ਚੂੰ ਕਾਰ ਅਜ਼ ਹਮਾ ਹੀਲਤੇ ਦਰ ਗੁਜਸ਼ਤ
ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ।
-----
ਜਦੋਂ ਸਾਰੇ ਵਸੀਲੇ ਖ਼ਤਮ ਹੋ ਜਾਣ, ਉਦੋਂ ਤਲਵਾਰ ਚੁੱਕਣੀ ਜਾਇਜ਼ ਹੈ।

ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

ਤੁੰਦੀਏ-ਬਾਦੇ-ਮੁਖ਼ਾਲਿਫ਼ ਸੇ ਨਾ ਘਬਰਾਅ ਐ ਉਕਾਬ!
ਯੇ ਤੋ ਚਲਤੀ ਹੈ ਤੁਝੇ ਊਂਚਾ ਉਠਾਨੇ ਕੇ ਲੀਏ।

ਡਾ: ਮੁਹੰਮਦ ਇਕਬਾਲ
ਹਰ ਵੇਲ਼ੇ ਹੀ ਰਹਿੰਦੇ ਨੇ ਉਹ, ਹਵਾ ਬਣਾਉਂਦੇ ਮੇਰੀ,
ਅਕਸ ਵਿਗਾੜਨ ਦੇ ਲਈ ਕੀਤੇ, ਬਣਦੇ ਯਤਨ ਤਰੀਫ਼ਾਂ।
-----
ਅੱਥਰੀ ਨ੍ਹੇਰੀ, ਪੰਛੀ ਦੇ ਤਾਈਂ, ਅੰਬਰ ਦੇ ਵਿਚ ਲੈਗੀ,
ਮੌਸਮ ਨੇ ਸੀ ਬੜੀ ਵਗਾਈ, ਦੇਣ ਲਈ ਤਕਲੀਫ਼ਾਂ।

ਗੁਰਦਰਸ਼ਨ ਬਾਦਲ

Thursday, December 31, 2009

ਨਿਰਮਲ ਸਿੰਘ ਕੰਧਾਲਵੀ - ਈਰਖਾਲੂ ਲੋਕਾਂ ਦੀਆਂ ਫੂਕਾਂ ਆਰਸੀ ਦੇ ਦੀਵੇ ਦਾ ਕੁਝ ਨਹੀਂ ਵਿਗਾੜ ਸਕਦੀਆਂ - ਤਾਜ਼ਾ ਪ੍ਰਤੀਕਰਮ

ਬੇਟਾ ਤਨਦੀਪ,
ਸਾਹਿਤਕ ਆਦਾਬ,
ਇਕ ਵਾਰੀ ਪ੍ਰਸਿੱਧ ਨਾਵਲਕਾਰ ਗੁਰਦਿਆਲ ਸਿੰਘ ਨੇ ਪ੍ਰੋ. ਪ੍ਰੀਤਮ ਸਿੰਘ ਪਾਸ ਜ਼ਿਕਰ ਕੀਤਾ ਕਿ ਕੁਝ ਸਾਹਿਤਕਾਰ/ ਆਲੋਚਕ ਉਸ ਨਾਲ ਬੇਲੋੜੀ ਹੀ ਈਰਖਾ ਕਰੀ ਜਾਂਦੇ ਹਨ ਤਾਂ ਪ੍ਰੋ. ਸਾਹਿਬ ਕਹਿਣ ਲੱਗੇ, “ਗੁਰਦਿਆਲ ਸਿਆਂ, ਕਦੀ ਬੁਝੇ ਹੋਏ ਦੀਵੇ ਨੂੰ ਵੀ ਬੁਝਾਉਂਦਿਆਂ ਦੇਖਿਐ ਤੈਂ ਕੋਈ? ਸਭ ਜਗਦੇ ਦੀਵੇ ਨੂੰ ਹੀ ਬੁਝਾਉਣਾ ਚਾਹੁੰਦੇ ਐ। ਦੀਵੇ ਵਿਚ ਜਿੰਨਾ ਚਿਰ ਚੰਗਾ ਚੋਖਾ ਤੇਲ ਅਤੇ ਨਰੋਈ ਬੱਤੀ ਐ, ਇਨ੍ਹਾਂ ਦੀਆਂ ਫੂਕਾਂ ਤੇਰੇ ਦੀਵੇ ਦਾ ਕੁਝ ਨਹੀਂ ਵਿਗਾੜ ਸਕਣਗੀਆਂ”
-----
‘ਆਰਸੀ’ ਦਾ ਦੀਵਾ ਲਟ ਲਟ ਬਲਦੈ। ਤੈਨੂੰ ਚਿੰਤਾ ਕਰਨ ਦੀ ਲੋੜ ਨਹੀਂ। ਮਸਤ ਚਾਲੇ ਤੁਰੀ ਚੱਲ।

ਨਿਰਮਲ ਸਿੰਘ ਕੰਧਾਲਵੀ
ਯੂ.ਕੇ.

No comments: