Melas and meetings that are so often held here. She has done no harm to anybody, done no crime by publishing our poems/articles. In the process she is providing happiness and inspiration to many.
Bakhshinder Ji, "Apnne rang sabh ko rachai". Everybody has his/her own views. If there is any difference of opnion it does not mean we should draw out swords against each other. The error can be pointed out and corrected. If Tandeep Tamanna has said/written something wrong I can talk to her. I will write more on the subject later on in Punjabi.
Bakhshinder Ji, send your blessings to Tamanna.
Tamanna and all others please nicely read my poem in Aarsi " Manzil val nu jaaii ja." Sorry, if I have said anything indecent. Thanks

Gian Singh Kotli
Surrey
Canada

ਤਨਦੀਪ 'ਤਮੰਨਾ' said...
This comment has been removed by the author.
ਤਨਦੀਪ 'ਤਮੰਨਾ' said...

Halo again...... Tamanna!

It is written in biased tone.

You should not take any notice of such cheap shots.

Keep up the good work.

Your dedication and commitment to Blog-journalism surpasses all such negative criticisms.

Take care and have a good day.

Ravinder Ravi.
BC, Canada

ਤਨਦੀਪ 'ਤਮੰਨਾ' said...

Tandeep:
Article parh liya. Ki gal ho gayee ke eh inna khafa ho virodh vich uttar aya?? Khair is ton ghato ghat blog dee makbooliat tan sidh ho he gyee hai is de jawab ch ehi kiha ja sakda ke jiven bande nu blood pressure ho janda iven kise kise bande dian likhtan chon vi is tara hee mehsoos hunda hai is article diyan kayee satran noo vi blood pressure lagda hai par us noo dasna ke Aarsi te tan har desh de lekhak shape jjande ne rachna hee paimana hai shapan da te har rachna shap sake jroori nahi is de koi technical karan vi ho sakde ne khair is tarah diyan tipnian noo nazarandaz kar dena chahida hai. Apni sehat da khayal rakheya kar.

Harjinder Kang
USA

Rajinderjeet said...

Badesha saab..weldone. Eh oh lok ne jo apne-aap ton bina kisey hor nu maanta nahin dinde. Manovigyan di bhasha 'ch ehna nu 'bimar' kiha jaanda hai. Ehna da bahut zayada notice laina vi ehna nu ghalat fehmi 'ch pa sakda hai. Kujh vi hove, Aarsi da ik miyaar kayam ho chukka hai jis 'ch Tandeep huran di lagataar mehnat jhalkadi hai.....

Gurinderjit Singh (Guri@Khalsa.com) said...

Gurmail ji,
Your response to an irresponsible individual and so called journalist is deeply appreciated. This "gentleman" has been writing very damaging scripts. The greatness is measured by the humbleness of any individual. Bakshinder has crossed all limits by wrapping his cheap intent in journalistic vocabulary. Many months back, a good Hindi poetess wrote a poem in Gurumukhi script on a site. Instead of welcoming her entry into the Punjabi world, Bakshinder picked on her non Punjabi words in her poem and unduly criticised using unprofessional language.
The article published in Ajit depicts the lowest level of his journalism career. I hope he will start thinking to come out of this trough and aim to reflect the fundamental values of any journalist. May God bless him some humbleness and respect for others.


Tandeep: Aarsi family will come much much stronger out of this scenario...
-Gurinderjit

ਤਨਦੀਪ 'ਤਮੰਨਾ' said...

