ਚੂੰ ਕਾਰ ਅਜ਼ ਹਮਾ ਹੀਲਤੇ ਦਰ ਗੁਜਸ਼ਤ
ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ।
-----
ਜਦੋਂ ਸਾਰੇ ਵਸੀਲੇ ਖ਼ਤਮ ਹੋ ਜਾਣ, ਉਦੋਂ ਤਲਵਾਰ ਚੁੱਕਣੀ ਜਾਇਜ਼ ਹੈ।

ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

ਤੁੰਦੀਏ-ਬਾਦੇ-ਮੁਖ਼ਾਲਿਫ਼ ਸੇ ਨਾ ਘਬਰਾਅ ਐ ਉਕਾਬ!
ਯੇ ਤੋ ਚਲਤੀ ਹੈ ਤੁਝੇ ਊਂਚਾ ਉਠਾਨੇ ਕੇ ਲੀਏ।

ਡਾ: ਮੁਹੰਮਦ ਇਕਬਾਲ
ਹਰ ਵੇਲ਼ੇ ਹੀ ਰਹਿੰਦੇ ਨੇ ਉਹ, ਹਵਾ ਬਣਾਉਂਦੇ ਮੇਰੀ,
ਅਕਸ ਵਿਗਾੜਨ ਦੇ ਲਈ ਕੀਤੇ, ਬਣਦੇ ਯਤਨ ਤਰੀਫ਼ਾਂ।
-----
ਅੱਥਰੀ ਨ੍ਹੇਰੀ, ਪੰਛੀ ਦੇ ਤਾਈਂ, ਅੰਬਰ ਦੇ ਵਿਚ ਲੈਗੀ,
ਮੌਸਮ ਨੇ ਸੀ ਬੜੀ ਵਗਾਈ, ਦੇਣ ਲਈ ਤਕਲੀਫ਼ਾਂ।

ਗੁਰਦਰਸ਼ਨ ਬਾਦਲ

Wednesday, December 9, 2009

ਦਰਵੇਸ਼ - ਅਖ਼ਬਾਰ ਵਿੱਚ ਇਸ਼ਤਿਹਾਰ ਦੀ ਥਾਂ ਕਿੱਥੇ ਹੁੰਦੀ ਹੈ ? – ਤਾਜ਼ਾ ਪ੍ਰਤੀਕਰਮ

ਬਹੁਤ ਸਾਲ ਪਹਿਲਾਂ ਮੈਂ ਕਿਧਰੇ ਪੜ੍ਹਿਆ ਸੀ ਕਿ ਜਦੋਂ ਬੰਦਾ ਸਠਿਆ ਜਾਂਦਾ ਹੈ ਤਾਂ ਉਹ ਕੁਝ ਵੀ ਬੋਲਦਾ ਰਹਿੰਦਾ ਹੈ ਅਤੇ ਉਸ ਸਠਿਆਏ ਦਾ ਬਹੁਤਾ ਬੁਰਾ ਨਹੀਂ ਮਨਾਉਣਾ ਚਾਹੀਦਾਪਹਿਲੀ ਗੱਲ ਤਾਂ ਇਹ ਕਿ ਇੱਕ ਪੜ੍ਹੇ-ਲਿਖੇ ਸਠਿਆਏ ਦਾ ਪਤਾ ਉਦੋਂ ਲੱਗਦਾ ਹੈ ਜਦੋਂ ਉਹ ਨੌਕਰੀ ਜਾਂ ਆਪਣੇਂ ਹੋਰ ਕਾਰਜ ਖੇਤਰ ਦੇ ਕੰਮਾਂ ਤੋਂ ਰਿਟਾਇਡ ਹੋ ਜਾਏ ਜਿਸ ਤਰ੍ਹਾਂ ਬਖ਼ਸ਼ਿੰਦਰ ਭਾਈ ਸਾਹਿਬ ਹੋਏ ਨੇਦੂਜੀ ਗੱਲ ਇਹ ਕਿ ਜੇਕਰ ਸਠਿਆਇਆ ਬੰਦਾ ਸੋਚ ਸਮਝ ਕੇ ਬੋਲਦਾ ਹੋਵੇ ਤਾਂ ਉਸਨੂੰ 'ਹੋਊ ਪਰੇ' ਕਹਿਕੇ ਅਣਗੌਲ਼ਿਆ ਨਹੀਂ ਕੀਤਾ ਜਾ ਸਕਦਾ ਜਿਵੇਂ ਬਖ਼ਸ਼ਿੰਦਰ ਭਾਈ ਸਾਹਿਬ ਬੋਲੇ ਨੇ