ਤਨਦੀਪ ਬੇਟਾ !
ਮੈਂ ਗੁਰਮੇਲ ਬਦੇਸ਼ਾ ਜੀ ਅਤੇ ਬਖ਼ਸ਼ਿੰਦਰ ਹੋਰਾਂ ਦੇ ਆਰਟੀਕਲ ਪੜ ਲਏ ਹਨ ।
ਗੁਰਮੇਲ ਨੇ ਇੱਕ ਨਿੱਧੜਕ ਲੇਖਕ ਹੋਣ ਦਾ ਸਬੂਤ ਬੜੀ ਜੁਅਰਤ ਅਤੇ ਹੌਸਲੇ ਨਾਲ ਆਪਣੇ ਖ਼ਤ ਰਾਹੀਂ ਦਿੱਤਾ ਹੈ ! ਮੈਂ ਅਕਸਰ ਹੀ ਗੁਰਮੇਲ ਦੇ ਵਿਅੰਗਮਈ ਖਤ/ਲੇਖ ਸਥਾਨਿਕ ਅਖ਼ਬਾਰਾਂ ਵਿੱਚ ਪੜ੍ਹਦਾ ਰਹਿੰਦਾ ਹਾਂ । ਗੁਰਨਾਮ ਸਿੰਘ ਤੀਰ ਜਾਂ ਕੇ.ਐਲ ਗਰਗ ਦੀਆਂ ਲਿਖਤਾਂ ਦੀ ਰੂਹ ਦਾ ਸੰਭਾਵੀ ਉਤਰਾਧਿਕਾਰੀ ਮੰਨਦਾ ਹਾਂ !
ਇਸ ਨੌਜਵਾਨ ਲੇਖਕ ਤੋਂ ਸਾਨੂੰ ਬੜੀਆਂ ਆਸਾਂ ਨੇ !
ਬਖ਼ਸ਼ਿੰਦਰ ਵੀ ਇੱਕ ਵਧੀਆ ਕਾਲਮਨਵੀਸ ਹੈ ਜਾਂ ਸੀ ,ਮੈਂ ਉਨ੍ਹਾਂ ਦਾ ਵੀ ਸਤਿਕਾਰ ਕਰਦਾ ਹਾਂ !
ਪਰ ਮੈਨੂੰ ਆਸ ਨਹੀਂ ਸੀ ਕਿ ਉਹ ਗੈਰ-ਜੁੰਮੇਵਾਰਨਾ ਢੰਗ ਨਾਲ 'ਆਰਸੀ' ਖ਼ਿਲਾਫ਼ ਇਸ ਕਦਰ ਨੀਵੇਂ ਪੱਧਰ ਦੀ ਲੇਖਣੀ ਰਾਹੀਂ ਬਿਆਨ ਦਾਗਦਾ ।
ਚਲੋ ! ਅੱਗੇ ਤੋਂ ਰੱਬ ਸਭ ਨੂੰ ਸੁਮੱਤ ਬਖ਼ਸ਼ੇ ਤਾਂ ਕਿ ਹਰ ਕੋਈ ਆਪਣੇ ਅੰਦਰ ਵੀ ਝਾਤੀ ਮਾਰ ਸਕੇ !
ਪੱਤਰਕਾਰੀ ਤੋਂ ਉਸਾਰੂ ਆਸਾਂ ਦੀ ਆਸ ਵਿੱਚ ,
ਗੁਰਚਰਨ ਟੱਲੇਵਾਲੀਆ
(ਲੇਖਕ ਅਤੇ ਫਿਲਮੀ ਅਦਾਕਾਰ)
ਵੈਨਕੂਵਰ , ਬੀ. ਸੀ. (ਕੈਨੇਡਾ )

davinder said...

too late to write as tuhade kol os bullshit de jawaab ch kaafi kujh likhia pujj chukka a........ par mere khayal ch aounde vele ch v ajeha kujh hunda rehna je tusi vadhiaa kamm karde rahe.... jehra sariaan de dua te zarurarat a k tusi karo so.. hun nalo agge lai salaah a bai do rukh ho sakde ne...... ikk very old gall a "Nindak neare rakhiye, angan kuti chavai, bin paani sabun bina nirmal hot subhai'............. je eho jehe naal vasta rakhna kise tara xaruri lagge te nerae rakhiye...... dooja dhang a bai ene creative kamm ch busy o ...... Eh na bhullio K gandH likhan vala Punjabi a te vadhiaa kamm karan vale tusi Aurat o ...... shayad hor kisse ne es pakh vall dhayaan ni ditta k Saade marad pardhan/pitar satta vale gandi soch pardhan samaj ch kuri vadhia kamm kardi vaise e khassiaan to jar ni hundi ese lai gand bakde ne..... hun eho jehe gand nu edi saaf suthri thaan te space de ke space waste karan nalo ta kise gharib di madad da ishtihaar laa dena agli vaar.... kise da bhala ho ju.... DATE RAHO