-----

ਮੈਂ ਅਤੇ ਮੇਰੇ ਹੋਰ ਵੀ ਬਹੁਤ ਸਾਰੇ ਹਮਖ਼ਿਆਲ ਇਹ ਗੱਲ ਸੋਚਣ ਉੱਪਰ ਮਜਬੂਰ ਹੋ ਗਏ ਨੇ ਕਿ ਜੇਕਰ ਝੂਠੀਆਂ ਤਾਰੀਫ਼ਾਂ ਦੇ ਬਾਂਡ ਭਰਕੇ ਭੇਜਣ ਨਾਲ ਰਚਨਾਵਾਂ ਛਪਵਾਈਆਂ ਜਾ ਸਕਦੀਆਂ ਨੇ ਫਿਰ ਤਾਂ ਸਾਨੂੰ ਸਾਰਿਆਂ ਨੂੰ ਰਲ਼ ਕੇ ਕਾਮਰੇਡਾਂ ਵਾਂਗ ਇੱਕ ਮੰਚ ਉੱਪਰ ਇਕੱਠੇ ਹੋਕੇ ਬਖ਼ਸ਼ਿੰਦਰ ਭਾਈ ਸਾਹਿਬ ਦੀਆਂ ਸਾਰੀਆਂ ਬਲਾਗਿੰਗ 'ਬਖ਼ਸ਼ਿੰਦਰੀਆਂ' ਨੂੰ ਕਾਮਯਾਬ ਕਰਨਾ ਚਾਹੀਦਾ ਹੈ ਇਸ ਤਰ੍ਹਾਂ ਨਾਲ਼ ਚਮਚਾਗਿਰੀ ਦੇ ਸਾਹਿਤ ਨੂੰ ਤਾਂ ਬੜ੍ਹਾਵਾ ਮਿਲੇਗਾ ਹੀ ਸਾਹਿਤ ਦੀ ਇੱਕ ਨਵੀਂ ਸਿਨਫ਼ ਵੀ ਈਜਾਦ ਹੋ ਜਾਵੇਗੀ

-----

ਹੁਣ ਮੈਨੂੰ ਅਤੇ ਮੇਰੇ ਹਮਖ਼ਿਆਲਾਂ ਨੂੰ ਇਹ ਗੱਲ ਸਮਝ ਵਿੱਚ ਨਹੀਂ ਆਉਂਦੀ ਕਿ ਜੇਕਰ ਵਿਸ਼ਵ ਪੰਜਾਬੀ ਕਾਨਫਰੰਸ ਦੇ ਪ੍ਰਬੰਧਕਾਂ ਵੱਲੋਂ ਭੇਜੇ ਵੀਜ਼ੇ ਅਤੇ ਟਿਕਟ ਨਾਲ਼ ਲੱਗੀ ਯਾਰੀ ਦਾ ਕਰਜ਼ਾ ਹੀ ਮੋੜਨਾ ਸੀ ਤਾਂ ਗੱਲ ਦੋ-ਚਾਰ ਸਤਰਾਂ ਵਿੱਚ ਵੀ ਕੀਤੀ ਜਾ ਸਕਦੀ ਸੀ, ਉਸ ਤੋਂ ਉਪਰ ਵਾਲਾ ਸਾਰਾ ਕੱਚਾ ਚਿੱਠਾ ਬਿਆਨਣ ਦੀ ਕੀ ਜ਼ਰੂਰਤ ਸੀ, ਆਪੇ ਤਾਂ ਵੱਡੇ ਬਖ਼ਸ਼ਿੰਦਰ ਭਾਈ ਸਾਹਿਬ ਆਖਦੇ ਸਨ ਕਿ ਘੱਟ ਸ਼ਬਦਾਂ ਵਿੱਚ ਵੱਡੀ ਗੱਲ ਕਹਿਣੀ ਚਾਹੀਦੀ ਹੈ ਤਾਂ ਫੇਰ ਏਨਾ ਸਿੜੀ ਸਿਆਪਾ ਕਿਉਂ ?

-----

ਉਂਝ ਤਾਂ ਕਿਸੇ ਨੂੰ ਪਤਾ ਹੋਵੇ ਜਾਂ ਨਾ ਹੋਵੇ ਪਰ ਭਾਈ ਸਾਹਿਬ ਨੂੰ ਇਸ ਬਹਾਨੇ ਇਹ ਦੱਸਣ ਦਾ ਮੌਕਾ ਜ਼ਰੂਰ ਮਿਲ ਗਿਆ ਕਿ ਹਾਂ! ਹਾਂ!! ਮੈਨੂੰ ਟਿਕਟ ਅਤੇ ਰਾਹਦਾਰੀ ਕਾਨਫਰੰਸ ਵਾਲ਼ਿਆਂ ਨੇ ਦਿੱਤੀ ਹੈ ਕਰ ਲਓ ਜੀਹਨੇ.....

----

ਬੀਬੀ ਤਨਦੀਪ ਤਾਂ ਜੋ ਕਰਦੀ ਹੈ ਸੋ ਕਰਦੀ ਹੈ ਜੱਗ ਜ਼ਾਹਿਰ ਹੈ ਪਰ ਤੁਸੀਂ ਇਹ ਕੀ ਕਰਨ ਲੱਗੇ ਹੋ?? ਕੀ ਇਸ ਬਹਾਨੇ ਕੋਈ ਅਗਲੀ ਕਾਨਫਰੰਸ ਪੱਕੀ ਕਰਨ ਲੱਗੇ ਹੋਂ ਜਾਂ ਆਪਣੇ ਪੱਤਰਕਾਰੀ ਦੇ ਸੌ ਗੁਣ ਸਿਖਾਉਣ ਵਾਲੇ ਕਾਲਜ ਬਾਰੇ ਸ਼ੋਰ ਮਚਾਉਣ ਲੱਗੇ ਹੋਂ??? ਭਾਈ ਸਾਹਿਬ ਮੈਂ ਤਾਂ ਬੱਸ ਏਨੀ ਗੱਲ ਕਹਿਕੇ ਹੀ ਵਿਦਾ ਲੈਣੀ ਚਾਹਾਂਗਾ ਕਿ ਤੁਸੀਂ ਬਹੁਤ ਚੰਗੀ ਤਰਾਂ ਜਾਣਦੇ ਹੋ ਕਿ ਅਖ਼ਬਾਰ ਵਿੱਚ ਇਸ਼ਤਿਹਾਰ ਦੀ ਥਾਂ ਕਿੱਥੇ ਹੁੰਦੀ ਹੈ!

No comments: